'ਖਿਡਾਰੀ ਨੂੰ ਅਗਾਮੀ ਸੀਰੀਜ਼ 'ਚ ਥਾਂ ਨਾ ਮਿਲਣ 'ਤੇ ਬੋਲੇ ਇਰਫਾਨ ਪਠਾਨ'

09/20/2023 3:34:16 PM

ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨੇ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਲਈ ਸੰਜੂ ਸੈਮਸਨ ਨੂੰ ਟੀਮ 'ਚੋਂ ਬਾਹਰ ਕੀਤੇ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਸੈਮਸਨ ਦੀ ਜਗ੍ਹਾ 'ਤੇ ਹੁੰਦੇ ਤਾਂ ਬਹੁਤ ਨਿਰਾਸ਼ਾ ਹੁੰਦੀ। ਭਾਰਤ ਨੇ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ 17 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ, ਜਿਸ 'ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਹਾਰਦਿਕ ਪੰਡਯਾ ਅਤੇ ਕੁਲਦੀਪ ਯਾਦਵ ਵਰਗੇ ਸਿਤਾਰੇ ਪਹਿਲੇ ਦੋ ਮੈਚਾਂ 'ਚ ਸ਼ਾਮਲ ਨਹੀਂ ਹੋਣਗੇ।

ਇਹ ਵੀ ਪੜ੍ਹੋ-  ਵਿਸ਼ਵ ਕੱਪ ਜਿੱਤ ਸਕਦਾ ਹੈ ਭਾਰਤ,ਪਰ ਮਜ਼ਬੂਤ ​​ਦਾਅਵੇਦਾਰ ਦਾ ਠੱਪਾ ਲਗਾਉਣਾ ਸਹੀ ਨਹੀਂ : ਕਪਿਲ ਦੇਵ
ਆਸਟ੍ਰੇਲੀਆ ਦੇ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਲਈ ਭਾਰਤ ਦੀ ਟੀਮ ਦੇ ਐਲਾਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਠਾਨ ਨੇ ਟਵਿੱਟਰ 'ਤੇ ਲਿਖਿਆ, 'ਜੇਕਰ ਮੈਂ ਇਸ ਸਮੇਂ ਸੰਜੂ ਸੈਮਸਨ ਦੀ ਜਗ੍ਹਾ 'ਤੇ ਹੁੰਦਾ ਤਾਂ ਮੈਨੂੰ ਬਹੁਤ ਨਿਰਾਸ਼ਾ ਹੁੰਦੀ...' ਹੈਰਾਨੀ ਦੀ ਗੱਲ ਹੈ ਕਿ ਤਿਲਕ ਵਰਮਾ ਅਤੇ ਰੁਤੂਰਾਜ ਗਾਇਕਵਾੜ ਨੂੰ ਸੈਮਸਨ 'ਤੇ ਤਰਜ਼ੀਹ ਦਿੱਤੀ ਗਈ। ਵਰਮਾ ਨੇ ਹਾਲ ਹੀ 'ਚ ਬੰਗਲਾਦੇਸ਼ ਵਿਰੁੱਧ ਏਸ਼ੀਆ ਕੱਪ 2023 ਦੇ ਸੁਪਰ 4 ਮੈਚ 'ਚ ਸਿਰਫ਼ ਪੰਜ ਦੌੜਾਂ ਬਣਾ ਕੇ ਆਊਟ ਹੋ ਕੇ ਆਪਣਾ ਵਨਡੇ ਡੈਬਿਊ ਕੀਤਾ ਸੀ। ਇਸ ਦੌਰਾਨ ਗਾਇਕਵਾੜ ਇਸ ਮਹੀਨੇ ਦੇ ਅੰਤ 'ਚ ਚੀਨ ਦੇ ਹਾਂਗਜ਼ੂ 'ਚ ਹੋਣ ਵਾਲੀਆਂ 19ਵੀਆਂ ਏਸ਼ੀਆਈ ਖੇਡਾਂ 'ਚ ਦੂਜੇ ਨੰਬਰ ਦੀ ਭਾਰਤੀ ਟੀਮ ਦੀ ਅਗਵਾਈ ਕਰਨ ਲਈ ਤਿਆਰ ਹਨ।
ਸੈਮਸਨ ਨੂੰ ਪਹਿਲਾਂ ਹੀ ਵਿਸ਼ਵ ਕੱਪ ਟੀਮ ਤੋਂ ਬਾਹਰ ਰੱਖਿਆ ਗਿਆ ਸੀ ਅਤੇ ਹਾਲ ਹੀ 'ਚ ਸਮਾਪਤ ਹੋਏ ਏਸ਼ੀਆ ਕੱਪ 2023 ਲਈ ਰਿਜ਼ਰਵ ਵਜੋਂ ਰੱਖਿਆ ਗਿਆ ਸੀ। 28 ਸਾਲਾ ਇਸ ਖਿਡਾਰੀ ਨੇ ਹੁਣ ਤੱਕ 13 ਵਨਡੇ ਮੈਚਾਂ 'ਚ 55.71 ਦੀ ਔਸਤ ਨਾਲ 390 ਦੌੜਾਂ ਬਣਾਈਆਂ ਹਨ, ਜਿਸ 'ਚ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਵਿਕਟਕੀਪਰ-ਬੱਲੇਬਾਜ਼ ਨੇ ਵੈਸਟਇੰਡੀਜ਼ ਵਿਰੁੱਧ ਆਪਣੇ ਆਖਰੀ ਵਨਡੇ 'ਚ 41 ਗੇਂਦਾਂ 'ਚ 51 ਦੌੜਾਂ ਬਣਾਈਆਂ। ਸੈਮਸਨ ਨੇ ਭਾਰਤੀ ਟੀਮ 'ਚ ਬਹੁਮੁਖੀ ਬੱਲੇਬਾਜ਼ ਵਜੋਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ, ਪਰ ਉਨ੍ਹਾਂ ਨੂੰ ਲਗਾਤਾਰ ਚਮਕਣ ਦਾ ਮੌਕਾ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ-  ਸ਼ੁਭੰਕਰ ਸ਼ਰਮਾ BMW PGA ਚੈਂਪੀਅਨਸ਼ਿਪ 'ਚ 36ਵੇਂ ਸਥਾਨ 'ਤੇ
ਆਸਟ੍ਰੇਲੀਆ ਖਿਲਾਫ ਪਹਿਲੇ ਦੋ ਵਨਡੇ ਮੈਚਾਂ ਲਈ ਭਾਰਤੀ ਟੀਮ:
ਕੇਐੱਲ ਰਾਹੁਲ (ਕਪਤਾਨ), ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ੰਮੀ, ਤਿਲਕ ਵਰਮਾ, ਪ੍ਰਸਿੱਧ ਕ੍ਰਿਸ਼ਨ, ਰਵੀਚੰਦਰਨ ਅਸ਼ਵਿਨ, ਵਾਸ਼ਿੰਗਟਨ ਸੁੰਦਰ।
ਆਸਟ੍ਰੇਲੀਆ ਖਿਲਾਫ ਤੀਜੇ ਵਨਡੇ ਲਈ ਭਾਰਤੀ ਟੀਮ (17 ਮੈਂਬਰ):
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ੰਮੀ, ਹਾਰਦਿਕ ਪੰਡਯਾ, ਵਿਰਾਟ ਕੋਹਲੀ, ਕੁਲਦੀਪ ਯਾਦਵ, ਅਕਸ਼ਰ ਪਟੇਲ (ਫਿਟਨੈੱਸ ਮੁਲਾਂਕਣ ਦੇ ਅਧੀਨ), ਰਵੀਚੰਦਰਨ ਅਸ਼ਵਿਨ, ਵਾਸ਼ਿੰਗਟਨ ਸੁੰਦਰ।

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon