ਵਿਸ਼ਵ ਖਿਤਾਬ ਲਈ ਜਲਦਬਾਜ਼ੀ ਨਹੀਂ ਕਰਾਂਗਾ : ਵਿਜੇਂਦਰ

12/13/2017 2:44:19 PM

ਜੈਪੁਰ, (ਬਿਊਰੋ)— ਪੇਸ਼ੇਵਰ ਸਰਕਟ 'ਚ ਸਿਰਫ ਦੋ ਸਾਲ ਪਹਿਲਾਂ ਡੈਬਿਊ ਕਰਨ ਵਾਲੇ ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ ਕਿ ਉਹ ਅਜੇ ਤਕ ਜਿੱਤੇ ਦੋ ਖਿਤਾਬ ਤੋਂ ਸੰਤੁਸ਼ਟ ਹਨ ਅਤੇ ਅਗਲੇ ਸਾਲ ਵਿਸ਼ਵ ਖਿਤਾਬ ਜਿੱਤਣ ਦੀ ਕੋਸ਼ਿਸ਼ 'ਚ ਜਲਦਬਾਜ਼ੀ ਨਹੀਂ ਕਰਨਗੇ।  ਵਿਜੇਂਦਰ ਨੇ ਅਜੇ ਤੱਕ 9 ਮੁਕਾਬਲੇ ਖੇਡ ਕੇ ਸਾਰੇ ਜਿੱਤੇ ਹਨ ਅਤੇ ਡਬਲਿਊ.ਬੀ.ਓ. ਏਸ਼ੀਆ ਪੈਸੇਫਿਕ ਅਤੇ ਓਰੀਐਂਟਲ ਸੁਪਰ ਮਿਡਲਵੇਟ ਖਿਤਾਬ ਆਪਣੇ ਨਾਂ ਕੀਤੇ।

ਉਹ 23 ਦਸੰਬਰ ਨੂੰ ਇੱਥੇ ਘਾਨਾ ਦੇ ਅਰਨੇਸਟ ਐਮੁਜੂ ਨਾਲ ਖੇਡਣਗੇ। ਐਮੁਜੂ ਨੇ 25 ਮੁਕਾਬਲੇ ਖੇਡੇ ਕੇ 21 ਜਿੱਤੇ ਹਨ। ਵਿਜੇਂਦਰ ਨੇ ਕਿਹਾ, ''ਉਹ ਚੰਗਾ ਮੁਕੇਬਾਜ਼ ਹੈ ਅਤੇ ਰਿਕਾਰਡ 23 ਮੁਕਾਬਲੇ ਜਿੱਤੇ ਹਨ। ਇਹ ਏਸ਼ੀਆ 'ਚ ਉਸ ਦਾ ਪਹਿਲਾ ਮੁਕਾਬਲਾ ਹੈ ਅਤੇ ਉਹ ਜਿੱਤ ਪ੍ਰਾਪਤ ਕਰਨ ਲਈ ਬੇਤਾਬ ਹੈ।'' ਉਨ੍ਹਾਂ ਕਿਹਾ, ''ਮੈਂ ਆਪਣੇ 10ਵੇਂ ਪੇਸ਼ੇਵਰ ਮੁਕਾਬਲੇ ਦੇ ਲਈ ਸਖਤ ਮਿਹਨਤ ਕਰ ਰਿਹਾ ਹਾਂ । ਯਕੀਨੀ ਤੌਰ 'ਤੇ ਮੈਂ ਉਸ ਨੂੰ ਹਰਾਵਾਂਗਾ ਕਿਉਂਕਿ ਸਿੰਗ ਇਜ਼ ਕਿੰਗ।''