ਆਈ. ਪੀ. ਐੱਲ. ਖਾਲੀ ਸਟੇਡੀਅਮ ਵਿਚ ਪਰ ਮਾਹੌਲ ਸ਼ਾਂਤ ਨਹੀਂ

09/20/2020 12:43:00 AM

ਆਬੂ ਧਾਬੀ- ਕੋਰੋਨਾ ਵਾਇਰਸ ਦੇ ਕਾਰਣ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੈਸ਼ਨ ਨੂੰ ਖਾਲੀ ਸਟੇਡੀਅਮਾਂ ਵਿਚ ਕਰਵਾਇਆ ਜਾ ਰਿਹਾ ਹੈ ਪਰ ਦਰਸ਼ਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਫ੍ਰੈਂਚਾਈਜ਼ੀ ਟੀਮਾਂ ਨੇ ਪਹਿਲਾਂ ਰਿਕਾਰਡ ਕੀਤੇ ਗਏ ਦਰਸ਼ਕਾਂ ਦੇ ਰੌਲੇ ਨਾਲ ਮਾਹੌਲ ਨੂੰ ਗਰਮਾਈ ਰੱਖਿਆ। ਸ਼ੇਖ ਜਾਏਦ ਸਟੇਡੀਅਮ ਦੀ ਸਮਰੱਥਾ 20,000 ਦਰਸ਼ਕਾਂ ਦੀ ਹੈ ਜਿਹੜਾ ਪੂਰੀ ਤਰ੍ਹਾਂ ਨਾਲ ਖਾਲੀ ਸੀ। ਸਿਰਫ ਪਿੱਚ 'ਤੇ 22 ਖਿਡਾਰੀਆਂ ਤੋਂ ਇਲਾਵਾ ਸਟਾਫ, ਸੁਰੱਖਿਆ ਕਰਮਚਾਰੀ ਤੇ ਕੁਝ ਹੋਰ ਲੋਕ ਹੀ ਮੌਜੂਦ ਸਨ ਤੇ ਅਜਿਹੇ ਮਾਹੌਲ ਵਿਚ ਆਈ. ਪੀ. ਐੱਲ. ਆਰੰਭ ਹੋਇਆ। 
ਵੀ.ਆਈ. ਪੀ. ਬਾਕਸ ਵਿਚ ਬੀ. ਸੀ. ਸੀ. ਆਈ. ਦੇ ਅਧਿਕਾਰੀ ਬੈਠੇ ਸਨ, ਜਿਨ੍ਹਾਂ ਵਿਚ ਸੌਰਭ ਗਾਂਗੁਲੀ, ਸਕੱਤਰ ਜੈ ਸ਼ਾਹ ਤੋਂ ਇਲਾਵਾ ਅਮੀਰਾਤ ਕ੍ਰਿਕਟ ਬੋਰਡ ਦੇ ਅਧਿਕਾਰੀ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਇਕ-ਦੂਜੇ ਤੋਂ ਲੋੜੀਂਦੀ ਦੂਰੀ 'ਤੇ ਬੈਠੇ ਸਨ। ਚੇਨਈ ਸੁਪਰ ਕਿੰਗਜ਼ ਦੇ ਚਮਤਕਾਰੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਦੇ ਸਮੇਂ ਮਜ਼ਾਕ ਵਿਚ ਕਿਹਾ ਕਿ ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਦੇਖਦੇ ਹੋਏ ਉਹ ਇਕ 'ਸਲਿਪ ਰੱਖ' ਸਕਦੇ ਹਨ।

Gurdeep Singh

This news is Content Editor Gurdeep Singh