ਵਿਰਾਟ ਦੀ ਇਸ ਹਰਕਤ ਕਾਰਨ ਮੈਂ ਖੇਡੀ ਸੀ 13 ਗੇਂਦਾਂ 48 ਦੌੜਾਂ ਦੀ ਪਾਰੀ : ਆਂਦਰੇ ਰਸੇਲ

05/05/2020 11:25:59 AM

ਸਪੋਰਟਸ ਡੈਸਕ : 5 ਅਪ੍ਰੈਲ ਨੂੰ ਆਰ. ਸੀ. ਬੀ. (ਰਾਇਲ ਚੈਲੰਜਰਜ਼ ਬੈਂਗਲੁਰੂ) ਅਤੇ ਕੇ. ਕੇ. ਆਰ. (ਕੋਲਕਾਤਾ ਨਾਈਟ ਰਾਈਡਰਜ਼) ਵਿਚਾਲੇ ਮੈਚ ਖੇਡਿਆ ਗਿਆ ਸੀ, ਜਿਸ ਵਿਚ ਆਰ. ਸੀ. ਬੀ. ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 205 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ। ਇਸ ਟੀਚੇ ਨੂੰ ਕੇ. ਕੇ. ਆਰ. ਦੀ ਟੀਮ ਨੇ ਆਂਦਰੇ ਰਸੇਲ ਦੀ ਤੂਫਾਨੀ ਪਾਰੀ ਦੇ ਦਮ 'ਤੇ 5 ਵਿਕਟਾਂ ਦੇ ਨੁਕਸਾਨ 'ਤੇ 5 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ ਸੀ।

ਇਸ ਮੈਚ ਵਿਚ ਕੇ. ਕੇ. ਆਰ. ਦੇ ਸਟਾਰ ਆਲਰਾਊਂਡਰ ਆਂਦਰੇ ਰਸੇਲ ਨੇ ਸਿਰਫ 13 ਗੇਂਦਾਂ 'ਤੇ 48 ਦੌੜਾਂ ਦੀ ਪਾਰੀ ਖੇਡੀ ਸੀ। ਉਸ ਨੇ ਆਪਣੀ ਇਸ ਤੂਫਾਨੀ ਪਾਰ ਦੌਰਾਨ 8 ਸ਼ਾਨਦਾਰ ਛੱਕੇ ਅਤੇ 1 ਚੌਕਾ ਲਗਾਇਆ ਸੀ। ਜਦੋਂ ਰਸੇਲ ਕ੍ਰੀਜ਼ 'ਤੇ ਆਏ ਤਾੰ ਕੇ. ਕੇ. ਆਰ. ਕਾਫੀ ਮੁਸ਼ਕਿਲ ਹਾਲਾਤਾਂ ਵਿਚ ਸੀ। ਉਸ ਨੂੰ 26 ਗੇਂਦਾਂ 67 ਦੌੜਾਂ ਦੀ ਜ਼ਰੂਰਤ ਸੀ। 

ਵਿਰਾਟ ਦਾ ਜਸ਼ਨ ਰਸੇਲ ਨੂੰ ਨਹੀਂ ਲੱਗਾ ਚੰਗਾ

ਆਂਦਰੇ ਰਸੇਲ ਨੇ ਉਸ ਮੈਚ ਨੂੰ ਯਾਦ ਕਰਦਿਆਂ ਕਿਹਾ ਕਿ ਮੈਨੂੰ ਯਾਦ ਹੈ ਕਿ ਜਦੋਂ ਮੈਂ ਕਪਤਾਨ ਦਿਨੇਸ਼ ਕਾਰਤਿਕ ਦੇ ਨਾਲ ਬੱਲੇਬਾਜ਼ੀ ਕਰਨ ਉਤਰਿਆਂ ਤਾਂ ਮੈਂ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਸੀ। ਮੈਨੂੰ ਪਤਾ ਸੀ ਕਿ ਜਾਂ ਮੈਂ ਆਊਟ ਹੋ ਜਾਵਾਂਗਾ ਜਾਂ ਦੌੜਾਂ ਬਣਾਉਂਗਾ, ਕਿਉਂਕਿ ਸਾਨੂੰ 24 ਜਾਂ 27 ਗੇਂਦਾਂ ਵਿਚ 60 ਦੌੜਾਂ ਦੇ ਕਰੀਬ ਬਣਾਉਣੀਆਂ ਸੀ। ਕਾਰਤਿਕ ਨੇ ਉਸ ਦੌਰਾਨ ਕੁਝ ਬਿਹਤਰੀਨ ਸ਼ਾਟ ਲਗਾਏ ਪਰ ਜਲਦੀ ਹੀ ਚਾਹਲ ਦੀ ਗੇਂਦ 'ਤੇ ਉਹ ਕੈਚ ਆਊਟ ਹੋ ਗਏ। ਤਦ ਵਿਰਾਟ ਕੋਹਲੀ ਉਨ੍ਹਾਂ ਸਟੈਂਡਜ਼ ਵਲ ਆਏ ਜਿੱਥੇ ਸਾਰਿਆਂ ਦੀਆਂ ਪਤਨੀਆਂ ਅਤੇ ਕੇ. ਕੇ. ਆਰ. ਦਰਸ਼ਕ ਬੈਠੇ ਸੀ ਅਤੇ ਉਸ ਨੇ ਚੀਖ ਕੇ ਕਿਹਾ ਕਿ ਆਊਟ ਕਮ ਆਨ।

ਛੱਕਾ ਲਗਾਉਣ ਤੋਂ  ਬਾਅਦ ਸਕੋਰਬੋਰਡ ਵੀ ਨਹੀਂ ਦੇਖਿਆ

ਰਸੇਲ ਨੇ ਕਿਹਾ ਕਿ ਜਦੋਂ ਸ਼ੁਭਮਨ ਗਿੱਲ ਨੰਬਰ 7 'ਤੇ ਬੱਲੇਬਾਜ਼ੀ ਕਰਨ ਆਏਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਸਟ੍ਰਾਈਕ ਦਵੋ। ਮੈਚ ਨੂੰ ਮੈਂ ਜਿਤਾਵਾਂਗਾ। ਹਰ ਵਾਰ ਜਦੋਂ ਮੈਂ ਛੱਕਾ ਮਾਰਿਆ ਤਾਂ ਮੈਂ ਸਕੋਰਬੋਰਡ ਵੀ ਨਹੀਂ ਦੇਖ ਰਿਹਾ ਸੀ, ਕਿਉਂਕਿ ਕਦੇ-ਕਦੇ ਦਰਸ਼ਕਾਂ ਅਤੇ ਆਲੇ-ਦੁਆਲੇ ਦੇਖ ਕੇ ਤੁਸੀਂ ਘਬਰਾ ਸਕਦੇ ਹੋ ਅਤੇ ਆਪਣਾ ਫੋਕਸ ਗੁਆ ਬੈਠਦੇ ਹੋ। ਗੇਂਦ ਨੂੰ ਹਿੱਟ ਕਰਨ ਤੋਂ ਬਾਅਦ ਮੈਂ ਸ਼ੁਭਮਨ ਕੋਲ ਜਾ ਰਿਹਾ ਸੀ ਅਤੇ ਗਲਬਜ਼ ਪੰਚ ਕਰ ਰਿਹਾ ਸੀ। ਫਿਰ ਮੈਂ ਲੰਬਾ ਸਾਹ ਲੈਂਦਾ ਸੀ ਅਤੇ ਇਸ ਨੇ ਮੈਨੂੰ ਸ਼ਾਂਤ ਰਹਿ ਕੇ ਆਪਣੀ ਟੀਮ ਨੂੰ ਮੈਚ ਜਿਤਾਉਣ ਦੀ ਤਾਕਤ ਦਿੱਤੀ।

Ranjit

This news is Content Editor Ranjit