ICC ਵਿਸ਼ਵ ਕੱਪ : ਭਾਰਤੀ ਮਹਿਲਾ ਟੀਮ ਨੇ ਪਾਕਿ ਨੂੰ 95 ਦੌੜਾਂ ਨਾਲ ਹਰਾਇਆ

07/03/2017 11:19:19 AM

ਡਰਬੀ— ਪਾਕਿਸਤਾਨ ਅਤੇ ਭਾਰਤੀ ਦੀ ਟੀਮ ਵਿਚਾਲੇ ਅੱਜ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦਾ 11ਵਾਂ  ਮੈਚ ਖੇਡਿਆ ਗਿਆ, ਜਿਸ 'ਚ ਭਾਰਤ ਨੇ ਪਹਿਲਾਂ ਟਾਸ ਜਿੱਤ ਕੇ ਪਾਕਿਸਤਾਨ ਖਿਲਾਫ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਪਾਕਿਸਤਾਨ ਟੀਮ ਨੂੰ 170 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੂਨਮ ਰਾਊਤ ਨੇ 72 ਗੇਂਦਾਂ 'ਤੇ 47 ਦੌੜਾਂ ਬਣਾਈਆਂ, ਜਿਸ 'ਚ ਉਸ ਨੇ 5 ਚੌਕੇ ਲਗਾਏ। ਇਸ ਤੋਂ ਇਲਾਵਾ ਵਿਕਟਕੀਪਰ ਸੁਸ਼ਮਾ ਵਰਮਾ ਨੇ 35 ਗੇਂਦਾਂ ਖੇਡ ਕੇ 33 ਦੌੜਾਂ ਬਣਾਈਆਂ। ਦੀਪਤੀ ਸ਼ਰਮਾ ਨੇ 23 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਸਿਰਫ 8 ਦੌੜਾਂ ਹੀ ਬਣਾਈਆਂ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਟੀਮ ਨੂੰ 170 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਨਾਲ ਹੀ ਪਾਕਿਸਤਾਨ ਦੀ ਸਪਿਨਰਾਂ ਨਾਸਰਾ ਨੇ 26 ਦੌੜਾਂ ਦੇ ਕੇ ਚਾਰ ਜਦੋਂ ਕਿ ਸਾਦਿਆ ਨੇ 30 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
ਇਸ ਦੇ ਜਵਾਬ 'ਚ ਪਾਕਿਸਤਾਨ ਟੀਮ ਟੀਚੇ ਨੂੰ ਹਾਸਲ ਕਰਨ ਲਈ ਮੈਦਾਨ 'ਤੇ ਉਤਰੀ ਅਤੇ ਪਹਿਲੇ 10 ਓਵਰ 'ਚ ਹੀ ਟੀਮ ਨੇ 6 ਵਿਕਟਾਂ ਗੁਆ ਦਿੱਤੀਆਂ। ਪਾਕਿਸਤਾਨ ਟੀਮ ਆਪਣੇ ਖਰਾਬ ਪ੍ਰਦਰਸ਼ਨ ਦੇ ਕਾਰਨ ਜ਼ਿਆਦਾ ਦੇਰ ਮੈਦਾਨ 'ਤੇ ਟਿਕ ਨਾ ਸਕੀ ਅਤੇ ਟੀਮ ਨੇ 95 ਦੌੜਾਂ 'ਤੇ ਮੈਚ ਗੁਆ ਲਿਆ। ਭਾਰਤ ਟੀਮ ਵਲੋਂ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ, ਜਿਸ ਦੇ ਨਾਲ ਹੀ ਟੀਮ ਨੇ ਮੈਚ ਆਪਣੇ ਹੱਥੋਂ ਗੁਆ ਲਿਆ। ਭਾਰਤ ਵਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਏਕਤਾ ਬਿਸ਼ਟ ਨੇ 10 ਓਵਰਾਂ 'ਚ 18 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਮਾਨਸੀ ਜੋਸ਼ੀ ਨੇ 2 ਵਿਕਟਾਂ ਅਤੇ ਝੂਲਨ ਗੋਸਵਾਮੀ, ਦੀਪਤੀ ਸ਼ਰਮਾ, ਹਰਮਨਪ੍ਰੀਤ ਕੌਰ ਨੇ 1-1 ਵਿਕਟ ਹਾਸਲ ਕੀਤੀ।