ਮੈਂ ਆਪਣੀ ਗੇਂਦਬਾਜ਼ੀ ਤੋਂ ਹੈਰਾਨ ਨਹੀਂ ਹਾਂ : ਵਿਜੇ ਸ਼ੰਕਰ

06/18/2019 11:01:45 AM

ਮਾਨਚੈਸਟਰ- ਵਿਜੇ ਸ਼ੰਕਰ ਨੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿਚ ਪਾਕਿਸਤਾਨ ਦੀਆਂ 2 ਵਿਕਟਾਂ ਲੈ ਕੇ ਲੋਕਾਂ ਦਾ ਧਿਆਨ ਖਿੱਚਿਆ ਤੇ ਤਾਮਿਲਨਾਡੂ ਦੇ ਇਸ ਆਲਰਾਊਂਡਰ ਨੂੰ ਭਰੋਸਾ ਹੈ ਕਿ ਉਹ ਭਾਰਤ ਦੀ ਮੁਹਿੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਸ਼ੰਕਰ ਨੇ ਕਿਹਾ ਕਿ 6 ਮਹੀਨੇ ਪਹਿਲਾਂ ਜੇਕਰ ਕੋਈ ਉਸ ਨੂੰ ਕਹਿੰਦਾ ਕਿ ਵਿਸ਼ਵ ਕੱਪ ਵਿਚ ਭਾਰਤ ਦੀ ਯੋਜਨਾ 'ਚ ਉਸ ਦੀ ਗੇਂਦਬਾਜ਼ੀ ਅਹਿਮ ਹੋਵੇਗੀ ਤਾਂ ਉਸ ਨੂੰ ਹੈਰਾਨੀ ਨਹੀਂ ਹੁੰਦੀ।PunjabKesariਇਸ ਗੇਂਦਬਾਜ਼ ਨੇ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਤੇ ਵਿਰੋਧੀ ਕਪਤਾਨ ਸਰਫਰਾਜ਼ ਅਹਮਿਦ ਦੀਆਂ ਵਿਕਟਾਂ ਲਈਆਂ। ਸ਼ੰਕਰ ਨੇ ਅੱਜ ਕਿਹਾ, ''ਮੈਨੂੰ ਪਤਾ ਸੀ ਕਿ ਮੈਂ ਚੰਗੀ ਬੱਲੇਬਾਜ਼ੀ ਕਰ ਰਿਹਾ ਹਾਂ ਪਰ ਮੇਰੀ ਗੇਂਦਬਾਜ਼ੀ ਮੈਨੂੰ ਉਪਯੋਗੀ ਬਣਾਉਂਦੀ ਹੈ ਤੇ ਇਸ ਲਈ ਮੈਂ ਆਪਣੀ ਗੇਂਦਬਾਜ਼ੀ ਤੋਂ ਹੈਰਾਨ ਨਹੀਂ ਹਾਂ।'' ਸ਼ੰਕਰ ਨੇ ਕਿਹਾ, ''ਮੈਨੂੰ ਖੇਡ ਦੇ ਸਾਰੇ ਵਿਭਾਗਾਂ ਨੂੰ ਸੁਧਾਰ ਕਰਦੇ ਰਹਿਣ ਦੀ ਲੋੜ ਹੈ ਤੇ ਮੈਂ ਚੀਜ਼ਾਂ ਨੂੰ ਇਸ ਤਰ੍ਹਾਂ ਦੇਖਦਾ ਹਾਂ, ਜਿਸ ਨਾਲ ਕਿ ਜਦੋਂ ਸਥਿਤੀ ਆਵੇ ਤਾਂ ਮੈਂ ਇਸ ਦਾ ਸਾਹਮਣਾ ਕਰਨ ਨੂੰ ਤਿਆਰ ਰਹਾਂ।''


Related News