ICC World Cup 2019 : ਬਚੀਆਂ ਸਿਰਫ ਇੰਨੀਆਂ ਟਿਕਟਾਂ

11/30/2018 5:24:25 PM

ਨਵੀਂ ਦਿੱਲੀ— ਜੇਕਰ ਤੁਸੀਂ ਕ੍ਰਿਕਟ ਦੇ ਫੈਨ ਹੋ ਅਤੇ 2019 'ਚ ਹੋਣ ਵਾਲੇ ਆਈ.ਸੀ.ਸੀ. ਵਰਲਡ ਕੱਪ ਦੇਖਣ ਇੰਗਲੈਂਡ ਜਾਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ ਆਈ.ਸੀ.ਸੀ. ਵਰਲਡ ਕੱਪ ਸ਼ੁਰੂ ਹੋਣ 'ਚ ਕੁਝ ਹੀ ਮਹੀਨੇ ਬਚੇ ਹਨ ਅਤੇ ਵਰਲਡ ਕੱਪ ਦੇਖਣ ਲਈ ਫੈਨਜ਼ ਦੇ ਉਤਸ਼ਾਹ ਮੁਤਾਬਕ ਟਿਕਟਾਂ ਦੀ ਵਿਕਰੀ ਵਾਲੀ ਖਿੜਕੀ ਕਦੋਂ ਦੀ ਖੁੱਲੀ ਹੋਈ ਹੈ, ਪਰ ਹੁਣ ਖਬਰ ਆ ਰਹੀ ਹੈ ਕਿ ਵਰਲਡ ਕੱਪ ਦੇ ਮੈਚਾਂ ਲਈ ਹੁਣ ਬਸ ਕੁਝ ਹੀ ਟਿਕਟਾਂ ਬਚੀਆਂ ਹਨ ਅਤੇ ਕਦੇ ਵੀ ਸ਼ਟਰ ਡਾਊਨ ਹੋ ਸਕਦਾ ਹੈ ਅਤੇ ਨੋ ਟਿਕਟਸ ਅਵੈਲੇਬਲ ਦਾ ਬੋਰਡ ਲੱਗ ਸਕਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਆਖਿਰ 2019 ਵਰਲਡ ਕੱਪ ਦੀਆਂ ਕਿੰਨੀਆਂ ਟਿਕਟਾਂ ਬਚੀਆਂ ਸਨ। ਆਈ.ਸੀ.ਸੀ. ਦੇ ਮਹਾਪ੍ਰਬੰਧਕ ਕੈਂਪਬੇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਗਲੈਂਡ 'ਚ 2019 'ਚ ਹੋਣ ਵਾਲੇ ਕ੍ਰਿਕਟ ਵਰਲਡ ਕੱਪ ਦੀਆਂ ਜ਼ਿਆਦਾਤਰ ਟਿਕਟਾਂ ਵਿਕ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਸਿਰਫ 3500 ਟਿਕਟਾਂ ਹੀ ਬਚੀਆਂ ਹਨ, ਜੋ ਇਹ ਦਰਸਾਉਂਦੀਆਂ ਹਨ ਕਿ ਇਸ ਵਰਲਡ ਕੱਪ ਨੂੰ ਲੈ ਕੇ ਕ੍ਰਿਕਟ ਫੈਨਜ਼ 'ਚ ਕਿੰਨਾ ਉਤਸਾਹ ਹੈ।

-ਭਾਰਤ ਦੇ ਸਾਰੇ ਮੈਚਾਂ ਦੀਆਂ ਵਿਕ ਚੁੱਕੀਆਂ ਟਿਕਟਾਂ
ਇਸ ਵੱਡੇ ਟੂਰਨਾਮੈਂਟ 'ਚ ਸਾਰੀਆਂ ਟੀਮਾਂ ਵਿਚਕਾਰ ਕੁਲ 48 ਮੈਚ ਖੇਡੇ ਜਾਣਗੇ। ਭਾਰਤ ਦੇ ਹੋਣ ਵਾਲੇ ਮੈਚਾਂ ਦੀਆਂ ਟਿਕਟਾਂ ਦੀ ਬੁਕਿੰਗ  ਬਾਰੇ 'ਚ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਹੁਣ ਭਾਰਤ ਦੇ ਮੈਚਾਂ ਦੀਆਂ ਟਿਕਟਾਂ ਦੀ ਬੁਕਿੰਗ ਬੰਦ ਹੋ ਚੁੱਕੀ ਹੈ, ਕਿਉਂਕਿ ਟਿਕਟਾਂ ਸਮੇਂ ਤੋਂ ਪਹਿਲਾਂ ਹੀ ਵਿਕ ਚੁਕੀਆਂ ਹਨ। ਜਿਸ 'ਚ 16 ਜੂਨ ਨੂੰ ਓਲਡ ਟ੍ਰੈਫਰਡ 'ਚ ਪਾਕਿਸਤਾਨ ਖਿਲਾਫ ਖੇਡਿਆ ਜਾਣ ਵਾਲਾ ਹਾਈਵੋਲਟੇਜ ਮੈਚ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸਾਰੇ ਮੈਚਾਂ ਦੀਆਂ ਟਿਕਟਾਂ ਦਾ ਸਮੇਂ ਤੋਂ ਪਹਿਲਾਂ ਵਿਕਣਾ ਇਹ ਦਰਸਾਉਂਦਾ ਹੈ ਕਿ ਫੈਨਜ਼ ਨੂੰ ਭਾਰਤੀ ਟੀਮ ਦੇ ਮੈਚ ਦੇਖਣ 'ਚ ਕਿੰਨੀ ਦਿਲਚਸਪੀ ਹੈ ਅਤੇ ਇਹ ਵੀ ਦੱਸਦਾ ਹੈ ਕਿ ਉਨ੍ਹਾਂ ਨੂੰ ਆਪਣੀ ਟੀਮ ਤੋਂ ਕਿੰਨੀਆ ਉਮੀਦਾਂ ਹਨ।

-ਸਤੰਬਰ ਮਹੀਨੇ ਤੋਂ ਸ਼ੁਰੂ ਹੋਈ ਸੀ ਟਿਕਟਾਂ ਦੀ ਜਨਰਲ ਵਿਕਰੀ
ਦੱਸ ਦਈਏ ਕਿ ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ 2019 ਦਾ ਪੂਰਾ ਸ਼ੈਡਿਊਲ ਅਧਿਕਾਰਿਕ ਤੌਰ 'ਤੇ ਜਾਰੀ ਕਰ ਚੁੱਕਾ ਹੈ। ਜਿਸ 'ਚ ਕੁਲ 10 ਟੀਮਾਂ ਇਸ ਖਿਤਾਬ ਲਈ ਆਪਸ 'ਚ ਭਿੜਣਗੀਆਂ। ਉਥੇ ਭਾਰਤੀ ਟੀਮ 5 ਜੂਨ ਨੂੰ ਦੱਖਣੀ ਅਫਰੀਕਾ ਖਿਲਾਫ ਸਾਊਥੇਪਟਨ 'ਚ ਆਪਣਾ ਪਹਿਲਾ ਮੈਚ ਖੇਡੇਗੀ। ਟੂਰਨਾਮੈਂਟ 'ਚ ਭਾਰਤ ਕੁਲ 9 ਮੈਚ ਖੇਡੇਗਾ। ਭਾਰਤ ਦਾ ਪਾਕਿਸਤਾਨ ਨਾਲ ਮਹਾਮੁਕਾਬਲਾ 16 ਜੂਨ ਨੂੰ ਹੋਵੇਗਾ ਅਤੇ ਇਹ ਮਹਾ ਮੁਕਾਬਲਾ ਮੈਨਚੇਸਟਰ 'ਚ ਖੇਡਿਆ ਜਾਵੇਗਾ। ਵਰਲਡ ਕੱਪ 'ਚ ਖੇਡੇ ਗਏ ਮੈਚਾਂ ਦੇ ਅੰਕੜਿਆਂ 'ਤੇ ਧਿਆਨ ਮਾਰੀਏ ਤਾਂ ਪਾਕਿਸਤਾਨ ਅਜੇ ਤੱਕ ਭਾਰਤ ਤੋਂ ਇਕ ਵੀ ਮੈਚ ਨਹੀਂ ਜਿੱਤ ਸਕਿਆ ਹੈ।

-ਭਾਰਤ ਦੇ ਹੋਣ ਵਾਲੇ ਮੈਚਾਂ ਦਾ ਸ਼ੈਡਿਊਲ
5 ਜੂਨ, 2019- ਭਾਰਤ / ਦੱਖਣੀ ਅਫਰੀਕਾ (ਸਾਊਥੇਪਟਨ)
9 ਜੂਨ, 2019-ਭਾਰਤ /ਆਸਟ੍ਰੇਲੀਆ (ਓਵਲ)
13 ਜੂਨ 2019- ਭਾਰਤ / ਨਿਊਜ਼ੀਲੈਂਜ (ਨਾਟਿੰਘਮ)
16 ਜੂਨ 2019- ਭਾਰਤ / ਪਾਕਿਸਤਾਨ (ਮੈਨਚੇਸਟਰ)
22 ਜੂਨ 2019- ਭਾਰਤ/ ਅਫਗਾਨਿਸਤਾਨ (ਸਾਊਥੈਪਟਨ)
27 ਜੂਨ 2019- ਭਾਰਤ  / ਵੈਸਟਇੰਡੀਜ਼ (ਮੈਨਚੇਸਟਰ)
30 ਜੂਨ 2019- ਭਾਰਤ / ਇੰਗਲੈਂਡ (ਬਰਮਿੰਘਮ)
2 ਜੁਲਾਈ 2019- ਭਾਰਤ / ਬੰਗਲਾਦੇਸ਼ (ਬਰਮਿੰਘਮ)
6 ਜੁਲਾਈ 2019- ਭਾਰਤ / ਸ਼੍ਰੀਲੰਕਾ (ਲੀਡਰਸ)
9 ਜੁਲਾਈ 2019- ਨੂੰ ਓਲਡ ਟ੍ਰੈਫਰਡ 'ਚ ਖੇਡਿਆ ਜਾਵੇਗਾ ਪਹਿਲਾ ਸੈਮੀਫਾਈਨਲ
11 ਜੁਲਾਈ 2019- ਨੂੰ ਏਜਬੇਸਟਨ 'ਚ ਖੇਡਿਆ ਜਾਵੇਗਾ ਦੂਜਾ ਸੈਮੀਫਾਈਨਲ
14 ਜੁਲਾਈ 2019 ਨੂੰ ਲਾਰਡਸ 'ਚ ਖੇਡਿਆ ਜਾਵੇਗਾ ਫਾਈਨਲ ਮਹਾ ਮੁਕਾਬਲਾ

suman saroa

This news is Content Editor suman saroa