ਬੀਮਾਰੀ ਨੇ ਖੇਡ ਪ੍ਰਤੀ ਲਗਾਅ ਵਧਾਇਆ : ਪੱਡੀਕਲ

03/09/2024 11:41:18 AM

ਸਪੋਰਟਸ ਡੈਸਕ- ਪਿਛਲੇ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਕਾਰਨ ਦੇਵਦੱਤ ਪੱਡੀਕਲ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਸੀ ਪਰ ਇਨ੍ਹਾਂ ਵਿਰੋਧੀ ਹਾਲਾਤ ਨੇ ਉਸਦਾ ਖੇਡ ਦੇ ਪ੍ਰਤੀ ਲਗਾਅ ਵਧਾ ਦਿੱਤਾ ਤੇ ਆਖਿਰ ਵਿਚ ਉਹ ਭਾਰਤ ਵੱਲੋਂ ਟੈਸਟ ਕ੍ਰਿਕਟ ਵਿਚ ਡੈਬਿਊ ਕਰਨ ਵਿਚ ਸਫਲ ਰਿਹਾ। ਪੱਡੀਕਲ ਨੇ 2021 ਵਿਚ ਸ਼੍ਰੀਲੰਕਾ ਵਿਰੁੱਧ ਟੀ-20 ਮੈਚ ਰਾਹੀਂ ਕੌਮਾਂਤਰੀ ਕ੍ਰਿਕਟ ’ਚ ਡੈਬਿਊ ਕੀਤਾ ਸੀ ਪਰ ਕੋਵਿਡ-19 ਦਾ ਪਾਜ਼ੇਟਿਵ ਹੋਣ ਤੇ ਪੇਟ ਸਬੰਧੀ ਬੀਮਾਰੀਆਂ ਕਾਰਨ ਉਸਦੇ ਕਰੀਅਰ ਦਾ ਗ੍ਰਾਫ ਅੱਗੇ ਨਹੀਂ ਵੱਧ ਸਕਿਆ। 

ਇਹ ਵੀ ਪੜ੍ਹੋ : ਪੁਲਸ ਨੇ ਮਾਡਲ ਦੀ ਆਤਮਹੱਤਿਆ ਦੇ ਮਾਮਲੇ ’ਚ ਕ੍ਰਿਕਟਰ ਅਭਿਸ਼ੇਕ ਸ਼ਰਮਾ ਤੋਂ ਕੀਤੀ ਪੁੱਛਗਿੱਛ

ਇਨ੍ਹਾਂ ਚੁਣੌਤੀਆਂ ਤੋਂ ਪਾਰ ਪਾਉਣ ਤੋਂ ਬਾਅਦ ਪੱਡੀਕਲ ਨੇ ਘਰੇਲੂ ਕ੍ਰਿਕਟ ਵਿਚ ਢੇਰ ਸਾਰੀਆਂ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਸ ਨੂੰ ਭਾਰਤ ਦੀ ਟੈਸਟ ਟੀਮ ਵਿਚ ਜਗ੍ਹਾ ਮਿਲ ਗਈ।ਪੱਡੀਕਲ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕਿਹਾ ਕਿ ਮੇਰਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ,ਉਸ ਵਿਚ ਸਫਲਤਾ ਲਈ ਅਨੁਸ਼ਾਸਨ ਹੋਣਾ ਬੇਹੱਦ ਜਰੂਰੀ ਹੈ। ਫਿਰ ਭਾਵੇਂ ਉਹ ਅਭਿਆਸ ਹੋਵੇ ਜਾਂ ਰੋਜ਼ਾਨਾ ਜ਼ਿੰਦਗੀ ਦੀਆਂ ਆਦਤਾਾਂ ਜਾਂ ਫਿਰ ਭੋਜਨ। 

ਇਹ ਵੀ ਪੜ੍ਹੋ : ਧਰਮਸ਼ਾਲਾ ਸਟੇਡੀਅਮ 'ਚ 'ਸੁਪਰਮੈਨ' ਵਾਂਗ ਸ਼ੁਭਮਨ ਗਿੱਲ ਨੇ ਫੜਿਆ ਸ਼ਾਨਦਾਰ ਕੈਚ, ਵੀਡੀਓ ਵਾਇਰਲ

ਮੈਂ ਅਨੁਸ਼ਾਸਿਤ ਰਹਿਣ ਦੀ ਕੋਸ਼ਿਸ਼ ਕੀਤੀ ਤੇ ਇਹ ਹੀ ਮੇਰਾ ਮੁੱਖ ਟੀਚਾ ਸੀ। ਉਸ ਨੇ ਕਿਹਾ ਬੀਮਾਰੀ ਦੌਰਾਨ ਮੈਂ ਜ਼ਿਆਦਾ ਕੁਝ ਨਹੀਂ ਕਰ ਸਕਿਆ ਪਰ ਫਿਰ ਵੀ ਮੈਂ ਚਾਹੁੰਦਾ ਸੀ ਕਿ ਮੈਂ ਹੋਰਨਾਂ ਖੇਤਰਾਂ ਵਿਚ ਪਿੱਛੇ ਨਾ ਰਹਾਂ। ਮੈਂ ਖੁਦ ’ਤੇ ਕੰਮ ਜਾਰੀ ਰੱਖਿਆ ਫਿਰ ਭਾਵੇਂ ਉਹ ਮਾਨਸਿਕ ਹੋਵੇ ਜਾਂ ਫਿਰ ਛੋਟੀਆਂ-ਛੋਟੀਆਂ ਚੀਜ਼ਾਂ। ਪੱਡੀਕਲ ਨੇ ਜਦੋਂ ਪੂਰਣ ਫਿਟਨੈੱਸ ਹਾਸਲ ਕਰਨ ਤੋਂ ਬਾਅਦ ਵਾਪਸੀ ਕੀਤੀ ਤਾਂ ਉਸਦੀ ਖੇਡ ਹੋਰ ਵਧੇਰੇ ਨਿਖਰ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tarsem Singh

This news is Content Editor Tarsem Singh