ਮੈਂ ਏਸ਼ੇਜ਼ ਲਈ ਆਸਟ੍ਰੇਲੀਆ ਜਾਣ ਲਈ ਤਿਆਰ ਹਾਂ : ਸਟੋਕਸ

10/25/2021 9:59:56 PM

ਲੰਡਨ- ਬੇਨ ਸਟੋਕਸ 2021-22 ਏਸ਼ੇਜ਼ ਦੇ ਪਹਿਲੇ ਟੈਸਟ ’ਚ ਸਾਢੇ 4 ਮਹੀਨੇ ਦੀ ਬ੍ਰੇਕ ਤੋਂ ਬਾਅਦ ਕ੍ਰਿਕਟ ’ਚ ਵਾਪਸੀ ਕਰੇਗਾ, ਜਿਸ ਨਾਲ ਇੰਗਲੈਂਡ ਦੀਆਂ 11 ਸਾਲ ’ਚ ਪਹਿਲੀ ਵਾਰ ਆਸਟ੍ਰੇਲੀਆ ’ਚ ਜਿੱਤ ਦੀਆਂ ਉਮੀਦਾਂ ਵਧ ਗਈਆਂ ਹਨ। ਸਟੋਕਸ ਨੇ 26 ਜੁਲਾਈ ਤੋਂ ਕੋਈ ਮੁਕਾਬਲੇਬਾਜ਼ੀ ਕ੍ਰਿਕਟ ਨਹੀਂ ਖੇਡਿਆ ਹੈ। ਪਿਛਲੀ ਵਾਰ ਉਹ ਦਿ ਹੰਡ੍ਰੇਡ ’ਚ ਨਾਰਦਰਨ ਸੁਪਰਚਾਰਜ਼ਰਸ ਲਈ ਖੇਡਿਆ ਅਤੇ ਉਸ ਮੈਚ ’ਚ ਜ਼ਖਮੀ ਹੋ ਗਿਆ ਸੀ। ਉਹ ਭਾਰਤ ਵਿਰੁੱਧ ਇੰਗਲੈਂਡ ਦੀ ਸੀਰੀਜ਼ ’ਚ ਵੀ ਨਹੀਂ ਖੇਡਿਆ। ਪਹਿਲੇ ਟੈਸਟ ਤੋਂ ਕੁਝ ਦਿਨ ਪਹਿਲਾਂ ਉਸ ਨੇ ਮਾਨਸਿਕ ਤੌਰ ’ਤੇ ਤੰਦਰੁਸਤ ਨਾ ਹੋਣ ਕਾਰਨ ਕ੍ਰਿਕਟ ਤੋਂ ਬ੍ਰੇਕ ਲਈ ਸੀ। 

ਇਹ ਖ਼ਬਰ ਪੜ੍ਹੋ- ਘੁੜਸਵਾਰੀ : ਮੇਜਰ ਦੀਪਾਂਸ਼ੂ ਨੇ ਟ੍ਰਾਇਲ ਜਿੱਤ ਕੇ ਏਸ਼ੀਆਈ ਖੇਡਾਂ ਲਈ ਕੀਤਾ ਕੁਆਲੀਫਾਈ


ਇਸੇ ਕਾਰਨ ਉਸ ਨੂੰ ਟੀ-20 ਵਿਸ਼ਵ ਕੱਪ ਟੀਮ ’ਚ ਵੀ ਜਗਾ ਨਹੀਂ ਮਿਲੀ। ਉਸ ਨੂੰ ਅਪ੍ਰੈਲ ’ਚ ਆਈ. ਪੀ. ਐੱਲ. ਦੌਰਾਨ ਖੱਬੇ ਹੱਥ ਦੀ ਉਂਗਲੀ ’ਤੇ ਸੱਟ ਲੱਗੀ ਸੀ। ਇਸ ਤੋਂ ਬਾਅਦ ਉਹੀ ਸੱਟ ਦੋਬਾਰਾ ਉੱਠ ਖੜ੍ਹੀ ਹੋਈ। ਇੰਗਲੈਂਡ ਦੇ 4 ਨਵੰਬਰ ਨੂੰ ਆਸਟ੍ਰੇਲੀਆ ਰਵਾਨਗੀ ਤੋਂ ਪਹਿਲਾਂ ਉਹ ਸਰਜਰੀ ਕਰਵਾਉਣ ਤੋਂ ਬਾਅਦ ਹਾਲ ਦੇ ਹਫਤਿਆਂ ’ਚ ਹੇਠਲੇ ਪੱਧਰ ਦੀ ਟ੍ਰੇਨਿੰਗ ਲਈ ਪਰਤ ਆਇਆ ਹੈ। ਸਟੋਕਸ ਨੇ ਕਿਹਾ ਕਿ ਮੈਂ ਆਪਣੀ ਮਾਨਸਿਕ ਭਲਾਈ ਨੂੰ ਪਹਿਲ ਦੇਣ ਲਈ ਇਕ ਬ੍ਰੇਕ ਲਿਆ ਸੀ ਅਤੇ ਮੈਂ ਆਪਣੀ ਉਂਗਲੀ ਨੂੰ ਠੀਕ ਕਰ ਲਿਆ ਹੈ। ਮੈਂ ਆਪਣੇ ਸਾਥੀਆਂ ਨੂੰ ਦੇਖਣ ਅਤੇ ਉਸ ਦੇ ਨਾਲ ਮੈਦਾਨ ’ਤੇ ਰਹਿਣ ਲਈ ਉਤਸ਼ਾਹਿਤ ਹਾਂ। ਮੈਂ ਜਾਣ ਆਸਟ੍ਰੇਲੀਆ ਲਈ ਤਿਆਰ ਹਾਂ।

ਇਹ ਖ਼ਬਰ ਪੜ੍ਹੋ- ਲਖਨਊ ਤੇ ਅਹਿਮਦਾਬਾਦ ਹੋਣਗੀਆਂ IPL ਦੀਆਂ 2 ਨਵੀਂਆਂ ਟੀਮਾਂ, ਇੰਨੇ ਕਰੋੜ 'ਚ ਵਿਕੀਆਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh