ਅਫਗਾਨ ਪ੍ਰੀਮਿਅਰ ਲੀਗ ''ਚ ਨਾਂਗਰਹਰ ਦੇ ਕੋਚ ਹੋਣਗੇ ਵੈਂਕਟੇਸ਼ ਪ੍ਰਸ਼ਾਦ

10/03/2018 5:53:33 PM

ਸ਼ਾਰਜਾਹ : ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਗੇਂਦਬਾਜ਼ੀ ਕੋਚ ਰਹੇ ਵੈਂਕਟੇਸ਼ ਪ੍ਰਸ਼ਾਦ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਅਫਗਾਨਿਸਤਾਨ ਪ੍ਰੀਮਿਅਰ ਲੀਗ ਵਿਚ ਨਾਂਗਰਹਰ ਫ੍ਰੈਂਚਾਈਜ਼ੀ ਦੇ ਮੁੱਖ ਕੋਚ ਹੋਣਗੇ। ਇਸ ਲੀਗ ਵਿਚ 5 ਫ੍ਰੈਂਚਾਈਜ਼ੀ ਟੀਮਾਂ ਨਾਂਗਰਹਰ, ਲਿਓਪਾਰਡਸ, ਕਾਬੂਲ ਜਵਾਨਨ, ਪਾਕਤਿਆ ਪੈਂਥਰਸ, ਬਾਲਕ ਲੀਜੈਂਟਸ, ਕੰਧਾਰ ਨਾਈਟਸ ਹਿੱਸਾ ਲਵੇਗੀ। ਟੂਰਨਾਮੈਂਟ ਦਾ ਪ੍ਰਸਾਰਣ 'ਡੀ ਸਪੋਰਟ' 'ਤੇ ਕੀਤਾ ਜਾਵੇਗਾ। ਨਾਂਗਰਹਰ ਟੀਮ ਦੀ ਅਗਵਾਈ ਵਿੰਡੀਜ਼ ਦੇ ਆਲ-ਰਾਊਂਡਰ ਆਂਦਰੇ ਰਸਲ ਕਰਨਗੇ ਜਦਕਿ ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਕਾਬੂਲ ਜਵਾਨਨ ਦੇ ਕਪਤਾਨ ਹੋਣਗੇ। ਸ਼ਾਹਿਦ ਅਫਰੀਦੀ ਨੂੰ ਪਾਕਤਿਆ ਪੈਂਥਰਸ ਦੀ ਕਪਤਾਨੀ ਦਿੱਤੀ ਗਈ ਹੈ। ਅਫਗਾਨ ਆਲਰਾਊਂਡਰ ਮੁਹੰਮਦ ਨਬੀ ਬਾਲਕ ਲੀਜੈਂਟਸ ਦੇ ਕਪਤਾਨ ਬਣਾਏ ਗਏ ਹਨ ਜਿਸ ਦੇ ਵਲੋਂ ਕ੍ਰਿਸ ਗੇਲ ਵੀ ਖੇਡਣਗੇ। ਬ੍ਰੈਂਡਨ ਮੈਕੁਲਮ ਕੰਧਾਰ ਨਾਈਟਸ ਦੀ ਅਗਵਾਈ ਕਰਨਗੇ।


Related News