ਸ਼ਾਸ਼ਤਰੀ ਨੂੰ ਕੋਚ ਦੇ ਅਹੁਦੇ ਤੋਂ ਹਟਾਉਣ ਦੇ ਪੱਖ ''ਚ ਚੇਤਨ ਚੌਹਾਨ

09/16/2018 10:44:58 PM

ਨਵੀਂ ਦਿੱਲੀ— ਸਾਬਕਾ ਟੈਸਟ ਕ੍ਰਿਕਟਰ ਚੇਤਨ ਚੌਹਾਨ ਨੇ ਇੰਗਲੈਂਡ 'ਚ ਟੈਸਟ ਸੀਰੀਜ਼ 'ਚ ਭਾਰਤ ਨੂੰ ਮਿਲੀ 1-4 ਦੀ ਹਾਰ ਲਈ ਐਤਵਾਰ ਨੂੰ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸ਼ਤਰੀ ਨੂੰ ਜ਼ਿੰਮੇਵਾਰ ਦੱਸਦਿਆ ਹੋਇਆ ਉਸ ਨੂੰ ਨਵੰਬਰ 'ਚ ਆਸਟਰੇਲੀਆ ਦੌਰੇ ਤੋਂ ਪਹਿਲਾਂ ਇਸ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ। ਉਤਰ ਪ੍ਰਦੇਸ਼ ਦੇ ਖੇਡ ਮੰਤਰੀ ਸਾਬਕਾ ਕ੍ਰਿਕਟਰਾਂ ਵਲੋਂ ਸ਼ਾਸ਼ਤਰੀ ਨੂੰ ਕੋਚ ਅਹੁਦੇ ਤੋਂ ਹਟਾਉਣ ਦੀ ਮੰਗ 'ਤੇ ਸਹਿਮਤ ਹਨ। ਉਨ੍ਹਾਂ ਨੇ ਕਿਹਾ ਕਿ ਰਵੀ ਸ਼ਾਸ਼ਤਰੀ ਨੂੰ ਆਸਟਰੇਲੀਆ ਦੌਰੇ ਤੋਂ ਪਹਿਲਾਂ ਹਟਾ ਦੇਣਾ ਚਾਹੀਦਾ ਹੈ। ਸ਼ਾਸ਼ਤਰੀ ਬਹੁਤ ਹੀ ਵਧੀਆ ਕੁਮੇਂਟੇਟਰ ਹਨ।
ਚੌਹਾਨ ਨੇ ਕਿਹਾ ਕਿ ਭਾਰਤੀ ਟੀਮ ਨੂੰ ਵਧੀਆ ਪ੍ਰਦਰਸ਼ਨ ਕਰਨਾ ਚਾਹੀਦਾ ਸੀ। ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਨੇ ਸ਼ਾਸ਼ਤਰੀ ਦੇ ਇਸ ਬਿਆਨ ਦੀ ਆਲੋਚਨਾ ਕੀਤੀ ਜਿਸ 'ਚ ਉਨ੍ਹਾਂ ਨੇ ਵਿਰਾਟ ਕੋਹਲੀ ਦੀ ਅਗੁਵਾਈ ਵਾਲੀ ਮੌਜੂਦਾ ਟੀਮ ਨੂੰ ਵਿਦੇਸ਼ ਦਾ ਦੌਰਾ ਕਰਨ ਵਾਲੀ ਸਰਵਸ੍ਰੇਸ਼ਠ ਟੀਮ ਕਰਾਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। 1980 'ਚ ਭਾਰਤੀ ਟੀਮ ਵਿਸ਼ਵ ਦਾ ਦੌਰਾ ਕਰਨ ਵਾਲੀ ਸਰਵਸ੍ਰੇਸ਼ਠ ਟੀਮ ਸੀ।


Related News