ਟਰਾਇਲ ਤੋਂ ਛੋਟ ਮੈਨੂੰ ਵੀ ਮਿਲ ਰਹੀ ਸੀ, ਮੈਂ ਨਹੀਂ ਲਈ ਬਜਰੰਗ-ਵਿਨੇਸ਼ ਮੁੱਦੇ ''ਤੇ ਬੋਲੀ ਸਾਕਸ਼ੀ ਮਲਿਕ

07/21/2023 11:41:14 AM

ਨਵੀਂ ਦਿੱਲੀ-  ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਕਦੇ ਵੀ ਏਸ਼ੀਅਨ ਖੇਡਾਂ ਦੇ ਟਰਾਇਲਾਂ ਤੋਂ ਛੋਟ ਨਹੀਂ ਮੰਗੀ ਸੀ ਹਾਲਾਂਕਿ ਆਈਓਏ ਦੀ ਐਡ-ਹਾਕ ਕਮੇਟੀ ਨੇ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਵਾਂਗ ਉਨ੍ਹਾਂ ਨੂੰ ਇਸ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਬਜਰੰਗ ਅਤੇ ਵਿਨੇਸ਼ ਨੂੰ ਟਰਾਇਲ ਤੋਂ ਛੋਟ ਦੇਣ ਦੀ ਪੇਸ਼ਕਸ਼ ਸਰਕਾਰ ਵੱਲੋਂ ਪਹਿਲਵਾਨਾਂ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਹੈ।

ਇਹ ਵੀ ਪੜ੍ਹੋ-ਚਾਰ ਵਾਰ ਦੇ ਮਿਸਟਰ ਇੰਡੀਆ ਬਾਡੀ ਬਿਲਡਰ ਆਸ਼ੀਸ਼ ਸਾਖਰਕਰ ਦਾ ਦਿਹਾਂਤ
ਸਾਕਸ਼ੀ, ਵਿਨੇਸ਼ ਅਤੇ ਬਜਰੰਗ ਨੇ ਡਬਲਯੂਐੱਫਆਈ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ। ਸਿੰਘ ਨੂੰ ਵੀਰਵਾਰ ਨੂੰ ਦਿੱਲੀ ਦੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਅਮਰੀਕਾ 'ਚ ਅਭਿਆਸ ਕਰ ਰਹੀ ਸਾਕਸ਼ੀ ਨੇ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਏਸ਼ੀਆਈ ਖੇਡਾਂ ਦੀ ਤਿਆਰੀ ਲਈ ਸਰਕਾਰ ਤੋਂ ਵਾਧੂ ਸਮਾਂ ਮੰਗਿਆ ਸੀ। ਅਸੀਂ 10 ਅਗਸਤ ਤੋਂ ਬਾਅਦ ਸੁਣਵਾਈ ਕਰਨ ਦੀ ਬੇਨਤੀ ਕੀਤੀ ਸੀ। ਸਰਕਾਰ ਨੇ ਸਾਨੂੰ ਸਮਾਂ ਵੀ ਦਿੱਤਾ ਜਿਸ ਤੋਂ ਬਾਅਦ ਅਸੀਂ ਇੱਥੇ ਅਭਿਆਸ ਲਈ ਆਏ। ਉਨ੍ਹਾਂ ਦੱਸਿਆ ਕਿ ਪਿਛਲੇ 3-4 ਦਿਨਾਂ ਤੋਂ ਪਤਾ ਲੱਗਾ ਹੈ ਕਿ ਦੋ ਭਾਰ ਵਰਗਾਂ 'ਚ ਸਿੱਧੇ ਦਾਖ਼ਲੇ ਦਿੱਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਈਸ਼ਾਨ ਨੂੰ ਮੌਕੇ ਦੇਣੇ ਹੋਣਗੇ, ਉਹ ਆਕਰਮਕ ਕ੍ਰਿਕਟ ਖੇਡਦਾ ਹੈ : ਰੋਹਿਤ
ਉਨ੍ਹਾਂ ਕਿਹਾ ਕਿ ਮੈਨੂੰ ਈਮੇਲ ਕਰਨ ਲਈ ਵੀ ਕਿਹਾ ਗਿਆ ਤਾਂ ਕਿ ਮੇਰੇ ਨਾਂ 'ਤੇ ਵੀ ਵਿਚਾਰ ਕੀਤਾ ਜਾਵੇ ਪਰ ਮੈਂ ਇਨਕਾਰ ਕਰ ਦਿੱਤਾ। ਮੈਂ ਟਰਾਇਲ ਤੋਂ ਬਿਨਾਂ ਨਹੀਂ ਜਾਣਾ ਚਾਹੁੰਦੀ। ਮੈਂ ਕਦੇ ਵੀ ਬਿਨਾਂ ਟਰਾਇਲ ਦੇ ਕਿਸੇ ਟੂਰਨਾਮੈਂਟ 'ਚ ਨਹੀਂ ਗਈ ਅਤੇ ਨਾ ਹੀ ਅੱਗੇ ਜਾਵਾਂਗੀ। ਅਸੀਂ ਸਿਰਫ਼ ਟਰਾਇਲ ਲਈ ਵਾਧੂ ਸਮੇਂ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਰਿਆਂ ਨੂੰ ਚੁਣੇ ਜਾਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਇੱਕ ਟਵੀਟ 'ਚ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਸਰਕਾਰ ਨੇ ਦੋਵਾਂ ਨੂੰ ਸਿੱਧੀ ਐਂਟਰੀ ਦੇ ਕੇ ਪਹਿਲਵਾਨਾਂ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon