ਵਿਰਾਟ ਨੂੰ ਹੁਣ ਕਪਤਾਨ ਦੇ ਤੌਰ ਤੇ ਖੁਦ ਨੂੰ ਸਾਬਿਤ ਕਰਨਾ ਹੋਵੇਗਾ: ਈਆਨ ਚੈਪਲ

08/20/2018 4:13:13 PM

ਨਵੀਂ ਦਿੱਲੀ—ਨਾਟਿੰਘਮ ਦੇ ਸਾਬਕਾ ਕ੍ਰਿਕਟਰ ਈਆਨ ਚੈਪਲ ਨੇ ਕਿਹਾ ਕਿ ਭਾਰਤ ਇੰਗਲੈਂਡ ਅਤੇ ਆਸਟ੍ਰੇਲੀਆ 'ਚ ਸੀਰੀਜ਼ ਜਿੱਤ ਸਕਦਾ ਹੈ। ਉਨ੍ਹਾਂ ਕਿਹਾ ਕਿ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਬਤੌਰ ਬੱਲੇਬਾਜ਼ ਖੁਦ ਨੂੰ ਸਥਾਪਿਤ ਕਰ ਲਿਆ ਹੈ, ਪਰ ਕਪਤਾਨ ਦੇ ਤੌਰ 'ਤੇ ਉਨ੍ਹਾਂ ਦੀ ਪ੍ਰਿਖਿਆ ਹੋਣੀ ਬਾਕੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਟੀਮ ਜੇਕਰ ਇੰਗਲੈਂਡ ਅਤੇ ਆਸਟ੍ਰੇਲੀਆ 'ਚ ਸੀਰੀਜ਼ ਨਹੀਂ ਜਿੱਤਦੀ ਹੈ ਤਾਂ ਇਹ ਇਸ ਟੀਮ ਦੇ ਲਈ ਨਿਰਾਸ਼ਾਜਨਕ ਹੋਵੇਗਾ। ਚੈਪਲ ਨੇ ਕਿਹਾ,' ਵਿਰਾਟ ਲਈ ਅਗਲੇ ਕੁਝ ਮਹੀਨੇ ਬਹੁਤ ਮਹੱਤਵਪੂਰਨ ਹੈ ਅਤੇ ਬਤੌਰ ਕਪਤਾਨ ਉਨ੍ਹਾਂ ਦੀ ਪ੍ਰਤਿਭਾ ਦਾ ਮੁਲਾਂਕਣ ਅਗਲੀ ਸੀਰੀਜ਼ 'ਚ ਹੀ ਹੋਵੇਗਾ। ਭਾਰਤ ਦੇ ਕੋਲ ਇੰਗਲੈਂਡ ਅਤੇ ਆਸਟ੍ਰੇਲੀਆ 'ਚ ਲਗਾਤਾਰ ਸੀਰੀਜ਼ ਜਿੱਤਣ ਦਾ ਸ਼ਾਨਦਾਰ ਮੌਕਾ ਹੈ। ਟੀਮ ਇੰਡੀਆ 'ਚ ਕਈ ਜਿੱਤ ਦਿਵਾਉਣ ਵਾਲੇ ਖਿਡਾਰੀ ਹਨ ਅਤੇ ਘਰ ਤੋਂ ਬਾਹਰ ਲਗਾਤਾਰ ਦੋ ਸੀਰੀਜ਼ ਜਿੱਤਣ ਲਈ ਪਰਿਸਥਿਤੀਆਂ ਬਿਲਕੁਲ ਅਨੁਕੂਲ ਹੈ। ਭਾਰਤ ਨੇ ਜੇਕਰ ਅਜਿਹਾ ਕੀਤਾ ਤਾਂ ਇਹ ਬਹੁਤ ਵੱਡੀ ਗੱਲ ਹੋਵੇਗੀ, ਕਿਉਂਕਿ ਇਸ ਤੋਂ ਪਹਿਲਾਂ ਇਹ ਨਹੀਂ ਹੋਇਆ ਹੈ।'
ਆਸਟ੍ਰੇਲੀਆਈ ਬੱਲੇਬਾਜ਼ ਨੇ ਵਿਰਾਟ ਕੋਹਲੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਇਕ ਸ਼ਾਨਦਾਰ ਖਿਡਾਰੀ ਹਨ। ਉਨ੍ਹਾਂ ਨੇ ਕਈ ਬੱਲੇਬਾਜ਼ਾਂ ਦੇ 2 ਟੈਸਟ ਮੈਚਾਂ 'ਚ ਫਲਾਪ ਰਹਿਣ 'ਤੇ ਕਿਹਾ ਕਿ ਕੋਹਲੀ ਨੇ ਚੰਗਾ ਖੇਡ ਦਿਖਾਇਆ, ਪਰ ਸਾਥੀ ਖਿਡਾਰੀਆਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਚੈਪਲ ਨੇ ਕਿਹਾ, 'ਅਗਲੇ ਕੁਝ ਮਹੀਨਿਆਂ 'ਚ ਵਿਰਾਟ ਨੇ ਕਪਤਾਨੀ ਲਈ ਮਹੱਤਵਪੂਰਨ ਹੋਣਗੇ। ਬੱਲੇਬਾਜ਼ ਦੇ ਰੂਪ 'ਚ ਉਨ੍ਹਾਂ ਦੀ ਪ੍ਰਤਿਭਾ 'ਤੇ ਕਿਸੇ ਨੂੰ ਵੀ ਸੰਦੇਹ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਖੁਦ ਨੂੰ ਕਈ ਵਾਰ ਸਾਬਤ ਕੀਤਾ ਹੈ। ਹੁਣ ਕੋਹਲੀ ਦੀ ਪ੍ਰਖਿਆ ਬਤੌਰ ਕਪਤਾਨ ਆਪਣੇ ਆਪ ਨੂੰ ਸਾਬਿਤ ਕਰਨ ਦੀ ਹੈ।'