ਇਗਾ ਸਵੀਆਟੇਕ ਨੇ ਕੈਰੋਲਿਨ ਪਲਿਸਕੋਵਾ ਨੂੰ ਹਰਾ ਕੇ ਜਿੱਤਿਆ ਇਟਾਲੀਅਨ ਓਪਨ ਦਾ ਖ਼ਿਤਾਬ

05/16/2021 8:05:43 PM

ਰੋਮ— ਪੋਲੈਂਡ ਦੀ ਇਗਾ ਸਵੀਆਟੇਕ ਨੇ ਐਤਵਾਰ ਨੂੰ ਇਟਾਲੀਅਨ ਓਪਨ ’ਚ ਕੈਰੋਲਿਨਾ ਪਲਿਸਕੋਵਾ ਨੂੰ 6-0, 6-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਇਗਾ ਸਵੀਆਟੇਕ ਨੇ ਆਪਣੇ ਕੁਆਰਟਰ ਫ਼ਾਈਨਲ ਤੇ ਸੈਮੀਫ਼ਾਈਨਲ ਮੈਚ ਜਿੱਤ ਕੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਫ਼ਾਈਨਲ ’ਚ ਜਗ੍ਹਾ ਬਣਾਈ। 19 ਸਾਲਾ ਸਵੀਆਟੇਕ ਨੇ ਦੋ ਵਾਰ ਦੀ ਚੈਂਪੀਅਨ ਐਲੀਨਾ ਸਵਿਤੋਲਿਨਾ ਨੂੰ ਸਵੇਰੇ ਹਰਾਇਆ ਤੇ ਫਿਰ ਵਾਪਸ ਕੋਰਟ ’ਚ ਪਰਤ ਕੇ ਵਿਸ਼ਵ ’ਚ 35ਵੇਂ ਨੰਬਰ ਦੀ ਖਿਡਾਰੀ ਅਮਰੀਕਾ ਦੀ ਕੋਕੋ ਗਾਫ਼ ਨੂੰ ਇਕ ਘੰਟੇ 46 ਮਿੰਟ ’ਚ 7-6 (3), 6-3 ਨਾਲ ਹਰਾ ਕੇ ਫ਼ਾਈਨਲ ’ਚ ਜਗ੍ਹਾ ਬਣਾ ਲਈ। ਹੋਰਨਾ ਸੈਮੀਫ਼ਾਈਨਲ ’ਚ ਪਲਿਸਕੋਵਾ ਨੇ ਪੇਤਰਾ ਮਾਰਟਿਚ ਨੂੰ 6-1, 3-6, 6-2 ਨਾਲ ਹਰਾ ਕੇ ਲਾਗਤਾਰਾ ਤੀਜੇ ਸਾਲ ਫ਼ਾਈਨਲ ’ਚ ਜਗ੍ਹਾ ਬਣਾ ਲਈ। ਪਲਿਸਕੋਵਾ 2019 ’ਚ ਚੈਂਪੀਅਨ ਤੇ 2020 ’ਚ ਉਪਜੇਤੂ ਰਹਿ ਚੁੱਕੀ ਹੈ। 

Tarsem Singh

This news is Content Editor Tarsem Singh