ਹਰ ਮੈਚ ਨੂੰ ਮੈਂ ਆਖਰੀ ਮੈਚ ਸਮਝ ਕੇ ਖੇਡਦਾ ਹਾਂ : ਹਨੁਮਾ ਵਿਹਾਰੀ

09/07/2019 12:29:56 PM

ਸਪੋਰਟਸ ਡੈਸਕ— ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ 'ਚ ਭਾਰਤ ਨੂੰ 2-0 ਨਾਲ ਜਿੱਤ ਦਰਜ ਕੀਤੀ। ਇਸ ਟੈਸਟ ਸੀਰੀਜ਼ 'ਚ ਰੋਹਿਤ ਸ਼ਰਮਾ ਨੂੰ ਪਲੇਇੰਗ XI 'ਚ ਮੌਕਾ ਨਹੀਂ ਮਿਲਿਆ ਸੀ। ਰੋਹਿਤ ਸ਼ਰਮਾ ਦੀ ਜਗ੍ਹਾ ਹਨੁਮਾ ਵਿਹਾਰੀ ਨੂੰ ਮੌਕਾ ਮਿਲਿਆ। ਇਸ ਮੌਕੇ ਦਾ ਹਨੁਮਾ ਵਿਹਾਰੀ ਨੇ ਚੰਗੀ ਤਰ੍ਹਾਂ ਨਾਲ ਫਾਇਦਾ ਲਿਆ ਅਤੇ ਪੂਰੇ ਟੈਸਟ ਸੀਰੀਜ਼ 'ਚ 289 ਦੌੜਾਂ ਬਣਾਉਣ 'ਚ ਸਫਲ ਰਹੇ।

ਹਨੁਮਾ ਵਿਹਾਰੀ ਨੇ ਟੈਸਟ ਸੀਰੀਜ਼ ਤੋਂ ਬਾਅਦ ਆਪਣੇ ਇਕ ਇੰਟਰਵਿਊ 'ਚ ਆਪਣੇ ਇਸ ਪਰਫਾਰਮੈਂਸ ਨੂੰ ਲੈ ਕੇ ਗੱਲ ਕੀਤੀ ਅਤੇ ਕਿਹਾ ਕਿ ਟੈਸਟ ਸੀਰੀਜ਼ 'ਚ ਆਪਣੇ ਆਪ ਦੇ ਪ੍ਰਦਰਸ਼ਣ ਨਾਲ ਉਹ ਬੇਹੱਦ ਖੁਸ਼ ਹਨ। ਹਨੁਮਾ ਵਿਹਾਰੀ ਨੇ ਕਿਹਾ ਕਿ ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਆਪ ਲਈ ਇਕ ਰਣਨੀਤੀ ਬਣਾਈ ਸੀ।
ਹਨੁਮਾ ਵਿਹਾਰੀ ਨੇ ਕਿਹਾ ਕਿ ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ ਦੋਨਾਂ ਟੈਸਟ ਮੈਚ ਆਪਣੇ ਟੈਸਟ ਕਰੀਅਰ ਦਾ ਆਖਰੀ ਮੈਚ ਸਮਝ ਕੇ ਖੇਡਿਆ ਸੀ। ਵਿਹਾਰੀ ਨੇ ਕਿਹਾ ਕਿ ਇਸ ਸੋਚ ਕਾਰਣ ਉਹ ਟੈਸਟ ਸੀਰੀਜ਼ 'ਚ ਚੰਗਾ ਪ੍ਰਦਰਸ਼ਣ ਕਰ ਸਕਣ 'ਚ ਸਫਲ ਰਹੇ। ਧਿਆਨ ਯੋਗ ਹੈ ਕਿ ਹਨੁਮਾ ਵਿਹਾਰੀ ਨੇ ਹੁਣ ਤੱਕ 6 ਟੈਸਟ ਮੈਚ ਖੇਡੇ ਹਨ ਅਤੇ ਇਸ ਦੌਰਾਨ 1 ਸੈਂਕੜਾ ਅਤੇ 3 ਅਰਧ ਸੈਂਕੜਾ ਲਾਉਂਦੇ ਹੋਏ 456 ਦੌੜਾਂ ਬਣਾਈਆਂ ਹਨ।
ਹਨੁਮਾ ਵਿਹਾਰੀ ਨੇ ਕਿਹਾ ਕਿ ਘਰੇਲੂ ਕ੍ਰਿਕਟ 'ਚ ਦਬਾਅ ਭਰੇ ਮਾਹੌਲ ਦਾ ਸਾਹਮਣਾ ਕਰਨਾ ਉਨ੍ਹਾਂ ਲਈ ਕਾਫ਼ੀ ਅਹਿਮ ਸਾਬਤ ਹੋਇਆ। ਹਨੁਮਾ ਵਿਹਾਰੀ ਨੇ ਇਸ ਦੇ ਨਾਲ-ਨਾਲ ਆਂਧ੍ਰ ਕ੍ਰਿਕੇਟ ਸੰਘ ਅਤੇ ਚੋਣ ਕਮੇਟੀ ਦੇ ਪ੍ਰਮੁੱਖ ਐੱਮ. ਐੱਸ. ਕੇ ਪ੍ਰਸਾਦ ਨੂੰ ਵੀ ਧੰਨਵਾਦ ਕਿਹਾ ਹੈ।