ਓਲੰਪਿਕ ਲਈ ਕੁਆਲੀਫਾਈ ਕਰਨਾ ਚਾਹੁੰਦੈ ਪ੍ਰਣੀਤ

08/29/2019 3:11:35 AM

ਨਵੀਂ ਦਿੱਲੀ- ਵਿਸ਼ਵ ਚੈਪੀਅਨਸ਼ਿਪ ’ਚ ਇਤਿਹਾਸਕ ਕਾਂਸੀ ਤਮਗਾ ਜਿੱਤਣ ਵਾਲੇ ਭਾਰਤ ਦੇ ਬੈਡਮਿੰਟਨ ਖਿਡਾਰੀ ਬੀ. ਸਾਈ ਪ੍ਰਣੀਤ ਦੀਆਂ ਨਜ਼ਰਾਂ ਸੈਸ਼ਨ ਦੇ ਬਾਕੀ ਟੂਰਨਾਮੈਂਟਾਂ ਵਿਚ ਪ੍ਰਦਰਸ਼ਨ ਵਿਚ ਨਿਰੰਤਰਤਾ ਲਿਆਉਣ ’ਤੇ ਟਿਕੀਆਂ ਹਨ ਤਾਂ ਕਿ ਉਹ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੀ ਟੋਕੀਓ ਓਲੰਪਿਕ ’ਚ ਜਗ੍ਹਾ ਪੱਕੀ ਕਰ ਲਵੇ। ਪਿਛਲੇ ਹਫਤੇ ਪ੍ਰਣੀਤ ਪਿਛਲੇ 36 ਸਾਲਾਂ ਵਿਚ ਬੀ. ਡਬਲਯੂ. ਐੱਫ. ਵਿਸ਼ਵ ਚੈਂਪੀਅਨਸ਼ਿਪ ਵਿਚ ਤਮਗਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਪੁਰਸ਼ ਖਿਡਾਰੀ ਬਣਿਆ। ਉਸ ਨੇ ਮਹਾਨ ਖਿਡਾਰੀ ਪ੍ਰਕਾਸ਼ ਪਾਦੁਕੋਣ ਦੀ ਬਰਾਬਰੀ ਕੀਤੀ, ਜਿਸ ਨੇ 1983 ਵਿਚ ਕਾਂਸੀ ਤਮਗਾ ਜਿੱਤਿਆ ਸੀ।
ਇਸ ਪ੍ਰਦਰਸ਼ਨ ਨਾਲ ਪ੍ਰਣੀਤ ਨਵÄ ਰੈਂਕਿੰਗ ਵਿਚ 4 ਸਥਾਨ ਦੇ ਫਾਇਦੇ ਨਾਲ ਦੁਨੀਆ ਦਾ 15ਵੇਂ ਨੰਬਰ ਦਾ ਖਿਡਾਰੀ ਬਣ ਗਿਆ ਹੈ। ਇਕ ਦੇਸ਼ ਦੇ 30 ਅਪ੍ਰੈਲ 2020 ਤੱਕ ਚੋਟੀ-16 ਵਿਚ ਸ਼ਾਮਲ 2 ਖਿਡਾਰੀ ਹੀ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨਗੇ। ਪ੍ਰਣੀਤ ਨੇ ਕਿਹਾ ਕਿ ਉਸ ਦੀਆਂ ਸੰਭਾਵਨਾਵਾਂ ਵਧੀਆ ਹੋਈਆਂ ਹਨ ਕਿਉਂਕਿ ਹੁਣ ਉਹ ਜਦੋਂ ਟੂਰਨਾਮੈਂਟ ਵਿਚ ਹਿੱਸਾ ਲਵੇਗਾ ਉਥੇ ਉਸ ਨੂੰ ਰੈਂਕਿੰਗ ਅੰਕ ਦਾ ਬਚਾਅ ਨਹੀਂ ਕਰਨਾ ਹੋਵੋਗਾ।

Gurdeep Singh

This news is Content Editor Gurdeep Singh