ਧੋਨੀ ਦੇ ਦਸਤਾਨਿਆਂ ਤੋਂ ਅਰਧ ਸੈਨਿਕ ਬਲਾਂ ਦਾ ਨਿਸ਼ਾਨ ਹਟਾਉਣਾ ਚਾਹੁੰਦੈ ICC

06/06/2019 10:35:32 PM

ਸਾਊਥੰਪਟਨ— ਮਹਿੰਦਰ ਸਿੰਘ ਧੋਨੀ ਵਲੋਂ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਮੈਚ ਦੇ ਦੌਰਾਨ ਦਸਤਾਨਿਆਂ 'ਤੇ ਲਗਾਏ ਗਏ ਅਰਧ ਸੈਨਿਕ ਬਲਾਂ ਦੇ ਨਿਸ਼ਾਨ ਭਾਵੇਂ ਹੀ ਪ੍ਰਸ਼ੰਸਕਾਂ 'ਚ ਪ੍ਰਸਿੱਧ ਹੋ ਰਹੇ ਹਨ ਪਰ ਅੰਤਰਰਾਸ਼ਟਰੀ ਕ੍ਰਿਕਟ ਪ੍ਰਸ਼ੀਦ ਨੇ ਇਸ ਨਿਯਮਾਂ ਵਿਰੁੱਧ ਦੱਸਦਿਆ ਹੋਇਆ ਵੀਰਵਾਰ ਨੂੰ ਬੀ. ਸੀ. ਸੀ. ਆਈ. ਨੇ ਇਸ ਬੈਚ ਨੂੰ ਹਟਾਉਣ ਲਈ ਕਿਹਾ ਹੈ। ਆਈ. ਸੀ. ਸੀ. ਦੇ ਜਨਰਲ ਮੈਨੇਜਰ ਕਲੇਅਰ ਫਰਲੋਂਗ ਨੇ ਕਿਹਾ ਚੋਟੀ ਦੇ ਮੈਂਬਰਾਂ ਨੇ ਭਾਰਤੀ ਕ੍ਰਿਕਟ ਬੋਰਡ ਨੂੰ ਇਸ ਨਿਸ਼ਾਨ ਨੂੰ ਹਟਾਉਣ ਦੀ ਅਪੀਲ ਕੀਤੀ ਹੈ। ਭਾਰਤ ਨੂੰ ਐਤਵਾਰ ਨੂੰ ਆਸਟਰੇਲੀਆ ਵਿਰੁੱਧ ਅਗਲਾ ਮੈਚ ਖੇਡਣਾ ਹੈ। ਫਰਲੋਂਦ ਨੇ ਕਿਹਾ ਕਿ ਇਹ ਨਿਯਮਾਂ ਵਿਰੁੱਧ ਹੈ ਤੇ ਅਸੀਂ ਇਸ ਨੂੰ ਹਟਾਉਣ ਦੀ ਅਪੀਲ ਕੀਤੀ ਹੈ। ਇਹ ਪੁੱਛਣ 'ਤੇ ਕਿ ਪੈਰਾਸ਼ੂਟ ਰੈਜੀਮੈਂਟ ਦੇ ਮਾਨਦ ਲੈਫਟੀਨੈਂਟ ਕਰਨਲ ਧੋਨੀ ਨੂੰ ਆਈ. ਸੀ. ਸੀ. ਦਿਸ਼ਾ ਨਿਰਦੇਸ਼ ਦੀ ਉਲੰਘਣਾ ਦੇ ਲਈ ਜੁਰਮਾਨਾ ਲਗਾਇਆ ਜਾ ਸਕਦਾ ਹੈ ਤਾਂ ਉਨ੍ਹਾਂ ਨੇ ਕਿਹਾ ਪਹਿਲੇ ਉਲੰਘਣਾ ਦੇ ਲਈ ਨਹੀਂ, ਸਿਰਫ ਇਸ ਨੂੰ ਹਟਾਉਣ ਦੀ ਅਪੀਲ। 
ਦੱਖਣੀ ਅਫਰੀਕਾ ਵਿਰੁੱਧ ਵਿਸ਼ਵ ਕੱਪ ਦੇ ਪਹਿਲੇ ਮੈਚਵਿਚ ਧੋਨੀ ਦੇ ਵਿਕਟਕੀਪਿੰਗ ਦਸਤਾਨਿਆਂ 'ਤੇ ਸਾਰਿਆਂ ਦੀਆਂ ਨਜ਼ਰਾਂ ਗਈਆਂ ਜਦੋਂ ਕੈਮਰੇ ਨੇ ਉਸ 'ਤੇ ਫੋਕਸ ਕੀਤਾ। ਉਨ੍ਹਾਂ 'ਤੇ ਅਰਧ ਸੈਨਿਕ ਬਲਾਂ ਦਾ ਨਿਸ਼ਾਨ ਬਣਿਆ ਹੋਇਆ ਸੀ। ਧੋਨੀ ਨੇ ਪਹਿਲਾਂ ਵੀ ਇਹ ਦਸਤਾਨੇ ਸ਼ਾਇਦ ਪਹਿਨੇ ਹੋਣਗੇ ਪਰ ਹੁਣ ਵਿਸ਼ਵ ਕੱਪ ਵਿਚ ਟੀ. ਵੀ. ਦੀ ਨਜ਼ਰ ਵਿਚ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸਦੀ ਸ਼ਲਾਘਾ ਦੇ ਪੁਲ ਬੰਨ੍ਹੇ ਜਾ ਰਹੇ ਹਨ।

Gurdeep Singh

This news is Content Editor Gurdeep Singh