ਚੈਪਲ ਨੇ ਦੱਸੀ ਟੀਮ ਇੰਡੀਆ ਦੀ ਵਿਸ਼ੇਸ਼ਤਾ ਜਿਸ ਦੇ ਜਲਦੇ WC ਜਿੱਤ ਸਕਦਾ ਹੈ ਭਾਰਤ

05/27/2019 3:25:45 PM

ਸਪੋਰਟਸ ਡੈਸਕ— ਵਰਲਡ ਕੱਪ ਦਾ ਆਗਾਜ਼ 30 ਮਈ ਤੋਂ ਹੋਣ ਜਾ ਰਿਹਾ ਹੈ। ਇਸ ਵਾਰ ਵਰਲਡ ਕੱਪ 'ਚ 10 ਟੀਮਾਂ ਵਿਚਾਲੇ ਟਰਾਫੀ ਲਈ ਮੁਕਾਬਲੇ ਹੋਣਗੇ। ਟੀਮ ਇੰਡੀਆ ਵਰਲਡ ਕੱਪ ਟਰਾਫੀ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ। ਅਜਿਹੇ 'ਚ ਆਸਟਰੇਲੀਆ ਦੇ ਸਾਬਕਾ ਕਪਤਾਨ ਇਆਨ ਚੈਪਲ ਦਾ ਮੰਨਣਾ ਹੈ ਕਿ ਸੰਤੁਲਿਤ ਗੇਂਦਬਾਜ਼ੀ ਵਾਲੀਆਂ ਟੀਮਾਂ ਇਸ ਵਾਰ ਵਰਲਡ ਕੱਪ ਨੂੰ ਜਿੱਤਣ ਦੀਆਂ ਮਜ਼ਬੂਤ ਦਾਅਵੇਦਾਰ ਹਨ ਅਤੇ ਭਾਰਤੀ ਟੀਮ ਦੀ ਇਹ ਵਿਸ਼ੇਸ਼ਤਾ ਉਸ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਬਣਾਉਂਦੀ ਹੈ।

ਭਾਰਤ ਦੀ ਗੇਂਦਬਾਜ਼ੀ ਦੇ ਬਾਰੇ 'ਚ ਚੈਪਲ ਨੇ ਕਿਹਾ, ''ਭਾਰਤ ਕੋਲ ਭਾਵੇਂ ਹੀ ਇੰਗਲੈਂਡ ਜਾਂ ਆਸਟਰੇਲੀਆ ਦੇ ਗੇਂਦਬਾਜ਼ਾਂ ਜਿਹੀ ਰਫਤਾਰ ਨਾ ਹੋਵੇ, ਪਰ ਉਸ ਕੋਲ ਬਿਹਤਰੀਨ ਵਿਭਿੰਨਤਾ ਹੈ ਅਤੇ ਤੇਜ਼ ਗੇਂਦਬਾਜ਼ੀ ਤਿਕੜੀ ਹੈ ਜੋ ਢੁਕਵੇਂ ਹਾਲਾਤਾਂ 'ਚ ਅਸਧਾਰਨ ਹੋ ਸਕਦੀ ਹੈ।'' ਉਨ੍ਹਾਂ ਕਿਹਾ, ''ਜੇਕਰ ਪਿਚ 'ਚ ਨਮੀ ਹੈ ਤਾਂ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਭੁਵਨੇਸ਼ਵਰ ਕੁਮਾਰ ਇੰਨੇ ਮਾਹਰ ਹਨ ਕਿ ਇਸ ਦਾ ਪੂਰਾ ਲਾਹਾ ਲੈ ਸਕਦੇ ਹਨ। ਜੇਕਰ ਪਿਚ ਟੁੱਟਣ ਲਗਦੀ ਹੈ ਅਤੇ ਸੁੱਕੀ ਹੈ ਤਾਂ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਵਿਕਟ ਹਾਸਲ ਕਰਨ ਵਾਲੇ ਖਤਰਨਾਕ ਗੇਂਦਬਾਜ਼ ਹਨ।''

ਚੈਪਲ ਨੇ ਆਪਣੇ ਕਾਲਮ 'ਚ ਲਿਖਿਆ, ਅਜਿਹਾ ਯੁਗ ਜਦੋਂ ਵੱਡੇ ਬੱਲੇਬਾਜ਼ ਅਤੇ ਵੱਡੇ ਸਕੋਰ ਵਨ ਡੇ ਇੰਟਰਨੈਸ਼ਨਲ ਕ੍ਰਿਕਟ 'ਚ ਛਾਏ ਹੋਏ ਹਨ ਉਦੋਂ 2019 ਵਰਲਡ ਕੱਪ ਲਈ ਕੁਝ ਚੰਗੇ ਬੱਲੇਬਾਜ਼ੀ ਹਮਲੇ ਤਿਆਰ ਹਨ।'' ਚੈਪਲ ਨੇ ਅੱਗੇ ਕਿਹਾ, ''ਹਾਰਦਿਕ ਪੰਡਯਾ ਪ੍ਰਭਾਵੀ ਤੇਜ਼ ਗੇਂਦਬਾਜ਼ੀ ਆਲਰਾਊਂਡਰ ਹਨ ਅਤੇ ਵਿਰਾਟ ਕੋਹਲੀ ਦੇ ਕੋਲ ਚੰਗਾ ਬਦਲ ਹੈ।'' ਉਨ੍ਹਾਂ ਕਿਹਾ ਕਿ ਵਿਸ਼ਵ ਕੱਪ 'ਚ ਜੋ ਟੀਮਾਂ ਲਗਾਤਾਰ ਵਿਕਟ ਹਾਸਲ ਕਰਦੀਆਂ ਹਨ ਖਾਸ ਕਰਕੇ ਮੱਧ ਓਵਰਾਂ 'ਚ, ਉਨ੍ਹਾਂ ਦੇ ਖਿਤਾਬ ਜਿੱਤਣ ਦੀ ਸੰਭਾਵਨਾ ਵੱਧ ਹੋਵੇਗੀ।'' ਇਸ 'ਚ ਇੰਗਲੈਂਡ, ਭਾਰਤ ਅਤੇ ਆਸਟਰੇਲੀਆ ਸਭ ਤੋਂ ਅੱਗੇ ਹਨ।

Tarsem Singh

This news is Content Editor Tarsem Singh