ICC Test Ranking : ਕੋਹਲੀ ਨੰਬਰ 1 ਸਥਾਨ ''ਤੇ ਬਰਕਰਾਰ, ਰਹਾਨੇ, ਪੁਜਾਰਾ ਖਿਸਕੇ

01/08/2020 8:10:09 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਬੁੱਧਵਾਰ ਨੂੰ ਜਾਰੀ ਆਈ. ਸੀ. ਸੀ. ਦੀ ਤਾਜ਼ਾ ਟੈਸਟ ਬੱੱਲੇਬਾਜ਼ੀ ਰੈਂਕਿੰਗ ਵਿਚ ਆਪਣੇ ਨੰਬਰ-1 ਸਥਾਨ 'ਤੇ ਬਰਕਰਾਰ ਹੈ ਪਰ ਟੈਸਟ ਮਾਹਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਉਪ-ਕਪਤਾਨ ਅਜਿੰਕਯਾ ਰਹਾਨੇ ਨੂੰ ਨੁਕਸਾਨ ਝੱਲਣਾ ਪਿਆ ਹੈ। ਟੈਸਟ ਰੈਂਕਿੰਗ ਵਿਚ ਆਸਟਰੇਲੀਆ ਦੇ ਉਭਰਦੇ ਹੋਏ ਸਟਾਰ ਬੱਲੇਬਜ਼ ਮਾਨਰਸ ਲਾਬੁਚਾਨੇ ਨੇ ਵੱਡੀ ਛਲਾਂਗ ਲਾਈ ਹੈ ਅਤੇ ਦੁਨੀਆ ਦੇ ਤੀਜੇ ਨੰਬਰ ਦਾ ਬੱਲੇਬਾਜ਼ ਬਣ ਗਿਆ ਹੈ। ਇਹ ਉਸ ਦੇ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿੰਗ ਹੈ। ਲਾਬੁਚਾਨੇ ਆਸਟਰੇਲੀਆ ਲਈ ਨਿਊਜ਼ੀਲੈਂਡ ਖਿਲਾਫ 3-0 ਦੀ ਟੈਸਟ ਸੀਰੀਜ਼ ਜਿੱਤ ਵਿਚ 'ਮੈਨ ਆਫ ਦਿ ਮੈਚ' ਅਤੇ 'ਮੈਨ ਆਫ ਦਿ ਸੀਰੀਜ਼' ਰਿਹਾ ਸੀ। ਲਾਬੁਚਾਨੇ ਦੇ 827 ਰੇਟਿੰਗ ਅੰਕ ਹਨ ਅਤੇ ਉਹ ਨੰਬਰ-1 ਭਾਰਤੀ ਕਪਤਾਨ ਵਿਰਾਟ ਤੋਂ ਅਜੇ 101 ਰੇਟਿੰਗ ਅੰਕ ਪਿੱਛੇ ਹੈ, ਜੋ ਸਭ ਤੋਂ ਜ਼ਿਆਦਾ 928 ਅੰਕਾਂ ਦੇ ਨਾਲ ਚੌਟੀ ਦੇ ਸਥਾਨ 'ਤੇ ਬਰਕਰਾ ਹੈ।

ਉਥੇ ਹੀ ਦੂਜੇ ਨੰਬਰ 'ਤੇ ਆਸਟਰੇਲੀਆ ਦਾ ਸਾਬਕਾ ਕਪਤਾਨ ਸਟੀਵ ਸਮਿੱਥ ਹੈ, ਜਿਸ ਦੇ 911 ਅੰਕ ਹਨ। ਸਮਿੱਥ ਅਤੇ ਵਿਰਾਟ ਵਿਚਾਲੇ 17 ਅੰਕਾਂ ਦਾ ਫਾਸਲਾ ਹੈ। ਚੌਟੀ ਦੇ 5 ਬੱਲੇਬਾਜ਼ਾਂ 'ਚ ਹਾਲਾਂਕਿ ਆਸਟਰੇਲੀਆ ਬੱਲੇਬਾਜ਼ਾਂ ਦਾ ਦਬਦਬਾ ਹੈ ਅਤੇ 5ਵੇਂ ਨੰਬਰ 'ਤੇ ਡੇਵਿਡ ਵਾਰਨਰ (793) ਹੈ, ਜਿਸ ਨੂੰ 2 ਸਥਾਨ ਦਾ ਫਾਇਦਾ ਹੋਇਆ ਹੈ। ਚੌਥੇ ਨੰਬਰ 'ਤੇ ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸ (814) ਹੈ। ਉਸ ਨੂੰ ਲਾਬੁਸ਼ੇਨ ਦੇ ਮੌਜੂਦਾ ਪ੍ਰਦਰਸ਼ਨ ਕਾਰਣ 1 ਸਥਾਨ ਦਾ ਨੁਕਸਾਨ ਹੋਇਆ ਹੈ।

ਉਥੇ ਹੀ ਭਾਰਤ ਦੇ ਟੈਸਟ ਮਾਹਰ ਬੱਲੇਬਾਜ਼ ਪੁਜਾਰਾ ਨੂੰ ਵੀ 1 ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ ਖਿਸਕ ਕੇ 6ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਉਸ ਦੇ 791 ਅੰਕ ਹਨ, ਜਦਕਿ ਟੈਸਟ ਉਪ-ਕਪਤਾਨ ਰਹਾਨੇ (759) ਨੂੰ 2 ਸਥਾਨਾਂ ਦਾ ਨੁਕਸਾਨ ਉਠਾਉਣਾ ਪਿਆ ਹੈ ਅਤੇ ਉਹ 9ਵੇਂ ਨੰਬਰ 'ਤੇ ਖਿਸਕ ਗਿਆ ਹੈ।