ਸਟਿਮਕ ਨੇ ਵਿਸ਼ਵ ਕੱਪ ਕੁਆਲੀਫਾਇਰਸ ਕੈਂਪ ਲਈ 35 ਸੰਭਾਵੀਆਂ ਨੂੰ ਚੁਣਿਆ

08/06/2019 11:00:09 AM

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਦੇ ਕੋਚ ਇਗੋਰ ਸਟਿਮਕ ਨੇ 2022 ਫੀਫਾ ਵਰਲਡ ਕੱਪ ਕੁਆਲੀਫਾਇਰਸ 'ਚ ਓਮਾਨ ਖਿਲਾਫ ਹੋਣ ਵਾਲੇ ਮੁਕਾਬਲੇ ਲਈ ਸੋਮਵਾਰ ਨੂੰ 25 ਖਿਡਾਰੀਆਂ ਨੂੰ ਟ੍ਰੇਨਿੰਗ ਕੈਂਪ ਲਈ ਚੁਣਿਆ ਹੈ। ਭਾਰਤੀ ਫੁੱਟਬਾਲ ਟੀਮ ਨੂੰ 2022 ਵਰਲਡ ਕੱਪ ਏਸ਼ੀਆਈ ਕੁਆਲੀਫਾਇਰਸ ਦੇ ਦੂਜੇ ਦੌਰ 'ਚ ਸੌਖਾ ਡਰਾਅ ਮਿਲਿਆ ਹੈ ਜਿੱਥੇ ਗਰੁੱਪ ਈ. 'ਚ ਉਸ ਦੇ ਨਾਲ ਕਤਰ, ਓਮਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹਨ। ਭਾਰਤੀ ਟੀਮ ਪੰਜ ਸਤੰਬਰ ਨੂੰ ਗੁਹਾਟੀ ਦੇ ਇੰਦਰਾ ਗਾਂਧੀ ਐਥਲੈਟਿਕਸ ਸਟੇਡੀਅਮ 'ਚ ਓਮਾਨ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। 
PunjabKesari
ਵਿਸ਼ਵ ਕੱਪ ਕੁਆਲੀਫਾਇਰਸ ਲਈ ਚੁਣੇ ਗਏ 34 ਸੰਭਾਵੀ ਖਿਡਾਰੀ :-
ਗੋਲਕੀਪਰ : ਗੁਰਪ੍ਰੀਤ ਸਿੰਘ ਸੰਧੂ, ਅਮਰਿੰਦਰ ਸਿੰਘ, ਕਮਲਜੀਤ ਸਿੰਘ, ਵਿਸ਼ਾਲ ਕੈਂਥ ।
ਡਿਫੈਂਡਰ : ਰਾਹੁਲ ਭੇਕੇ, ਨਿਸ਼ੂ ਕੁਮਾਰ, ਪ੍ਰੀਤਮ ਕੋਟਲ, ਅਨਾਸ ਇਡਾਥੋਡਿਕਾ, ਸੰਦੇਸ਼ ਝੀਂਗਨ, ਅਨਵਰ ਅਲੀ (ਜੂਨੀਅਰ), ਨਰਿੰਦਰ ਗਹਿਲੋਤ, ਸਾਰਥਕ ਗੋਲੁਈ, ਆਦਿਲ ਖਾਨ, ਸਲਾਮ ਰੰਜਨ ਸਿੰਘ, ਸੁਭਾਸ਼ੀਸ਼ ਬੋਸ, ਜੇਰੀ ਲਾਲਰਿਨਜੁਆਲਾ, ਮਾਂਦਰ ਰਾਵ ਦੇਸਾਈ।
ਮਿਡਫੀਲਡਰ : ਨਿਖਿਲ ਪੁਜਾਰੀ, ਉਦਾਂਤਾ ਸਿੰਘ, ਅਨਿਰੁਧ ਥਾਪਾ, ਰੇਅਨੀਰ ਫਰਨਾਂਡਿਸ, ਵਿਨੀਤ ਰਾਏ, ਸਹਿਲ ਅਬਦੁਲ, ਅਮਰਜੀਤ ਸਿੰਘ, ਪ੍ਰਣਯ ਹਲਦਰ, ਰੋਵਲਿਨ ਬੋਰਗੇਨਸ, ਬ੍ਰੈਂਡਨ ਫਰਨਾਂਡਿਸ, ਲਾਲੀਯਾਨਜੁਆਲਾ ਚਾਂਗਤੇ, ਹਲੀਚਰਣ ਨਾਰਜਾਰੇ, ਆਸ਼ਿਕ ਕੁਰੂਨਿਆ।
ਫਾਰਵਰਡ : ਬਲਵੰਤ ਸਿੰਘ, ਜੋਬੀ ਜਸਟਿਨ, ਸੁਨੀਲ ਛੇਤਰੀ, ਫਾਰੁਖ ਚੌਧਰੀ ਅਤੇ ਮਨਵੀਰ ਸਿੰਘ।


Tarsem Singh

Content Editor

Related News