ਇਸ ਮਾਮਲੇ ’ਚ ਪਾਕਿ ਦੇ PM ਇਮਰਾਨ ਖਾਨ ਨੇ ਵਿਰਾਟ ਕੋਹਲੀ ਨੂੰ ਪਛਾੜਿਆ, ਜਾਣੋ ਪੂਰਾ ਮਾਮਲਾ

01/14/2021 10:56:24 AM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਗਿਣਤੀ ਵਿਸ਼ਵ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਦੇ ਤੌਰ ’ਤੇ ਹੁੰਦੀ ਹੈ। ਉਥੇ ਹੀ ਆਈ.ਸੀ.ਸੀ. ਨੇ ਆਪਣੇ ਟਵਿਟਰ ਹੈਂਡਲ ’ਤੇ ਵਿਰਾਟ ਕੋਹਲੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲੈ ਕੇ ਇਕ ਸਵਾਲ ਪੁੱਛਿਆ ਸੀ, ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਦੇ ਪ੍ਰਸ਼ੰਸਕ ਆਪਸ ਵਿਚ ਭਿੜ ਗਏ।

ਇਹ ਵੀ ਪੜ੍ਹੋ: ਵਿਰਾਟ ਅਤੇ ਅਨੁਸ਼ਕਾ ਦੀ ਧੀ ਪੈਦਾ ਹੁੰਦੇ ਹੀ ਬਣੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ

ਦਰਅਸਲ ਆਈ.ਸੀ.ਸੀ. ਨੇ ਆਪਣੇ ਟਵਿਟਰ ਹੈਂਡਲ ’ਤੇ ਪੁੱਛਿਆ ਸੀ ਕਿ ਦੁਨੀਆ ਦਾ ਸਭ ਤੋਂ ਬਿਹਤਰੀਨ ਕ੍ਰਿਕਟਰ ਕੌਣ ਹੈ। ਆਈ.ਸੀ.ਸੀ. ਵੱਲੋਂ ਇਸ ਲਈ 4 ਆਪਸ਼ਨ ਦਿੱਤੇ ਗਏ ਸਨ। ਪਹਿਲੇ ਆਪਸ਼ਨ ਵਿਚ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਦਾ ਨਾਮ ਸੀ, ਇਸ ਸੂਚੀ ਵਿਚ ਦੂਜਾ ਨਾਮ ਸੀ ਮਿਸਟਰ 360 ਏ.ਬੀ. ਡਿਵੀਲਿਅਰਸ, ਉਥੇ ਹੀ ਤੀਜਾ ਨਾਮ ਆਸਟਰੇਲੀਆ ਦੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਮੇਗ ਲੈਨਿੰਗ ਦਾ ਸੀ ਅਤੇ ਪੋਲ ਵਿਚ ਆਖ਼ਰੀ ਨਾਮ ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸੀ।

ਇਹ ਵੀ ਪੜ੍ਹੋ: ਇਨਕਮ ਟੈਕਸ ਵਿਭਾਗ ਨੂੰ ਆਨਲਾਈਨ ਦਿਓ ਇਹ ਸੂਚਨਾ, ਪਾਓ 5 ਕਰੋੜ ਰੁਪਏ ਦਾ ਇਨਾਮ

ਆਈ.ਸੀ.ਸੀ. ਨੇ ਪੁੱਛੇ ਗਏ ਸਵਾਲ ਦੇ ਜਵਾਬ ਲਈ 24 ਘੰਟੇ ਦਾ ਸਮਾਂ ਲੋਕਾਂ ਨੂੰ ਦਿੱਤਾ ਸੀ। ਆਈ.ਸੀ.ਸੀ. ਦੇ ਇਸ ਪੋਲ ਵਿਚ ਸਭ ਤੋਂ ਜ਼ਿਆਦਾ ਇਮਰਾਨ ਖਾਨ ਨੂੰ 47.3 ਫ਼ੀਸਦੀ ਵੋਟਾਂ ਮਿਲੀਆਂ, ਜਦੋਂਕਿ ਕਪਤਾਨ ਵਿਰਾਟ ਕੋਹਲੀ ਨੂੰ 46.2 ਫ਼ੀਸਦੀ ਵੋਟਾਂ ਮਿਲੀਆਂ। ਉਥੇ ਹੀ ਏ.ਬੀ. ਡਿਵੀਲਿਅਰਸ ਨੂੰ 6 ਫ਼ੀਸਦੀ ਵੋਟਾਂ ਅਤੇ ਆਸਟਰੇਲੀਆਈ ਟੀਮ ਖਿਡਾਰੀ ਮੇਗ ਲੈਨਿੰਗ ਨੂੰ ਸਿਰਫ਼ 0.5 ਫ਼ੀਸਦੀ ਹੀ ਵੋਟਾਂ ਮਿਲੀਆਂ।

ਇਹ ਵੀ ਪੜ੍ਹੋ: ਭਾਰਤ ਬਾਇਓਟੈਕ ਨੇ ਇਨ੍ਹਾਂ ਸ਼ਹਿਰਾਂ 'ਚ ਭੇਜਿਆ ਕੋਵਿਡ-19 ਦਾ ਟੀਕਾ ‘ਕੋਵੈਕਸਿਨ’,ਚੈੱਕ ਕਰੋ ਆਪਣੇ ਸ਼ਹਿਰ ਦਾ ਨਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 

cherry

This news is Content Editor cherry