ICC ਦੀ BCCI ਨੂੰ ਧਮਕੀ, ਭਾਰਤ ਤੋਂ ਵਾਪਿਸ ਲਈ ਜਾ ਸਕਦੀ ਹੈ T20 ਵਿਸ਼ਵ ਕੱਪ 2021 ਦੀ ਮੇਜ਼ਬਾਨੀ

05/27/2020 11:10:37 AM

ਸਪੋਰਟਸ ਡੈਸਕ— ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਲੋਂ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਵਾਪਸ ਲੈਣ ਦੀ ਧੱਮਕੀ ਦਿੱਤੀ ਹੈ। ਉਸ ਨੇ ਬੋਰਡ ਤੋਂ ਕਿਹਾ ਹੈ ਕਿ ਉਹ ਉਸ ਤੋਂ 2021 ਟੀ20 ਵਿਸ਼ਵ ਕੱਪ ਨੂੰ ਖੋਹਣ ਦਾ ਅਧਿਕਾਰ ਰੱਖਦਾ ਹੈ। ਦਰਅਸਲ ਬੀ. ਸੀ. ਸੀ. ਆਈ. ਟੂਰਨਾਮੈਂਟ ਲਈ ਭਾਰਤ ਸਰਕਾਰ ਤੋਂ ਟੈਕਸ ਛੋਟ ਹਾਸਲ ਕਰਨ ’ਚ ਅਸਫਲ ਰਿਹਾ ਹੈ, ਜਦ ਕਿ ਆਈ. ਸੀ. ਸੀ. ਇਸ ਦੇ ਲਈ ਟੈਕਸ ’ਚ ਛੋਟ ਦੀ ਮੰਗ ਕਰ ਰਹੀ ਸੀ।

PunjabKesari

ਆਈ. ਸੀ. ਸੀ ਅਤੇ ਬੀ. ਸੀ. ਸੀ. ਆਈ ਦੇ ਵਿਚਾਲੇ ਪਿਛਲੇ 2 ਮਹੀਨਿਆਂ ਦੇ ਦੌਰਾਨ ਹੋਈ ਈ-ਮੇਲ ਦੇ ਹਵਾਲੇ ਤੋਂ ਈ. ਐੱਸ. ਪੀ. ਐੱਨ. ਕ੍ਰਿਕਇੰਫੋ ਨੇ ਦੱਸਿਆ ਕਿ ਆਈ. ਸੀ. ਸੀ. ਨੇ ਬੀ.ਸੀ. ਸੀ. ਆਈ. ਵਲੋਂ ਇਸ ਸਾਲ 18 ਮਈ ਤੱਕ ਇਸ ਸਮੱਸਿਆ ਦਾ ਹੱਲ ਕਰਨ ਨੂੰ ਕਿਹਾ ਸੀ। ਉਥੇ ਹੀ ਬੀ. ਸੀ. ਸੀ. ਆਈ. ਕੋਵਿਡ-19 ਮਹਾਂਮਾਰੀ ਹਵਾਲਾ ਦਿੰਦੇ ਹੋਏ ਸਮੇਾਂ ਦੀ ਮਿਆਦ ਨੂੰ 30 ਜੂਨ ਤਕ ਵਧਾਉਣਾ ਚਾਹੁੰਦੀ ਹੈ। ਆਈ. ਸੀ. ਸੀ. ਨੇ ਬੋਰਡ ਦੀ ਇਹ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

PunjabKesari

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਜਦ ਆਈ. ਸੀ. ਸੀ. ਨੇ ਇਸ ਮਾਮਲੇ ਨੂੰ ਲੈ ਕੇ ਹੰਗਾਮਾ ਕੀਤਾ ਹੈ। 2016 ’ਚ ਭਾਰਤ ’ਚ ਟੈਕਸ ਅਧਿਕਾਰੀਆਂ ਨੇ ਟੀ-20 ਵਿਸ਼ਵ ਕੱਪ ਨੂੰ ਟੈਕਸ ਛੋਟ ਨਹੀਂ ਦਿੱਤੀ ਸੀ। ਜਿਸ ਕਾਰਨ ਆਈ. ਸੀ. ਸੀ. ਨੇ ਬੀ. ਸੀ. ਸੀ. ਆਈ. ਦੇ ਮਾਮਲੇ ’ਚੋਂ ਲਗਭਗ 150 ਕਰੋੜ ਰੁਪਏ ਕੱਟ ਲਏ ਸਨ। ਆਈ. ਸੀ. ਸੀ. ਪੁਰਸ਼ ਅਤੇ ਮਹਿਲਾ ਦੇ ਟੀ20 ਅਤੇ ਵਨ-ਡੇ ਵਿਸ਼ਵ ਕੱਪ ਅਤੇ ਅੰਡਰ-19 (U-19) ਵਰਲਡ ਕੱਪ ਸਣੇ 8 ਸਾਲ ਦੇ ਸਰਕਿਲ ਲਈ ਆਪਣੇ ਪ੍ਰੋਗਰਾਮਾਂ ਦੇ ਮੀਡੀਆ ਅਧਿਕਾਰ ਵੇਚਦਾ ਹੈ। ਇਹ ਉਸਦੀ ਕਮਾਈ ਦਾ ਸਭ ਤੋਂ ਵੱਡਾ ਸਾਧਨ ਹੈ। ਇਹੀ ਕਾਰਨ ਹੈ ਕਿ ਉਹ ਇਨ੍ਹਾਂ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ਾਂ ਤੋਂ ਟੈਕਸ ’ਚ ਛੋਟ ਦੀ ਮੰਗ ਕਰਦਾ ਹੈ।

ਆਈ. ਸੀ. ਸੀ ਦੇ ਜਨਰਲ ਕਾਊਂਸਿਲ ਜੋਨਾਥਨ ਹਾਲ ਨੇ 29 ਅਪ੍ਰੈਲ ਨੂੰ ਬੀ. ਸੀ. ਸੀ. ਆਈ ਨੂੰ ਲਿਖਿਆ ਸੀ ਕਿ ਜੇਕਰ ਉਹ ਇਨ੍ਹਾਂ ਸ਼ਰਤ ਨੂੰ ਪੂਰਾ ਨਹੀਂ ਕਰ ਸਕਿਆ ਤਾਂ ਆਈ. ਸੀ. ਸੀ. ਇਸ ਮੇਜ਼ਬਾਨੀ ਦੇ ਸਮਝੌਤੇ ਨੂੰ 18 ਮਈ 2020 ਤੋਂ ਬਾਅਦ ਕਦੇ ਵੀ ਖ਼ਤਮ ਕਰਨ ਦਾ ਅਧਿਕਾਰ ਰੱਖਦਾ ਹੈ।PunjabKesari

ਆਈ. ਸੀ. ਸੀ ਦੇ ਸੂਤਰਾਂ ਦਾ ਦਾਅਵਾ ਹੈ ਕਿ ਭਾਰਤ ਇਕਲੌਤਾ ਦੇਸ਼ ਹੈ, ਜਿੱਥੇ ਅਜਿਹੇ ਮੁਕਾਬਲਿਆਂ ਨੂੰ ਟੈਕਸ ’ਚ ਛੋਟ ਨਹੀਂ ਮਿਲ ਰਹੀ। ਆਈ. ਸੀ. ਸੀ. ਨੇ ਬੀ. ਸੀ. ਸੀ. ਆਈ. ਨੂੰ ਪਹਿਲੀ ਵਾਰ ਫਰਵਰੀ 2018 ’ਚ ਚੇਤਾਵਨੀ ਦਿੱਤੀ ਸੀ ਕਿ ਉਹ ਟੀ-20 ਵਿਸ਼ਵ ਕੱਪ ਦੇ ਨਾਲ-ਨਾਲ 2023 ਵਨ-ਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਗੁਆ ਸਕਦਾ ਹੈ। ਭਾਰਤ ’ਚ ਟੈਕਸ ਛੋਟ ਨਾ ਮਿਲਣ ਦੀ ਹਾਲਤ ’ਚ ਆਈ. ਸੀ. ਸੀ ਨੂੰ ਇਨ੍ਹਾਂ ਦੋਵਾਂ ਟੂਰਨਾਮੈਂਟ ਦੇ ਦੌਰਾਨ ਕਰੀਬ 100 ਮਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ।


Davinder Singh

Content Editor

Related News