ਫਿੱਟ ਰਿਹਾ ਤਾਂ ਏਸ਼ੀਆਡ ਤੇ ਕਾਮਨਵੈਲਥ ਖੇਡਾਂਗਾ : ਯੋਗੇਸ਼ਵਰ

07/11/2017 3:31:27 AM

ਨਵੀਂ ਦਿੱਲੀ— ਓਲੰਪਿਕ ਕਾਂਸੀ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਆਪਣੇ ਗੋਡੇ ਦੀ ਸੱਟ ਤੋਂ ਹੁਣ ਤਕ ਉੱਭਰ ਨਹੀਂ ਸਕਿਆ ਹੈ ਤੇ ਉਸ ਦਾ ਕਹਿਣਾ ਹੈ ਕਿ ਉਹ ਫਿੱਟ ਹੋਣ 'ਤੇ ਹੀ ਅਗਲੇ ਸਾਲ ਕਾਮਨਵੈਲਥ ਖੇਡਾਂ ਤੇ ਏਸ਼ੀਆਡ ਵਿਚ ਹਿੱਸਾ ਲਵੇਗਾ।
ਯੋਗੇਸ਼ਵਰ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਫਿੱਟ ਨਹੀਂ ਹਾਂ। ਮੇਰੇ ਗੋਡੇ ਦੀ ਸੱਟ ਅਜੇ ਤਕ ਠੀਕ ਨਹੀਂ ਹੋ ਸਕੀ ਹੈ। ਇਸ ਲਈ ਮੈਂ ਅਜੇ ਮੈਦਾਨ 'ਤੇ ਨਹੀਂ ਉਤਰ ਸਕਿਆ। ਯੋਗੇਸ਼ਵਰ ਨੇ 2012 ਦੀਆਂ ਲੰਡਨ ਓਲੰਪਿਕ ਖੇਡਾਂ ਵਿਚ ਕਾਂਸੀ ਤਮਗਾ ਜਿੱਤਿਆ ਸੀ ਪਰ 2016 ਦੀਆਂ ਰੀਓ ਓਲੰਪਿਕ 'ਚ ਉਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ, ਇਸ ਦੇ ਲਈ ਉਸ ਦੇ ਗੋਡੇ ਦੀ ਸੱਟ ਵੀ ਜ਼ਿੰਮੇਵਾਰ ਰਹੀ ਸੀ।
ਇਸ ਧਾਕੜ ਪਹਿਲਵਾਨ ਨੇ ਰੀਓ ਓਲੰਪਿਕ ਦੇ ਸਮੇਂ ਹੀ ਕਹਿ ਦਿੱਤਾ ਸੀ ਕਿ ਰੀਓ ਉਸ ਦੀਆਂ ਆਖਰੀ ਓਲੰਪਿਕ ਖੇਡਾਂ ਹਨ। ਯੋਗੇਸ਼ਵਰ ਹੁਣ ਵੀ ਉਸ ਗੱਲ 'ਤੇ ਬਰਕਰਾਰ ਹੈ। ਉਸ ਨੇ ਕਿਹਾ ਕਿ ਉਸ ਦੇ ਟੀਚੇ ਵਿਚ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਨਹੀਂ ਹਨ।
ਯੋਗੇਸ਼ਵਰ ਨੇ ਕਿਹਾ ਕਿ ਹੁਣ ਓਲੰਪਿਕ ਮੇਰਾ ਟੀਚਾ ਨਹੀਂ ਹੈ। ਰੀਓ ਮੇਰੀਆਂ ਆਖਰੀ ਓਲੰਪਿਕ ਖੇਡਾਂ ਸਨ। ਮੇਰੀ ਕੋਸ਼ਿਸ਼ ਇਹੀ ਹੈ ਕਿ ਮੈਂ 2018 ਵਿਚ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਵਿਚ ਖੇਡ ਸਕਾਂ ਪਰ ਇਸ ਦੇ ਲਈ ਮੈਨੂੰ ਫਿੱਟ ਹੋਣਾ ਪਵੇਗਾ। ਜੇਕਰ ਮੈਂ ਫਿੱਟ ਰਿਹਾ ਤਾਂ ਇਨ੍ਹਾਂ ਦੋ ਖੇਡ ਆਯੋਜਨਾਂ 'ਚ ਹਿੱਸਾ ਲਵਾਂਗਾਂ।