ਧੋਨੀ ਦੇ ਜਨਮਦਿਨ ਮੌਕੇ ICC ਨੇ ਵੀਡੀਓ ਕੀਤੀ ਜਾਰੀ, ਦੱਸਿਆ ਕਿਉਂ ਕਿਹਾ ਜਾਂਦੈ ‘ਕੈਪਟਨ ਕੂਲ’

07/07/2021 4:04:13 PM

ਨਵੀਂ ਦਿੱਲੀ : ਕੈਪਟਨ ਕੂਲ ਦੇ ਨਾਮ ਨਾਲ ਮਸ਼ਹੂਰ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ ’ਤੇ ਦੇਸ਼-ਵਿਦੇਸ਼ ਤੋਂ ਪੂਰਾ ਕ੍ਰਿਕਟ ਭਾਈਚਾਰਾ, ਆਈ.ਸੀ.ਸੀ., ਬੀ.ਸੀ.ਸੀ.ਆਈ. ਅਤੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਵਧਾਈ ਦੇ ਰਹੇ ਹਨ। ਮੈਚ ਦੌਰਾਨ ਭਾਵੇਂ ਹਾਲਾਤ ਕਿਹੋ ਜਿਹੇ ਵੀ ਹੋਣ, ਧੋਨੀ ਹਮੇਸ਼ਾ ਕੂਲ ਹੀ ਰਹਿੰਦੇ ਹਨ। ਇਸ ਲਈ ਉਨ੍ਹਾਂ ਨੂੰ ਕੈਪਟਨ ਕੂਲ ਕਿਹਾ ਜਾਂਦਾ ਹੈ। ਆਈ.ਸੀ.ਸੀ. ਨੇ ਆਪਣੇ ਟਵਿਟਰ ’ਤੇ ਧੋਨੀ ਦੇ 15 ਸਾਲ ਦੇ ਕ੍ਰਿਕਟ ਕਰੀਅਰ ਲੈ ਕੇ 4 ਮਿੰਟ 56 ਸਕਿੰਟ ਦੀ ਇਕ ਵੀਡੀਓ ਜਾਰੀ ਕੀਤੀ ਹੈ। 

ਇਹ ਵੀ ਪੜ੍ਹੋ: ਗੋਲਡ ਮੈਡਲ ਹਾਸਲ ਕਰਨ ਲਈ ਓਲੰਪਿਕ ’ਚ ਦੌੜੇਗਾ ਪਟਿਆਲਾ ਦਾ ਗੁਰਪ੍ਰੀਤ ਸਿੰਘ

 

ਆਈ.ਸੀ.ਸੀ. ਨੇ ਵੀਡੀਓ ਨਾਲ ਕੈਪਸ਼ਨ ’ਚ ਲਿਖਿਆ, ‘ਇਹ ਉਹ ਕਾਰਨ ਹਨ, ਜਿਸ ਦੇ ਚੱਲਦੇ ਉਨ੍ਹਾਂ ਨੂੰ ਕੈਪਟਨ ਕੂਲ ਕਿਹਾ ਜਾਂਦਾ ਹੈ। ਧੋਨੀ ਦੇ ਜਨਮਦਿਨ ’ਤੇ ਬਤੌਰ ਕਪਤਾਨ ਉਨ੍ਹਾਂ ਵੱਲੋਂ ਲਏ ਗਏ ਕੁੱਝ ਸ਼ਾਨਦਾਰ ਫ਼ੈਸਲੇ।’ ਇਸ ਵੀਡੀਓ ਵਿਚ ਆਈ.ਸੀ.ਸੀ. ਨੇ ਦੱਸਿਆ ਹੈ ਕਿ ਕਿਉਂ ਧੋਨੀ ਨੂੰ ਕੈਪਟਨ ਕੂਲ ਕਿਹਾ ਜਾਂਦਾ ਹੈ। ਕ੍ਰਿਕਟ ਦੀ ਸਿਖ਼ਰ ਸੰਸਥਾ ਨੇ ਨਾਲ ਹੀ ਬਤੌਰ ਕਪਤਾਨ ਧੋਨੀ ਵੱਲੋਂ ਮੈਚ ਦੌਰਾਨ ਲਏ ਗਏ ਕੁੱਝ ਸ਼ਾਨਦਾਰ ਅਤੇ ਫੈਸਲਾਕੁੰਨ ਫੈਸਲਿਆਂ ਨੂੰ ਵੀ ਦਿਖਾਇਆ ਹੈ।

ਇਹ ਵੀ ਪੜ੍ਹੋ: ਟੋਕਿਓ ਓਲੰਪਿਕਸ ਖੇਡਾਂ ਲਈ 26 ਮੈਂਬਰੀ ਭਾਰਤੀ ਐਥਲੈਟਿਕਸ ਟੀਮ ਦਾ ਐਲਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News