ਭਾਰਤ-ਪਾਕਿ ਮੁਕਾਬਲੇ ਦੇ ਬਿਨ੍ਹਾ ICC ਟੈਸਟ ਚੈਂਪੀਅਨਸ਼ਿਪ ਬੇਕਾਰ : ਵਕਾਰ

03/17/2020 7:57:35 PM

ਕਰਾਚੀ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਕਾਰ ਯੂਨਸ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿਚ ਮੈਚ ਦੇ ਬਿਨ੍ਹਾ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਬੇਕਾਰ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ 9 ਚੋਟੀ ਰੈਂਕਿੰਗ ਵਾਲੀਆਂ ਟੈਸਟ ਟੀਮਾਂ ਹਨ, ਜੋ ਆਪਣੇ ਚੁਣੇ ਹੋਏ ਵਿਰੋਧੀ ਖਿਲਾਫ 6 ਦੁਵੱਲੇ ਸੀਰੀਜ਼ ਖੇਡੇਗੀ। ਆਖਿਰ 'ਚ 2 ਚੋਟੀ ਦੀਆਂ ਟੀਮਾਂ ਜੂਨ 2021 'ਚ ਇੰਗਲੈਂਡ 'ਚ ਫਾਈਨਲ ਖੇਡਣਗੀਆਂ। ਵਕਾਰ ਨੇ ਇਕ ਇੰਟਰਵਿਊ 'ਚ ਕਿਹਾ ਕਿ ਪਾਕਿਸਤਾਨ ਤੇ ਭਾਰਤ ਦੇ ਲਈ ਸਰਕਾਰ ਦੇ ਪੱਧਰ 'ਤੇ ਵੀ ਸਥਿਤੀ ਮੁਸ਼ਕਿਲ ਹੈ ਪਰ ਆਈ. ਸੀ. ਸੀ. ਇਸ ਮੈਚ ਦੇ ਲਈ ਜ਼ਿਆਦਾ ਸਰਗਰਮ ਭੂਮੀਕਾ ਨਿਭਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਆਈ. ਸੀ. ਸੀ. ਨੂੰ ਦਖਲ ਦੇ ਕੇ ਕੁਝ ਕਰਨਾ ਚਾਹੀਦਾ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲੇ ਦੇ ਬਿਨ੍ਹਾ ਟੈਸਟ ਚੈਂਪੀਅਨਸ਼ਿਪ ਦੇ ਕੋਈ ਮਾਈਨੇ ਨਹੀਂ ਹਨ।


ਮੁੰਬਈ 'ਚ 2008 ਦੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਸੀ। ਦੋਵਾਂ ਦੇਸ਼ਾਂ ਦੇ ਵਿਚ ਰਾਜ ਡਿਪਲੋਮੈਟ ਤੇ ਰਾਜਨੀਤਿਕ ਤਣਾਅ ਕਾਰਨ ਕੋਈ ਦੁਵੱਲੇ ਸੀਰੀਜ਼ ਵੀ ਨਹੀਂ ਹੋਈ ਹੈ। ਵਕਾਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸੰਬੰਧਾਂ ਕਾਰਨ ਉਹ ਆਪਣੇ 14 ਸਾਲ ਦੇ ਅੰਤਰਰਾਸ਼ਟਰੀ ਕਰੀਅਰ 'ਚ ਭਾਰਤ ਵਿਰੁੱਧ ਚਾਰ ਹੀ ਟੈਸਟ ਖੇਡ ਸਕੇ। ਉਨ੍ਹਾਂ ਨੇ ਭਾਰਤ ਦੇ ਮੌਜੂਦਾ ਤੇਜ਼ ਗੇਂਦਬਾਜ਼ਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਹਿਲਾਂ ਅਜਿਹਾ ਨਹੀਂ ਸੀ ਪਰ ਹੁਣ ਹਾਲਾਤ ਬਦਲ ਗਏ ਹਨ। ਭਾਰਤ ਕੋਲ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ ਵਰਗੇ ਸ਼ਾਨਦਾਰ ਗੇਂਦਬਾਜ਼ ਹਨ ਤੇ ਇਹੀ ਵਜ੍ਹਾ ਹੈ ਕਿ ਭਾਰਤ ਟੈਸਟ ਤੇ ਹੋਰ ਸਵਰੂਪਾਂ 'ਚ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।

Gurdeep Singh

This news is Content Editor Gurdeep Singh