ਰਹਾਣੇ ਅਤੇ ਸਟੋਕਸ ਨੂੰ ਰੈਂਕਿੰਗ 'ਚ ਹੋਇਆ ਫਾਇਦਾ, ਕੋਹਲੀ ਇਸ ਸਥਾਨ 'ਤੇ ਹਨ ਬਰਕਰਾਰ

08/27/2019 5:28:31 PM

ਸਪੋਰਸਟ ਡੈਸਕ— ਇੰਗਲੈਂਡ 'ਚ ਏਸ਼ੇਜ ਸੀਰੀਜ਼ ਦਾ ਤੀਜੇ ਟੈਸਟ, ਏਾਟੀਗਾ 'ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਦੂਜੇ ਟੈਸਟ ਅਤੇ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਟੈਸਟ ਸੀਰੀਜ਼ ਦੇ ਦੂਜੇ ਟੈਸਟ ਮੈਚ ਤੋਂ ਬਾਅਦ ਆਈ. ਸੀ. ਸੀ. ਨੇ ਟੈਸਟ ਰੈਂਕਿੰਗ ਇਕ ਵਾਰ ਫਿਰ ਅਪਡੇਟ ਕੀਤੀ ਹੈ । ਜਿਸ 'ਚ ਕਾਫ਼ੀ ਹਲਚਲ ਦੇਖਣ ਨੂੰ ਮਿਲੀ ਹੈ । ਇਨ੍ਹਾਂ 6 ਦੇਸ਼ਾ ਦੀਆਂ ਟੀਮਾਂ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦੇ ਇਨ੍ਹਾਂ ਦੀ ਰੈਕਿੰਗ 'ਚ ਸੁਧਾਰ ਦੇਖਣ ਮਿਲਿਆ ਹੈ।
 

ਵਿਰਾਟ ਦਾ ਨੰਬਰ-1 'ਤੇ ਬਰਕਰਾਰ
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਨੰਬਰ-1 ਸਥਾਨ ਬਰਕਰਾਰ ਹੈ। ਉਹ 910 ਅੰਕਾਂ ਨਾਲ ਪਹਿਲੇ ਸਥਾਨ 'ਤੇ ਹਨ । ਭਲੇ ਹੀ ਉਹ ਵੈਸਟਇੰਡੀਜ਼ ਖਿਲਾਫ ਦੂਜੀ ਪਾਰੀ 'ਚ ਕੋਈ ਵਡੀ ਪਾਰੀ ਨਾ ਖੇਡ ਸਕੇ ਹੋਣ, ਪਰ ਉਨ੍ਹਾਂ ਦੀ ਰੈਂਕਿੰਗ 'ਚ ਗਿਰਾਵਟ ਨਹੀਂ ਆਈ ਹੈ। ਦੂਜੇ ਸਥਾਨ ਤੇ ਸਟੀਵਨ ਸਮਿਥ 906 ਅੰਕਾਂ ਨਾਲ ਬਣੇ ਹੋਏ ਹਨ। ਬੱਲੇਬਾਜ਼ਾਂ ਦੀ ਰੈਂਕਿੰਗ 'ਚ ਅਜਿੰਕਿਆ ਰਹਾਣੇ ਨੂੰ ਫਾਇਦਾ ਹੋਇਆ ਹੈ, ਜੋ 10 ਸਥਾਨ ਦੀ ਛਲਾਂਗ ਨਾਲ 11ਵੇਂ ਨੰਬਰ ਤੇ ਆ ਗਏ ਹਨ। ਏਸ਼ੇਜ ਸੀਰੀਜ਼ 'ਚ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਬੇਨ ਸਟੋਕਸ 13ਵੇਂ ਸਥਾਨ 'ਤੇ ਆ ਗਏ ਹਨ। ਉਥੇ ਹੀ ਆਲਰਾਊਾਡਰ ਦੀ ਸੂਚੀ 'ਚ ਵੀ ਉਨ੍ਹਾਂ ਨੂੰ ਫਾਇਦਾ ਹੋਇਆ ਹੈ ਉਹ ਦੂਜੇ ਸਥਾਨ ਤੇ ਆ ਗਏ ਹਨ। ਪਹਿਲੇ ਸਥਾਨ 'ਤੇ ਜੇਸਨ ਹੋਲਡਰ 433 ਅੰਕਾਂ ਨਾਲ ਹਨ। ਬੇਨ ਸਟੋਕਸ ਦੇ ਫਿਲਾਹਲ 411 ਅੰਕ ਹਨ। ਗੇਂਦਬਾਜ਼ ਕੇਮਰ ਰੋਚ 8ਵੇਂ ਸਥਾਨ 'ਤੇ ਪੁੱਜੇ  
ਟ੍ਰੇਟ ਬੋਲਟ ਨੂੰ ਜੋਫਰਾ ਆਰਚਰ, ਜਿਨ੍ਹਾਂ ਨੇ ਸਿਰਫ ਲਾਰਡਸ 'ਚ ਸੀਰੀਜ਼ ਦੇ ਦੂਜੇ ਮੈਚ 'ਚ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ, ਉਨ੍ਹਾਂ ਨੇ ਗੇਂਦਬਾਜ਼ਾਂ ਲਈ ਆਈ. ਸੀ. ਸੀ. ਟੈਸਟ ਰੈਂਕਿੰਗ 'ਚ 43ਵਾਂ ਸਥਾਨ ਬਣਾਇਆ ਹੈ। ਭਾਰਤੀ ਗੇਂਦਬਾਜ਼ ਇਸ਼ਾਂਤ ਸ਼ਰਮਾ ਜੋੋ ਪਹਿਲੇ ਟੈਸਟ 'ਚ ਗੇਂਦ ਨਾਲ ਚਮਕੇ ਸਨ,ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਉਸ਼ਾਨਦਾਰ 671 ਅੰਕ ਹਨ, ਪਰ ਅਜੇ ਵੀ ਉਹ ਟਾਪ- 20 ਤੋਂ ਬਾਹਰ ਹਨ। ਉਨ੍ਹਾਂ ਦੀ ਰੈਂਕਿੰਗ-21 ਹੈ। ਵੈਸਟਇੰਡੀਜ਼ ਦੇ ਕੇਮਰ ਰੋਚ 8ਵੇਂ ਸਥਾਨ 'ਤੇ ਪੁੱਜੇ, ਜਦ ਕਿ ਆਸਟਰੇਲੀਆ ਦੇ ਜੋਸ਼ ਹੇਜ਼ਲਵੁੱਡ 12ਵੇਂ ਸਥਾਨ ਤੇ ਪੁੱਜ ਹਨ। 

ਬੱਲੇਬਾਜਾਂ ਦੀ ਤਾਜ਼ਾ ਟੈਸਟ ਰੈਂਕਿੰਗ

ਗੇਂਦਬਾਜਾਂ ਦੀ ਤਾਜ਼ਾ ਟੈਸਟ ਰੈਂਕਿੰਗ