ਏਸ਼ੀਆਈ ਜੂਨੀਅਰ ਮੁੱਕੇਬਾਜ਼ੀ ''ਚ ਭਾਰਤ ਨੂੰ 2 ਚਾਂਦੀ ਤੇ 6 ਕਾਂਸੀ ਤਮਗੇ

08/08/2017 5:02:13 AM

ਨਵੀਂ ਦਿੱਲੀ— ਭਾਰਤ ਦੇ ਸਤੇਂਦਰ ਰਾਵਤ (80 ਕਿ. ਗ੍ਰਾ. ਤੋਂ ਵੱਧ) ਤੇ ਮੋਹਿਤ ਖਟਾਨਾ (80 ਕਿ. ਗ੍ਰਾ.) ਨੂੰ ਫਿਲਪੀਨਜ਼ ਦੇ ਪੂਏਰਤੋ ਪ੍ਰਿੰਸੇਕਾ 'ਚ ਚੱਲ ਰਹੀ ਏਸ਼ੀਆਈ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਆਪਣੇ-ਆਪਣੇ ਫਾਈਨਲ ਮੁਕਾਬਲਿਆਂ 'ਚ ਹਾਰ ਦੇ ਨਾਲ ਚਾਂਦੀ ਤਮਗੇ 'ਤੇ ਸਬਰ ਕਰਨਾ ਪਿਆ।
ਸਤੇਂਦਰ ਨੂੰ ਅੰਪਾਇਰਾਂ ਦੇ ਵੱਖਰੇ-ਵੱਖਰੇ ਫੈਸਲੇ 'ਚ ਉਜ਼ਬੇਕਿਸਤਾਨ ਦੇ ਅਲਮਾਤੋਵ ਸ਼ੇਕਰੁਖ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਮੋਹਿਤ ਨੂੰ ਕਜ਼ਾਕਿਸਤਾਨ ਦੇ ਤੋਗਾਮਬੇ ਸੇਗਿਨਦਿਕ ਨੇ ਹਰਾਇਆ।
ਭਾਰਤ ਨੇ ਇਸ ਤਰ੍ਹਾਂ ਟੂਰਨਾਮੈਂਟ ਦਾ ਅੰਤ ਦੋ ਚਾਂਦੀ ਤੇ ਛੇ ਕਾਂਸੀ ਤਮਗਿਆਂ ਨਾਲ ਕੀਤਾ।  ਇਸ ਤੋਂ ਪਹਿਲਾਂ ਅੰਕਿਤ ਨਰਵਾਲ (57 ਕਿ. ਗ੍ਰਾ.), ਭਾਵੇਸ਼ ਕਟੀਮਨੀ (52 ਕਿ. ਗ੍ਰਾ.), ਸਿਧਾਰਥ ਮਲਿਕ (48 ਕਿ. ਗ੍ਰਾ.), ਵਿਨੀਤ ਦਹੀਆ (75 ਕਿ. ਗ੍ਰਾ.), ਅਕਸ਼ੈ ਸਿਵਾਚ (60 ਕਿ. ਗ੍ਰਾ.) ਤੇ ਅਮਨ ਸੇਹਰਾਵਤ (72 ਕਿ. ਗ੍ਰਾ.) ਨੂੰ ਕਾਂਸੀ ਤਮਗੇ ਮਿਲੇ।