FIH ਹਾਕੀ ਪ੍ਰੋ ਲੀਗ : ਬੈਲਜੀਅਮ ਨੇ ਅਮਰੀਕਾ ਨੂੰ ਹਰਾਇਆ

05/16/2021 11:38:46 AM

ਸਪੋਰਟਸ ਡੈਸਕ— ਬੈਲਜੀਅਮ ਦੀ ਮਹਿਲਾ ਹਾਕੀ ਟੀਮ ਨੇ ਦਬਦਬਾ ਬਣਾਉਂਦੇ ਹੋਏ ਸ਼ਨੀਵਾਰ ਨੂੰ ਐੱਫ. ਆਈ. ਐੱਚ ਹਾਕੀ ਪ੍ਰੋ ਲੀਗ ਮੁਕਾਬਲੇ ’ਚ ਅਮਰੀਕਾ ਨੂੰ 3-0 ਨਾਲ ਹਰਾਇਆ। ਬੈਲਜੀਅਮ ਦੀ 2020-21 ਮੁਹਿੰਮ ’ਚ ਇਹ ਦੂਜੀ ਜਿੱਤ ਹੈ।

ਟੀਮ ਅੰਕ ਸੂਚੀ ’ਚ ਸਤਵੇਂ ਸਥਾਨ ’ਤੇ ਚਲ ਰਹੀ ਹੈ। ਅਮਰੀਕੀ ਟੀਮ ਪ੍ਰੋ ਲੀਗ ਸਕੋਰ ਬੋਰਡ ’ਚ ਸਭ ਤੋਂ ਹੇਠਲੀ ਪਾਇਦਾਨ ’ਤੇ ਹੈ। ਕੋਵਿਡ-19 ਮਹਾਮਾਰੀ ਕਾਰਨ ਫ਼ਰਵਰੀ 2020 ਦੇ ਬਾਅਦ ਆਪਣਾ ਪਹਿਲਾ ਪ੍ਰੋ ਲੀਗ ਮੈਚ ਖੇਡ ਰਹੀ ਅਮਰੀਕੀ ਟੀਮ ਵੱਲੋਂ ਪੰਜ ਖਿਡਾਰੀਆਂ ਨੇ ਡੈਬਿਊ ਕੀਤਾ। ਬੈਲਜੀਅਮ ਵੱਲੋਂ ਅਬੀ ਰਾਏ ਨੇ ਦੋ ਗੋਲ ਦਾਗ਼ੇ ਜਦਕਿ ਟਿਫ਼ੇਨੀ ਡੁਕੇਸਨੇ ਨੇ ਇਕ ਗੋਲ ਕੀਤਾ। 

Tarsem Singh

This news is Content Editor Tarsem Singh