ICC ਨੇ ਸ਼ੇਅਰ ਕੀਤੀ ਆਸਟਰੇਲੀਅਨ ਖਿਡਾਰੀਆਂ ਦੀ ਤਸਵੀਰ, ਕਹੀ ਇਹ ਗੱਲ

11/24/2020 10:25:11 PM

ਨਵੀਂ ਦਿੱਲੀ- ਭਾਰਤ ਤੇ ਆਸਟਰੇਲੀਆ ਦੇ ਵਿਚਾਲੇ ਹੋਣ ਵਾਲੀ ਲੜੀ ਦੇ ਲਈ ਕ੍ਰਿਕਟ ਫੈਂਸ ਬੇਤਾਬ ਹਨ ਪਰ ਹੁਣ ਇੰਤਜ਼ਾਰ ਜ਼ਿਆਦਾ ਦਿਨ ਦਾ ਨਹੀਂ ਰਹਿ ਗਿਆ ਤੇ 27 ਨਵੰਬਰ ਤੋਂ ਲੜੀ ਸ਼ੁਰੂ ਹੋਣ ਜਾ ਰਹੀ ਹੈ। ਆਈ. ਸੀ. ਸੀ. ਵੀ ਇਸ ਮੁਕਾਬਲੇ ਦੇ ਲਈ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੀ ਹੈ। ਆਈ. ਸੀ. ਸੀ. ਨੇ ਆਸਟਰੇਲੀਅਨ ਖਿਡਾਰੀਆਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।


ਆਸਟਰੇਲੀਆ ਦੇ ਦੌਰੇ 'ਤੇ ਭਾਰਤ
ਭਾਰਤੀ ਟੀਮ ਇਸ ਸਮੇਂ ਆਸਟਰੇਲੀਆ ਦੌਰੇ 'ਤੇ ਹੈ ਜਿੱਥੇ ਟੀਮ ਨੂੰ ਵਨ ਡੇ, ਟੀ-20 ਤੇ ਟੈਸਟ ਲੜੀ ਖੇਡਣੀ ਹੈ। ਆਈ. ਸੀ. ਸੀ. ਨੇ ਕੁਝ ਆਸਟਰੇਲੀਅਨ ਖਿਡਾਰੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਖਿਡਾਰੀ ਮੈਦਾਨ 'ਤੇ ਪਸੀਨਾ ਵਹਾਉਂਦੇ ਨਜ਼ਰ ਆ ਰਹੇ ਹਨ। ਖਿਡਾਰੀਆਂ ਦੇ ਨਾਲ ਸਾਬਕਾ ਆਸਟਰੇਲੀਅਨ ਕਪਤਾਨ ਰਿਕੀ ਪੋਂਟਿੰਗ ਵੀ ਹਨ। ਪੋਂਟਿੰਗ ਖਿਡਾਰੀਆਂ ਨੂੰ ਭਾਰਤ ਤੋਂ ਜਿੱਤਣ ਦੇ ਗੁਣ ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ।
ਕਦੋਂ ਤੋਂ ਸ਼ੁਰੂ ਹੋ ਰਹੀ ਹੈ ਸੀਰੀਜ਼
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਈ. ਸੀ. ਸੀ. ਨੇ ਲਿਖਿਆ ਕਿ ਕੀ ਤੁਸੀਂ ਤਿਆਰ ਹੋ? ਜ਼ਿਕਰਯੋਗ ਹੈ ਕਿ 27 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ। ਇਸ ਦੌਰਾਨ ਭਾਰਤ 3 ਵਨ ਡੇ ਫਿਰ 3 ਟੀ-20 ਅਤੇ ਆਖਰ 'ਚ 4 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਆਸਟਰੇਲੀਆ ਦੌਰੇ ਦੀ ਸ਼ੁਰੂਆਤ ਸਿਡਨੀ ਵਨ ਡੇ ਤੋਂ ਹੋਵੇਗੀ। 6 ਦਸੰਬਰ ਤੋਂ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਪਹਿਲਾ ਮੈਚ ਐਡੀਲੇਡ ਓਵਲ 'ਚ ਖੇਡਿਆ ਜਾਵੇਗਾ। ਦੂਜਾ ਟੈਸਟ ਪਰਥ, ਤੀਜਾ ਮੈਲਬੌਰਨ ਤੇ ਆਖਰੀ ਮੈਚ ਅਗਲੇ ਸਾਲ ਜਨਵਰੀ 'ਚ ਸਿਡਨੀ 'ਚ ਖੇਡਿਆ ਜਾਵੇਗਾ।

Gurdeep Singh

This news is Content Editor Gurdeep Singh