ਸਾਨੂੰ ਲਗਾਤਾਰ ਸਖਤ ਮਿਨਹਤ ਕਰਨੀ ਹੋਵੇਗੀ : ਸਟਿਮੈਕ

09/07/2019 12:04:03 PM

ਗੁਹਾਟੀ— ਕਤਰ ’ਚ 2022 ਫੀਫਾ ਵਿਸ਼ਵ ਕੱਪ ਅਤੇ ਚੀਨ ’ਚ 2023 ’ਚ ਹੋਣ ਵਾਲੇ ਐੱਫ.ਸੀ. ਏਸ਼ੀਆ ਕੱਪ ਕੁਆਲੀਫਾਇਰਸ ਦੇ ਪਹਿਲੇ ਮੁਕਾਬਲੇ ’ਚ ਓਮਾਨ ਦੇ ਹੱਥੋਂ ਪਹਿਲਾ ਮੁਕਾਬਲਾ 1-2 ਨਾਲ ਹਾਰਨ ਦੇ ਬਾਅਦ ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਈਗੋਰ ਸਟਿਮੈਕ ਨੇ ਕਿਹਾ ਕਿ ਟੀਮ ਨੂੰ ਵੱਧ ਮਿਹਨਤ ਕਰਨ ਦੀ ਜ਼ਰੂਰਤ ਹੈ। ਭਾਰਤੀ ਫੁੱਟਬਾਲ ਟੀਮ ਵੀਰਵਾਰ ਨੂੰ ਓਮਾਨ ਖਿਲਾਫ ਪਹਿਲੇ ਹਾਫ ’ਚ 1-0 ਨਾਲ ਅੱਗੇ ਚਲ ਰਹੀ ਸੀ ਪਰ ਦੂਜੇ ਹਾਫ ’ਚ ਮਹਿਮਾਨ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ 2-1 ਨਾਲ ਭਾਰਤੀ ਟੀਮ ਨੂੰ ਹਰਾ ਦਿੱਤਾ। ਸਟਿਮੈਕ ਨੇ ਕਿਹਾ, ‘‘ਸਾਡੀ ਟੀਮ ਪਹਿਲੇ ਹਾਫ ’ਚ ਕਈ ਗੋਲ ਕਰਕੇ ਮੈਚ ’ਚ ਵੱਡੀ ਬੜ੍ਹਤ ਹਾਸਲ ਕਰ ਸਕਦੀ ਸੀ। ਸਾਡੇ ਖਿਡਾਰੀ ਓਮਾਨ ਦੇੇ ਖਿਡਾਰੀਆਂ ਤੋਂ ਜ਼ਿਆਦਾ ਫਿੱਟ ਹਨ ਪਰ ਉਨ੍ਹਾਂ ਦੇ ਖਿਡਾਰੀ ਜ਼ਿਆਦਾ ਤਜਰਬੇਕਾਰ ਹਨ। ਉਹ ਸਮਾਂ ਛੇਤੀ ਆਵੇਗਾ ਜਦੋਂ ਅਸੀਂ ਅਜਿਹੇ ਮੈਚ ਨਹੀਂ ਹਾਰਾਂਗੇ ਪਰ ਇਸ ਦੇ ਲਈ ਟੀਮ ਨੂੰ ਸਖਤ ਮਿਹਨਤ ਕਰਨੀ ਹੋਵੇਗੀ ਅਤੇ ਸੰਜਮ ਵਰਤਨਾ ਹੋਵੇਗਾ।’’

ਉਨ੍ਹਾਂ ਕਿਹਾ, ‘‘ਖਿਡਾਰੀ ਛੇਤੀ ਹੀ ਹਾਲਾਤ ਨੂੰ ਸਮਝਦੇ ਹਨ ਅਤੇ ਇਸ ਲਈ ਮੈਨੂੰ ਉਨ੍ਹਾਂ ’ਤੇ ਮਾਣ ਹੈ। ਸਾਨੂੰ ਸਮਝਣਾ ਹੋਵੇਗਾ ਕਿ ਟੀਮ ਇਕ-ਇਕ ਕਰਕੇ ਅੱਗੇ ਵਧ ਸਕਦੀ ਹੈ। ਇਹ ਯੁਵਾ ਭਾਰਤੀ ਟੀਮ ਹੈ ਅਤੇ ਸਾਡੇ ਕੋਲ ਕਈ ਹਾਂ-ਪੱਖੀ ਗੱਲਾਂ ਹਨ। ਸਾਰੇ ਲੋਕ ਮੈਦਾਨ ’ਤੇ ਨਵੀਂ ਭਾਰਤੀ ਟੀਮ ਦੇਖਣਗੇ। ਇਹ ਟੀਮ ਪਹਿਲੇ ਦੀ ਟੀਮ ਦੀ ਤਰ੍ਹਾਂ ਨਹੀਂ ਹੈ। ਇਸ ਦਾ ਭਵਿੱਖ ਸੁਹਾਨਾ ਹੈ।’’ ਸਿਟਮੈਕ ਨੇ ਕਿਹਾ, ‘‘ਸਾਨੂੰ ਕਈ ਖੇਤਰਾਂ ’ਚ ਮਿਨਹਤ ਕਰਨ ਦੀ ਜ਼ਰੂਰਤ ਹੈ ਜਿਵੇਂ ਕਿ ਗੇਂਦ ’ਤੇ ਕੰਟਰੋਲ ਅਤੇ ਸਹੀ ਜਗ੍ਹਾ ’ਤੇ ਖੇਡਣਾ। ਸਾਡੀ ਟੀਮ ਮਿਡਫੀਲਡ ’ਚ ਕਾਫੀ ਸੰਤੁਲਤ ਹੈ। ਬੋਰਗਸ ਅਤੇ ਥਾਪਾ ਦੇ ਖੇਡ ’ਚ ਪਹਿਲਾਂ ਤੋਂ ਕਾਫੀ ਸੁਧਾਰ ਹੋਇਆ ਹੈ ਅਤੇ ਇਨ੍ਹਾਂ ਦੋਹਾਂ ਦਾ ਗੇਂਦ ਪਾਸ ਕਰਨ ਦਾ ਤਰੀਕਾ ਵਾਕਈ ਸ਼ਾਨਦਾਰ ਹੈ।’’ ਭਾਰਤੀ ਟੀਮ ਸ਼ਨੀਵਾਰ ਨੂੰ ਦੋਹਾ ਲਈ ਰਵਾਨਾ ਹੋਵੇਗੀ ਜਿੱਥੇ ਉਸ ਨੂੰ 2022 ਫੀਫਾ ਵਿਸ਼ਵ ਕੱਪ ਦੇ ਮੇਜ਼ਬਾਨ ਕਤਰ ਦੇ ਨਾਲ 10 ਸਤੰਬਰ ’ਚ ਅਗਲਾ ਮੁਕਾਬਲਾ ਖੇਡਣਾ ਹੈ।                             

 

Tarsem Singh

This news is Content Editor Tarsem Singh