ਇਮਰਾਨ ਨੇ ਹੁਣ ਜਾ ਕੇ ਕੱਢੀ ਭਡ਼ਾਸ, ਪਾਕਿ ਕਪਤਾਨ ਸਰਫਰਾਜ਼ ਨੂੰ ਕਿਹਾ ਡਰਪੋਕ

08/28/2019 2:04:31 PM

ਸਪੋਰਟਸ ਡੈਸਕ : ਕ੍ਰਿਕਟ ਵਰਲਡ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਦੀ ਜੰਗ ਨੂੰ ਲੈ ਕੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੁਝ ਟਵੀਟ ਕੀਤੇ ਸੀ ਜਿਸ ਦਾ ਮਤਲਬ ਇਹ ਸੀ ਕਿ ਪਾਕਿਸਤਾਨ ਕਪਤਾਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਪਰ ਪਾਕਿ ਕਪਤਾਨ ਸਰਫਰਾਜ਼ ਨੇ ਟਾਸ ਤਾਂ ਜਿੱਤ ਲਈ ਪਰ ਉਸ ਨੇ ਸਭ ਦੀਆਂ ਉਮੀਦਾਂ ਦੇ ਉਲਟ ਗੇਂਦਬਾਜ਼ੀ ਚੁਣ ਲਈ। ਇਸ ਮੈਚ ਵਿਚ ਪਾਕਿਸਤਾਨੀ ਟੀਮ ਨੂੰ ਹਾਰ ਝਲਣੀ ਪਈ ਸੀ। ਹੁਣ ਉਸ ਮੈਚ ਤੋਂ ਕਰੀਬ 2 ਮਹੀਨੇ ਬਾਅਦ ਪਾਕਿਸਤਾਨੀ ਪੀ. ਐੱਮ. ਨੇ ਆਪਣੀ ਚੁੱਪੀ ਤੋੜੀ ਹੈ। ਇਮਰਾਨ ਨੇ ਇਕ ਪ੍ਰੋਗਰਾਮ ਦੌਰਾਨ ਗੱਲਾਂ-ਗੱਲਾਂ ’ਚ ਪਾਕਿਸਤਾਨ ਕਿ੍ਰਕਟ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਨੂੰ ਲੰਮੇ ਹੱਥੀ ਲਿਆ। ਇਮਰਾਨ ਨੇ ਤਾਂ ਸਰਫਰਾਜ਼ ਨੂੰ ਡਰਿਆ ਹੋਇਆ ਵਿਅਕਤੀ ਤੱਕ ਐਲਾਨ ਕਰ ਦਿੱਤਾ।

ਇਮਰਾਨ ਨੇ ਪ੍ਰੋਗਰਾਮ ’ਚ ਕਿਹਾ...
ਹਾਰ ਦੇ ਡਰ ਨਾਲ ਤੁਹਾਡੇ ਅੰਦਰ ਅਲੱਗ ਤਰ੍ਹਾਂ ਦੀ ਰਣਨੀਤੀ, ਨਾਂ ਪੱਖੀ ਅਤੇ ਬਚਾਅ ਵਾਲੀਆਂ ਗੱਲਾਂ ਆਉਂਦੀਆਂ ਹਨ। ਜਦੋਂ ਤੁਸੀਂ ਜਿੱਤਣਾ ਚਾਹੁੰਦੇ ਹੋ ਤਾਂ ਤੁਸੀਂ ਜਿੱਤ ਦੇ ਬਾਰੇ ਸੋਚਦੇ ਹੋ। ਤੁਸੀਂ ਜ਼ਿਆਦਾ ਰਿਸਕ ਲੈਂਦੇ ਹੋ। ਤੁਹਾਡੀ ਟੀਮ ਸਿਲੈਕਸ਼ਨ ਚੰਗੀ ਹੁੰਦੀ ਹੈ। ਵਰਲਡ ਕੱਪ ਵਿਚ ਸਾਡੇ ਕਪਤਾਨ ਨੇ ਕੀਤਾ ਸੀ। ਟਾਸ ਜਿੱਤਣ ਤੋਂ ਬਾਅਦ ਤੁਸੀਂ ਗੇਂਦਬਾਜ਼ੀ ਦੀ ਚੋਣ ਕਰਦੇ ਹੋ, ਦੂਜੀ ਟੀਮ ਨੂੰ ਬੱਲੇਬਾਜ਼ੀ ਲਈ ਨਹੀਂ ਰੱਖਦੇ। ਇਹ ਸਾਰਾ ਮਾਈਂਡ ਸੈੱਟ ਹੈ।

ਦੱਸ ਦਈਏ ਕਿ ਪਾਕਿਸਤਾਨ ਦੇ ਸਾਬਕਾ ਵਰਲਡ ਜੇਤੂ ਕਪਤਾਨ ਇਮਰਾਨ ਖਾਨ ਨੇ ਭਾਰਤ ਅਤੇ ਪਾਕਿਸਤਾਨ ਦੇ ਵੱਡੇ ਮੈਚ ਤੋਂ ਪਹਿਲਾਂ ਕੁਝ ਟਵੀਟ ਕੀਤੇ ਸੀ। ਇਸ ਟਵੀਟ ਵਿਚ ਇਮਰਾਨ ਨੇ ਪਾਕਿ ਕ੍ਰਿਕਟਰ ਸਰਫਰਾਜ਼ ਨੂੰ ਸਾਫ ਤੌਰ ’ਤੇ ਸਲਾਹ ਦਿੱਤੀ ਸੀ ਕਿ ਉਹ ਜੇਕਰ ਟਾਸ ਜਿੱਤਦੇ ਹਨ ਤਾਂ ਪਹਿਲਾਂ ਬੱਲੇਬਾਜ਼ੀ ਕਰਨ ਪਰ ਸਰਫਰਾਜ਼ ਨੇ ਟਾਸ ਜਿੱਤਣ ਤੋਂ ਬਾਅਦ ਵੀ ਗੇਂਦਬਾਜ਼ੀ ਚੁਣ ਲਈ। ਸਰਫਰਾਜ਼ ਆਪਣੇ ਇਸ ਫੈਸਲੇ ਨੂੰ ਲੈ ਕੇ ਬਹੁਤ ਨਿੰਦਾ ਦਾ ਸ਼ਿਕਾਰ ਹੋੋਏ ਸੀ।