ਆਈ. ਓ. ਸੀ. ਨੇ ਰੂਸੀ ਸਕੇਟਰਾਂ ''ਤੇ ਲਾਈ ਉਮਰ ਭਰ ਲਈ ਪਾਬੰਦੀ

11/26/2017 5:00:47 AM

ਮਾਸਕੋ— ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ 2014 ਸੋਚੀ ਖੇਡਾਂ ਦੌਰਾਨ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਰੂਸ ਦੇ ਦੋਹਰੇ ਓਲੰਪਿਕ ਸੋਨ ਤਮਗਾ ਜੇਤੂ ਸਮੇਤ ਦੋ ਸਕੇਟਿੰਗ ਤੇ ਬੇਬਸਲੇਯ ਐਥਲੀਟਾਂ ਨੂੰ ਓਲੰਪਿਕ ਵਿਚ ਹਿੱਸਾ ਲੈਣ ਤੋਂ ਉਮਰ ਭਰ ਲਈ ਪਾਬੰਦੀਸ਼ੁਦਾ ਕਰ ਦਿੱਤਾ ਹੈ। ਆਈ. ਓ. ਸੀ. ਨੇ ਕਿਹਾ ਕਿ ਦੋ ਵਾਰ ਦੇ ਸੋਨ ਤਮਗਾ ਜੇਤੂ ਅਲੈਕਸਾਂਦ੍ਰ ਜੁਬਕੋਵ ਸਮੇਤ ਦੋ ਸਕੇਟਿੰਗ ਖਿਡਾਰੀਆਂ ਨੂੰ ਸੋਚੀ ਓਲੰਪਿਕ 2014 ਦੌਰਾਨ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਵਿਚ ਓਲੰਪਿਕ ਖੇਡਾਂ ਤੋਂ ਉਮਰ ਭਰ ਲਈ ਪਾਬੰਦੀਸ਼ੁਦਾ ਕੀਤਾ ਜਾ ਰਿਹਾ ਹੈ। 
ਰੂਸ ਦੇ ਹੋਰਨਾਂ ਐਥਲੀਟਾਂ ਓਲਗਾ ਸਟੂਲਨੋਵਾ ਤੇ ਸਪੀਡ ਸਕੇਟਰ ਓਲਗਾ ਫਾਤਕੂਲਿਨਾ ਹਨ ਅਤੇ ਸੋਚੀ ਖੇਡਾਂ ਵਿਚ ਚਾਂਦੀ ਤਮਗਾ ਜੇਤੂ ਅਲੈਕਸਾਂਦ੍ਰ ਰੂਮਿਨਾਤਸੇਵ ਨੂੰ ਵੀ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ।