ਇਬ੍ਰਾਹਿਮੋਵਿਚ ਦੇ 2 ਗੋਲ਼ਾਂ ਨਾਲ ਮਿਲਾਨ ਨੇ ਕੈਗਲਿਆਰੀ ਨੂੰ ਹਰਾਇਆ

01/19/2021 12:14:40 PM

ਇਟਲੀ (ਭਾਸ਼ਾ) : ਜਾਲਟਨ ਇਬ੍ਰਾਹਿਮੋਵਿਚ ਦੇ 2 ਗੋਲ ਦੀ ਮਦਦ ਨਾਲ ਏਸੀ ਮਿਲਾਨ ਨੇ ਆਖ਼ਰੀ ਪਲਾਂ ਵਿਚ 10 ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ ਇਟਾਲੀਅਨ ਫੁੱਟਬਾਲ ਲੀਗ ਸੇਰੀ-ਏ ਲਈ ਇਕ ਮੈਚ ਵਿਚ ਵਿਚ ਕੈਗਲਿਆਰੀ ਨੂੰ 2-0 ਨਾਲ ਹਰਾਇਆ। ਇਬ੍ਰਾਹਿਮੋਵਿਚ ਨੇ 7ਵੇਂ ਮਿੰਟ ਵਿਚ ਹੀ ਪੈਨਲਟੀ ਨੂੰ ਗੋਲ ਵਿਚ ਬਦਲਿਆ ਅਤੇ ਫਿਰ 52ਵੇਂ ਮਿੰਟ ਵਿਚ ਦੂਜਾ ਗੋਲ ਕੀਤਾ। ਹਾਲ ਹੀ ਵਿਚ ਵਾਪਸੀ ਕਰਨ ਦੇ ਬਾਅਦ ਇਬ੍ਰਾਹਿਮੋਵਿਚ ਨੇ ਪਹਿਲੀ ਵਾਰ ਗੋਲ ਦਾਗੇ। ਉਹ 8 ਲੀਗ ਮੈਚਾਂ ਵਿਚ ਹੁਣ ਤੱਕ 12 ਗੋਲ ਕਰ ਚੁੱਕੇ ਹਨ। ਅਲੈਕਸਿਸ ਸੀਲਮੇਕਰਸ ਨੂੰ 74ਵੇਂ ਮਿੰਟ ਵਿਚ ਦੂਜਾ ਪੀਲਾ ਕਾਰਡ ਮਿਲਣ ਕਾਰਨ ਮੈਦਾਨ ਛੱਡਣਾ ਪਿਆ ਸੀ। ਇਸ ਜਿੱਤ ਨਾਲ ਏਸੀ ਮਿਲਾਨ ਦੇ 18 ਮੈਚਾਂ ਵਿਚ 43 ਅੰਕ ਹੋ ਗਏ ਹਨ ਅਤੇ ਉਹ ਦੂਜੇ ਸਥਾਨ ’ਤੇ ਕਾਬਿਜ ਇੰਟਰ ਮਿਲਾਨ ਤੋਂ 3 ਅੰਕ ਅੱਗੇ ਹੋ ਗਿਆ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ 21 ਫਰਵਰੀ ਨੂੰ ਮੈਚ ਹੋਵੇਗਾ।

cherry

This news is Content Editor cherry