ਕੁਝ ਲੋਕ ਮੇਰੇ ਕੋਲੋਂ ਸੜਦੇ ਸਨ, ਇਸ ਲਈ ਮੈਨੂੰ ਆਪਣੀ ਚਮੜੀ ਮੋਟੀ ਕਰਨੀ ਪਈ: ਰਵੀ ਸ਼ਾਸਤਰੀ

04/26/2022 3:19:21 PM

ਲੰਡਨ (ਏਜੰਸੀ)- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਇੰਗਲੈਂਡ ਕ੍ਰਿਕਟ ਬੋਰਡ (ਈ.ਸੀ.ਬੀ.) ਦੇ ਨਵੇਂ ਨਿਯੁਕਤ ਮੈਨੇਜਿੰਗ ਡਾਇਰੈਕਟਰ ਰੌਬ ਕੀ ਨੂੰ ਇਕ ਅਹਿਮ ਸਲਾਹ ਦਿੱਤੀ ਹੈ। ਸ਼ਾਸਤਰੀ ਨੇ ਕਿਹਾ ਕਿ ਇਸ ਅਹੁਦੇ 'ਤੇ ਕੰਮ ਕਰਨ ਲਈ ਰੌਬ ਨੂੰ ਆਪਣੀ ਚਮੜੀ ਮੋਟੀ ਕਰਨੀ ਪਵੇਗੀ, ਤਾਂ ਕਿ ਸੜਨ ਵਾਲੇ ਸੜਦੇ ਹੀ ਰਹਿਣ। ਸ਼ਾਸਤਰੀ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ 'ਚ ਇਕ ਅਜਿਹਾ ਵੀ 'ਗੈਂਗ' ਸੀ ਜੋ ਹਮੇਸ਼ਾ ਚਾਹੁੰਦਾ ਸੀ ਕਿ ਉਹ ਫੇਲ ਹੋ ਜਾਣ।

ਉਨ੍ਹਾਂ ਕਿਹਾ, 'ਟੀਮ ਇੰਡੀਆ ਦਾ ਕੋਚ ਬਣਨ ਤੋਂ ਪਹਿਲਾਂ ਮੇਰੇ ਕੋਲ ਲੈਵਲ-1, ਲੈਵਲ-2 ਦਾ ਕੋਈ ਕੋਚਿੰਗ ਬੈਜ ਨਹੀਂ ਸੀ। ਕੁਝ ਲੋਕ ਹਮੇਸ਼ਾ ਚਾਹੁੰਦੇ ਸਨ ਕਿ ਮੈਂ ਫੇਲ ਹੋ ਜਾਵਾਂ। ਪਰ ਮੇਰੀ ਚਮੜੀ ਡਿਊਕ ਬਾਲ ਨਾਲੋਂ ਮੋਟੀ ਹੈ, ਇਸ ਲਈ ਮੈਨੂੰ ਕੋਈ ਫਰਕ ਨਹੀਂ ਪਿਆ। ਰੌਬ ਨੂੰ ਵੀ ਅਜਿਹਾ ਕਰਨ ਦੀ ਲੋੜ ਹੋਵੇਗੀ। ਉਨ੍ਹਾਂ ਕੋਲ ਕੇਂਟ ਵੱਲੋਂ ਲੰਬਾ ਕਪਤਾਨੀ ਦਾ ਤਜਰਬਾ ਹੈ ਇਸ ਲਈ ਮੈਨੂੰ ਉਮੀਦ ਹੈ ਕਿ ਉਹ ਆਪਣੇ ਖਿਡਾਰੀਆਂ ਨਾਲ ਬਿਹਤਰ ਗੱਲਬਾਤ ਕਰ ਸਕਦੇ ਹਨ।' ਜ਼ਿਕਰਯੋਗ ਹੈ ਕਿ ਰੌਬ ਵੀ ਸ਼ਾਸਤਰੀ ਵਾਂਗ ਮੰਨੇ-ਪ੍ਰਮੰਨੇ ਕੁਮੈਂਟੇਟਰ ਰਹਿ ਚੁੱਕੇ ਹਨ।

cherry

This news is Content Editor cherry