ਜੇਕਰ ਚਲ ਗਏ ਇਹ 5 ਖਿਡਾਰੀ ਤਾਂ ਆਸਟਰੇਲੀਆ ਦੀ ਸੋਚ ਤੋਂ ਵੀ ਪਰੇ ਹੋਵੇਗਾ ਮੈਚ ਜਿੱਤਣਾ

09/17/2017 11:39:03 AM

ਚੇਨਈ— ਭਾਰਤ ਅਤੇ ਆਸਟਰੇਲੀਆ ਵਿਚਾਲੇ ਪੰਜ ਮੈਚਾਂ ਦੀ ਵਨਡੇ ਸੀਰੀਜ ਦਾ ਆਗਾਜ ਐਤਵਾਰ ਤੋਂ ਚੇਨਈ ਦੇ ਚਿਦਾਂਬਰਮ ਸਟੇਡੀਅਮ ਨਾਲ ਹੋਵੇਗਾ। ਇਸ ਸੀਰੀਜ ਵਿਚ ਪੰਜ ਅਜਿਹੇ ਖਿਡਾਰੀਆਂ ਉੱਤੇ ਦਾਰੋਮਦਾਰ ਹੋਵੇਗਾ। ਜੇਕਰ ਉਹ ਚੱਲ ਗਏ ਤਾਂ ਆਸਟਰੀਲਆ ਲਈ ਮੁਸ਼ਕਲ ਹੋ ਸਕਦੀ ਹੈ।
ਇਹ ਹੋ ਸਕਦੇ ਹਨ ਉਹ ਖਿਡਾਰੀ
ਵਿਰਾਟ ਕੋਹਲੀ
ਕੋਹਲੀ ਦਾ ਬੱਲਾ ਗੋਲੀ ਦੀ ਤਰ੍ਹਾਂ ਚੱਲ ਰਿਹਾ ਹੈ। ਉਨ੍ਹਾਂ ਨੇ ਹਾਲ ਹੀ ਵਿਚ ਵਨਡੇ ਕੌਮਾਂਤਰੀ ਕ੍ਰਿਕਟ ਵਿਚ 30 ਅਰਧ ਸੈਂਕੜੇ ਪੂਰੇ ਕੀਤੇ ਹਨ। ਉਹ ਹੁਣ ਰਿਕੀ ਪੋਂਟਿੰਗ  ਨਾਲ ਵਨਡੇ ਵਿਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਬਣਾਉਣ ਵਾਲੇ ਦੂਜੇ ਬੱਲੇਬਾਜ ਹਨ। ਕੋਹਲੀ ਫਿਲਹਾਲ ਸਚਿਨ ਦੇ 49 ਅਰਧ ਸੈਂਕੜੇ ਰਿਕਾਰਡ ਤੋਂ ਪਿੱਛੇ ਹਨ। ਕੋਹਲੀ ਦੀ ਕੋਸ਼ਿਸ਼ ਆਸਟਰੇਲੀਆ ਖਿਲਾਫ ਸੀਰੀਜ ਵਿਚ ਹੀ ਪੋਂਟਿੰਗ ਤੋਂ ਅੱਗੇ ਨਿਕਲਣ ਦੀ ਹੋਵੇਗੀ। ਆਸਟਰੇਲੀਆਈ ਟੀਮ ਚਾਹੇਗੀ ਕਿ ਇਸ ਸੀਰੀਜ ਵਿਚ ਕੋਹਲੀ ਦਾ ਬੱਲਾ ਸ਼ਾਂਤ ਹੀ ਰਹੇ।
ਰੋਹਿਤ ਸ਼ਰਮਾ
ਭਾਰਤੀ ਸਲਾਮੀ ਬੱਲੇਬਾਜ ਸ਼੍ਰੀਲੰਕਾ ਖਿਲਾਫ ਖੇਡੀ ਗਈ ਵਨਡੇ ਸੀਰੀਜ ਵਿਚ ਸ਼ਾਨਦਾਰ ਫ਼ਾਰਮ ਵਿਚ ਸਨ। ਇਸ ਸੀਰੀਜ ਵਿਚ ਉਨ੍ਹਾਂ ਨੇ ਦੋ ਅਰਧ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਲਗਾਇਆ ਸੀ। ਰੋਹਿਤ ਆਸਟਰੇਲੀਆ ਖਿਲਾਫ ਵੀ ਆਪਣੀ ਇਸ ਫ਼ਾਰਮ ਨੂੰ ਜਾਰੀ ਰੱਖਣਾ ਚਾਹੁਣਗੇ। ਰੋਹਿਤ ਨਾਲ ਆਸਟਰੇਲੀਆ ਖਿਲਾਫ ਸੀਰੀਜ ਵਿਚ ਅਜਿੰਕਯ ਰਹਾਣੇ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ।
ਅਜਿੰਕਯ ਰਹਾਣੇ
ਨਿੱਜੀ ਕਾਰਨਾਂ ਕਰਕੇ ਸ਼ਿਖਰ ਧਵਨ ਨੇ ਆਸਟਰੇਲੀਆ ਖਿਲਾਫ ਪਹਿਲੇ ਤਿੰਨ ਵਨਡੇ ਮੈਚਾਂ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ। ਅਜਿਹੇ ਵਿਚ ਟੀਮ ਪ੍ਰਬੰਧਨ ਅਜਿੰਕਯ ਰਹਾਣੇ ਤੋਂ ਪਾਰੀ ਦੀ ਸ਼ੁਰੂਆਤ ਕਰਨ ਦਾ ਫੈਸਲਾ ਕਰ ਸਕਦੀ ਹੈ। ਰਹਾਣੇ ਇਸ ਤੋਂ ਪਹਿਲਾਂ ਵੈਸਟ ਇੰਡੀਜ ਖਿਲਾਫ ਵਨਡੇ ਸੀਰੀਜ਼ ਵਿਚ ਖੇਡੇ ਸਨ। ਰਹਾਣੇ ਕੋਲ ਇੱਥੇ ਵੱਡਾ ਮੌਕਾ ਹੋਵੇਗਾ।
ਮਹਿੰਦਰ ਸਿੰਘ ਧੋਨੀ
ਧੋਨੀ ਵਿਸ਼ਵ ਕੱਪ 2019 ਤੱਕ ਟੀਮ ਦਾ ਹਿੱਸਾ ਹੋਣ ਜਾਂ ਨਾ ਇਹ ਬਹਿਸ ਇਨ੍ਹੀਂ ਦਿਨੀਂ ਕ੍ਰਿਕਟ ਦੀ ਦੁਨੀਆ ਵਿੱਚ ਕਾਫ਼ੀ ਗਰਮ ਹੈ। ਪਰ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ ਵਿਚ ਧੋਨੀ ਨੇ ਸ਼ਾਨਦਾਰ ਬੱਲੇਬਾਜੀ ਕੀਤੀ। ਇਸ ਸੀਰੀਜ ਵਿਚ ਵਿੰਟੇਜ ਧੋਨੀ ਦੀ ਝਲਕ ਨਜ਼ਰ ਆਈ। ਉਨ੍ਹਾਂ ਨੇ ਇੱਕ ਤੋਂ ਜ਼ਿਆਦਾ ਮੌਕਿਆਂ ਉੱਤੇ ਭਾਰਤ ਨੂੰ ਸੰਕਟ ਤੋਂ ਕੱਢਿਆ।
ਹਾਰਦਿਕ ਪੰਡਯਾ
ਯੁਵਾ ਆਲਰਾਊਂਡਰ ਨੇ ਆਪਣੇ ਖੇਡ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਗੇਂਦ ਅਤੇ ਬੱਲੇ ਦੋਨਾਂ ਤੋਂ ਇਹ ਖਿਡਾਰੀ ਮੈਚ ਦਾ ਰੁਖ਼ ਬਦਲ ਸਕਦਾ ਹੈ। 23 ਸਾਲ ਦੇ ਪੰਡਯਾ ਆਪਣੀ ਰਫਤਾਰ ਅਤੇ ਉਛਾਲ ਤੋਂ ਹੈਰਾਨ ਕਰ ਸਕਦੇ ਹਨ। ਬੱਲੇਬਾਜੀ ਵਿਚ ਹੇਠਲੇ ਕ੍ਰਮ ਵਿਚ ਆ ਕੇ ਉਹ ਤੇਜੀ ਨਾਲ ਦੌੜਾਂ ਲਈ ਸਮਰਥ ਹਨ। ਫੀਲਡਿੰਗ ਵਿੱਚ ਵੀ ਉਹ ਕਾਫ਼ੀ ਚੁਸਤ ਹਨ।