ਦਿੱਲੀ ਨੂੰ IPL ਖਿਤਾਬ ਤਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ : ਰਿਸ਼ਭ ਪੰਤ

04/06/2021 10:33:01 PM

ਨਵੀਂ ਦਿੱਲੀ- ਦਿੱਲੀ ਕੈਪੀਟਲਸ ਦੇ ਨਵੇਂ ਕਪਤਾਨ ਰਿਸ਼ਭ ਪੰਤ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਸਾਲ ਦਿੱਲੀ ਦੀ ਕਪਤਾਨੀ ਮਿਲਣ ਤੋਂ ਕਾਫੀ ਖੁਸ਼ੀ ਮਹਿਸੂਸ ਕਰ ਰਿਹਾ ਹੈ ਤੇ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਣਾ ਚਾਹੇਗਾ।

ਇਹ ਖ਼ਬਰ ਪੜ੍ਹੋ- ਗਾਂਗੁਲੀ ਨੇ ਬਾਓ-ਬਬਲ ਨੂੰ ਮੰਨਿਆ ਮੁਸ਼ਕਿਲ, ਭਾਰਤੀ ਖਿਡਾਰੀਆਂ ਨੂੰ ਲੈ ਕੇ ਦਿੱਤਾ ਇਹ ਬਿਆਨ

 


ਪੰਤ ਨੇ ਕਿਹਾ,‘‘ਮੈਂ ਆਪਣੇ ਸਾਰੇ ਕੋਚਾਂ ਤੇ ਟੀਮ ਮਾਲਕਾਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਤੇ ਹੁਣ ਮੈਨੂੰ ਇਸ ਮੌਕਾ ਦੇ ਪੂਰਾ ਫਾਇਦਾ ਚੁੱਕਣਾ ਪਵੇਗਾ। ਅਸੀਂ ਇਕ ਟੀਮ ਦੇ ਰੂਪ ਵਿਚ ਪਿਛਲੇ ਦੋ-ਤਿੰਨ ਸਾਲਾਂ ਤੋਂ ਕਾਫੀ ਚੰਗਾ ਖੇਡ ਰਹੇ ਹਾਂ ਪਰ ਅਸੀਂ ਅਜੇ ਤਕ ਇਕ ਵਾਰ ਵੀ ਆਈ. ਪੀ. ਐੱਲ. ਖਿਤਾਬ ਨਹੀਂ ਜਿੱਤਿਆ ਹੈ ਤੇ ਮੈਂ ਇਸ ਵਾਰ ਖਿਤਾਬ ਜਿੱਤਣ ਲਈ ਆਪਣਾ ਸਰਵਸ੍ਰੇਸ਼ਠ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗਾ।’’ 23 ਸਾਲਾ ਵਿਕਟਕੀਪਰ ਬੱਲੇਬਾਜ਼ ਪੰਤ ਨੇ ਨਾਲ ਹੀ ਕਿਹਾ,‘‘ਇਸ ਵਾਰ ਸਾਡੀਆਂ ਤਿਆਰੀਆਂ ਕਾਫੀ ਚੰਗੀਆਂ ਹਨ। ਟੀਮ ਵਿਚ ਹਰ ਕੋਈ ਆਪਣਾ 100 ਫੀਸਦੀ ਦੇ ਰਿਹਾ ਹੈ। ਮੈਂ ਟੀਮ ਦੇ ਵਾਤਾਵਰਣ ਤੋਂ ਕਾਫੀ ਖੁਸ਼ ਹਾਂ ਤੇ ਇਕ ਕਪਤਾਨ ਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਚਾਹੀਦਾ।’’

ਇਹ ਖ਼ਬਰ ਪੜ੍ਹੋ- IPL 2021 'ਚ ਧੋਨੀ ਬਣਾ ਸਕਦੇ ਹਨ ਕਈ ਵੱਡੇ ਰਿਕਾਰਡ, ਦੇਖੋ ਪੂਰੀ ਲਿਸਟ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh