ਓਡਿਸ਼ਾ ਤੇ ਪੰਜਾਬ ਹਾਕੀ ਦੇ ਸੈਮੀਫਾਈਨਲ ''ਚ

02/06/2018 4:29:32 AM

ਨਵੀਂ ਦਿੱਲੀ— ਖਿਤਾਬ ਦੇ ਦਾਅਵੇਦਾਰਾਂ 'ਚ ਸ਼ਾਮਲ ਓਡਿਸ਼ਾ ਤੇ ਪੰਜਾਬ ਨੇ ਸੋਮਵਾਰ ਨੂੰ ਇਥੇ ਕ੍ਰਮਵਾਰ ਦਿੱਲੀ ਤੇ ਕਰਨਾਟਕ ਨੂੰ ਹਰਾ ਕੇ ਖੇਲੋ ਇੰਡੀਆ ਸਕੂਲ ਖੇਡਾਂ ਦੀ ਹਾਕੀ ਪ੍ਰਤੀਯੋਗਿਤਾ ਦੇ ਲੜਕਿਆਂ ਦੇ ਵਰਗ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਧਿਆਨਚੰਦ ਰਾਸ਼ਟਰੀ ਸਟੇਡੀਅਮ 'ਚ ਹੋਏ ਕੁਆਰਟਰ ਫਾਈਨਲ ਵਿਚ ਓਡਿਸ਼ਾ ਨੇ ਦਿੱਲੀ ਨੂੰ 5-1 ਨਾਲ, ਜਦਕਿ ਪੰਜਾਬ ਨੇ ਕਰਨਾਟਕ ਨੂੰ 7-1 ਨਾਲ ਹਰਾਇਆ।
ਵਾਲੀਬਾਲ 'ਚ ਦਿੱਲੀ ਤੇ ਬੰਗਾਲ ਨੇ ਕ੍ਰਮਵਾਰ ਲੜਕਿਆਂ ਤੇ ਲੜਕੀਆਂ ਦੇ ਵਰਗ 'ਚ ਸੋਨ ਤਮਗੇ ਜਿੱਤੇ। ਲੜਕਿਆਂ ਦੇ ਫਾਈਨਲ 'ਚ ਦਿੱਲੀ ਨੇ ਉੱਤਰ ਪ੍ਰਦੇਸ਼ ਨੂੰ 3-2 ਨਾਲ, ਜਦਕਿ ਲੜਕੀਆਂ ਦੇ ਵਰਗ 'ਚ ਬੰਗਾਲ ਨੇ ਮਹਾਰਾਸ਼ਟਰ ਨੂੰ 3-0 ਨਾਲ ਹਰਾਇਆ। ਕੇਰਲ ਨੇ ਉੱਤਰਾਖੰਡ ਨੂੰ ਹਰਾ ਕੇ ਲੜਕਿਆਂ, ਜਦਕਿ ਗੁਜਰਾਤ ਨੇ ਉੱਤਰ ਪ੍ਰਦੇਸ਼ ਨੂੰ ਹਰਾ ਕੇ ਲੜਕੀਆਂ ਦੇ ਵਰਗ ਦਾ ਕਾਂਸੀ ਤਮਗਾ ਜਿੱਤਿਆ।
ਵੇਟਲਿਫਟਿੰਗ 'ਚ ਰਾਸ਼ਟਰਮੰਡਲ ਨੌਜਵਾਨ ਚੈਂਪੀਅਨ ਮਣੀਪੁਰ ਦੀ ਕੋਂਸਾਮ ਓਰਮੀਲਾ ਦੇਵੀ ਨੇ 44 ਕਿ. ਗ੍ਰਾ. ਵਰਗ 'ਚ ਵੱਡੇ ਫਰਕ ਨਾਲ ਸੋਨ ਤਮਗਾ ਜਿੱਤਿਆ। ਉਸ ਨੇ ਕੁਲ 137 ਕਿ. ਗ੍ਰਾ. ਭਾਰ ਚੁੱਕਿਆ, ਜਿਹੜਾ ਪਿਛਲੇ ਸਾਲ ਸਤੰਬਰ 'ਚ ਗੋਲਡ ਕੋਸਟ 'ਚ ਰਾਸ਼ਟਰਮੰਡਲ ਪ੍ਰਤੀਯੋਗਿਤਾ 'ਚ ਚੁੱਕੇ ਗਏ 133 ਕਿਲੋ ਤੋਂ 4 ਕਿਲੋ ਬਿਹਤਰ ਹੈ। ਉਸ ਨੇ ਸਨੈਚ 'ਚ 59 ਅਤੇ ਕਲੀਨ ਐਂਡ ਜਰਕ 'ਚ 78 ਕਿ. ਗ੍ਰਾ. ਭਾਰ ਚੁੱਕਿਆ।