ICC ਬੋਰਡ ਬੈਠਕ : ਚੇਅਰਮੈਨ ਅਹੁਦੇ ''ਤੇ ਚੋਣਾਂ ਜਾਂ ਚੋਣ? ਫੈਸਲਾ ਅਗਲੇ ਹਫਤੇ

06/26/2020 2:25:25 AM

ਨਵੀਂ ਦਿੱਲੀ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਮੌਜੂਦਾ ਚੇਅਰਮੈਨ ਸ਼ਸ਼ਾਂਕ ਮਨੋਹਰ ਦੇ ਵਿਕਲਪ ਦੇ ਨਾਮਜ਼ਦੀ ਦੀ ਪ੍ਰਕਿਰਿਆ ਨੂੰ ਅਗਲੇ ਹਫਤੇ ਰੂਪ ਦੇਵੇਗੀ ਕਿਉਂਕਿ ਅਜੇ ਕੋਈ ਅਹਿਮ ਮਸਲਿਆਂ 'ਤੇ ਸਹਿਮਤੀ ਬਣਨੀ ਬਾਕੀ ਹੈ। ਆਈ. ਸੀ. ਸੀ. ਬੋਰਡ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸ 'ਚ ਇਸ ਗੱਲ 'ਤੇ ਚਰਚਾ ਕੀਤੀ ਕਿ ਨਵੇਂ ਚੇਅਰਮੈਨ ਦੇ ਲਈ ਚੋਣ ਕਰਵਾਈ ਜਾਵੇ ਜਾਂ ਉਸਦੀ ਚੋਣ ਕੀਤੀ ਜਾਵੇ।
ਆਈ. ਸੀ. ਸੀ. ਬੋਰਡ ਦੇ ਇਕ ਮੈਂਬਰ ਨੇ ਕਿਹਾ ਕਿ ਪ੍ਰਕਿਰਿਆ ਨੂੰ ਲੈ ਕੇ ਵਧੀਆ ਗੱਲਬਾਤ ਹੋਈ। ਮੈਨੂੰ ਯਕੀਨ ਹੈ ਕਿ ਅਗਲੇ ਹਫਤੇ ਤੱਕ ਪੂਰੀ ਪ੍ਰਕਿਰਿਆ ਨੂੰ ਆਖਰੀ ਰੂਪ ਦੇ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਜੇ ਕਈ ਮਾਮਲਿਆਂ 'ਤੇ ਸਹਿਮਤੀ ਬਣਨੀ ਬਾਕੀ ਹੈ ਤੇ ਉਮੀਦ ਹੈ ਕਿ ਉਹ ਅਗਲੇ ਹਫਤੇ ਬਣ ਜਾਵੇਗੀ।

Gurdeep Singh

This news is Content Editor Gurdeep Singh