ਸਪੈਨਿਸ਼ ਐੱਫ. ਏ. ਪ੍ਰਧਾਨ ਲਈ ਚੋਣ ਲੜ ਰਹੇ ਹਨ ਗੋਲਕੀਪਰ ਕੈਸਿਲਾਸ

02/13/2020 9:32:28 AM

ਮੈਡ੍ਰਿਡ— ਦਿੱਗਜ ਸਪੈਨਿਸ਼ ਗੋਲਕੀਪਰ ਇਕਰ ਕੈਸਿਲਾਸ ਦੇਸ਼ ਦੇ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਦੇ ਤੌਰ 'ਤੇ ਚੋਣ ਲੜਨ ਲਈ ਸਰਗਰਮ ਹਨ। ਉਹ ਮਈ 2019 'ਚ ਦਿਲ ਦਾ ਦੌਰਾ ਪੈਣ ਦੇ ਬਾਅਦ ਤੋਂ ਅਜੇ ਤਕ ਨਹੀਂ ਖੇਡੇ ਹਨ। ਪਤਾ ਲਗਿਆ ਹੈ ਕਿ 38 ਸਾਲ ਦੇ ਇਸ ਫੁੱਟਬਾਲਰ ਨੇ ਹਾਲ ਹੀ 'ਚ ਮੈਡ੍ਰਿਡ 'ਚ ਸਪੈਨਿਸ਼ ਖੇਡ ਦੇ ਪ੍ਰਮੁੱਖ ਮੈਂਬਰ ਡੀ ਡੇਪੋਰੇਂਟਸ ਦੇ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਆਗਾਮੀ ਚੋਣਾਂ 'ਚ ਖੜ੍ਹੇ ਹੋਣ ਬਾਰੇ ਆਪਣੀ ਇੱਛਾ ਦੱਸੀ। ਕੈਸਿਲਾਸ ਦਿਲ ਦਾ ਦੌਰਾ ਪੈਣ ਦੇ ਬਾਅਦ ਪਹਿਲੀ ਵਾਰ ਨਵੰਬਰ 'ਚ ਟ੍ਰੇੇਨਿੰਗ ਲਈ ਪਰਤੇ ਸਨ। ਉਨ੍ਹਾਂ ਨੇ 2010 'ਚ ਸਪੇਨ ਨੂੰ ਵਰਲਡ ਕੱਪ ਖ਼ਿਤਾਬ ਦਿਵਾਇਆ ਸੀ। ਕੈਸਿਲਾਸ ਨੇ 2015 'ਚ  ਪੁਰਤਗਾਲੀ ਦਿੱਗਜ ਪੋਰਟੋ ਲਈ ਜਾਣ ਤੋਂ ਪਹਿਲਾਂ ਸਪੈਨਿਸ਼ ਦਿੱਗਜ ਰੀਅਲ ਮੈਡ੍ਰਿਡ ਲਈ 16 ਸਾਲਾਂ 'ਚ 725 ਮੈਚ ਖੇਡੇ।

Tarsem Singh

This news is Content Editor Tarsem Singh