ਰਣਜੀ ਟਰਾਫੀ ਨੂੰ ਨਜ਼ਰਅੰਦਾਜ਼ ਕਰਨਾ ਭਾਰਤੀ ਕ੍ਰਿਕਟ ਨੂੰ ਸਪਾਈਨਲੈੱਸ'' ਬਣਾ ਦੇਵੇਗਾ : ਸ਼ਾਸਤਰੀ

01/28/2022 1:23:04 PM

ਨਵੀਂ ਦਿੱਲੀ- ਟੀਮ ਇੰਡੀਆ ਦੇ ਸਾਬਕਾ ਪ੍ਰਮੁੱਖ ਕੋਚ ਰਵੀ ਸ਼ਾਸਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਣਜੀ ਟਰਾਫੀ ਭਾਰਤੀ ਕ੍ਰਿਕਟ ਦੀ ਰੀੜ੍ਹ ਦੀ ਹੱਡੀ ਹੈ ਤੇ ਪ੍ਰਮੁੱਖ ਘਰੇਲੂ ਰੈੱਡ-ਬਾਲ ਟੂਰਨਾਮੈਂਟ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਆਈ. ਪੀ. ਐੱਲ. 2022 ਮੇਗਾ ਆਕਸ਼ਨ ਤੋਂ ਪਹਿਲਾਂ ਚੇਨਈ ਪੁੱਜੇ ਧੋਨੀ, ਨਿਲਾਮੀ 'ਚ ਹੋ ਸਕਦੇ ਹਨ ਸ਼ਾਮਲ

ਸ਼ਾਸਤਰੀ ਨੇ ਕਿਹਾ, ਰਣਜੀ ਟਰਾਫੀ ਭਾਰਤੀ ਕ੍ਰਿਕਟ ਦੀ ਰੀੜ੍ਹ ਦੀ ਹੱਡੀ ਹੈ ਤੇ ਜਿਸ ਸਮੇਂ ਤੁਸੀਂ ਇਸ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰੋਗੇ, ਸਾਡਾ ਕ੍ਰਿਕਟ ਸਪਾਈਨਲੈਸ (ਰੀੜ੍ਹ ਤੋਂ ਬਿਨਾਂ) ਹੋ ਜਾਵੇਗਾ। ਬੀ. ਸੀ. ਸੀ. ਆਈ. ਨੇ 4 ਜਨਵਰੀ 2022 ਨੂੰ ਦੇਸ਼ 'ਚ ਵਧਦੇ ਕੋਵਿਡ-19 ਮਾਮਲਿਆਂ ਕਾਰਨ ਰਣਜੀ ਟਰਾਫੀ ਨੂੰ ਮੁਲਤਵੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ : 'ਹਾਕੀ ਪੰਜਾਬ' ਨੂੰ ਵੱਡਾ ਝਟਕਾ, ਘਪਲੇਬਾਜ਼ੀ ਦੇ ਇਲਜ਼ਾਮ ਦਾ ਨੋਟਿਸ ਲੈਂਦਿਆਂ ਕੀਤਾ ਮੁਅੱਤਲ

ਰਣਜੀ ਟਰਾਫੀ ਤੇ ਕਰਨਲ ਸੀ. ਕੇ. ਨਾਇਡੂ ਟਰਾਫੀ ਇਸ ਸਾਲ ਜਨਵਰੀ 'ਚ ਸ਼ੁਰੂ ਹੋਣ ਵਾਲੀਆਂ ਸਨ। ਪਿਛਲੇ ਸੀਜ਼ਨ 'ਚ ਵੀ ਕੋਵਿਡ-19 ਮਹਾਮਾਰੀ ਕਾਰਨ ਰਣਜੀ ਟਰਾਫੀ ਆਯੋਜਿਤ ਨਹੀਂ ਕੀਤੀ ਗਈ ਸੀ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਮਾਰਚ ਦੇ ਅੰਤ 'ਚ ਸ਼ੁਰੂ ਹੋਵੇਗਾ ਤੇ ਟੂਰਨਾਮੈਂਟ ਮਈ 'ਚ ਖ਼ਤਮ ਹੋ ਜਾਵੇਗਾ। ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਇਸ ਦੀ ਪੁਸ਼ਟੀ ਕੀਤੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News