WTA ਪ੍ਰਤੀਯੋਗਿਤਾ ''ਚ ਚੰਗੇ ਪ੍ਰਦਰਸ਼ਨ ਨਾਲ ਮਨੋਬਲ ਵਧਿਆ : ਅੰਕਿਤਾ

11/26/2017 2:07:16 PM

ਮੁੰਬਈ, (ਬਿਊਰੋ)— ਭਾਰਤ ਦੀ ਚੋਟੀ ਦੀ ਮਹਿਲਾ ਸਿੰਗਲ ਟੈਨਿਸ ਖਿਡਾਰਨ ਅੰਕਿਤਾ ਰੈਨਾ ਨੇ ਇੱਥੇ 125000 ਡਾਲਰ ਇਨਾਮੀ ਐੱਲ. ਐਂਡ ਟੀ. ਮੁੰਬਈ ਓਪਨ ਦੇ ਨਾਲ ਪਹਿਲੀ ਵਾਰ ਡਬਲਿਊ.ਟੀ.ਏ. ਸੀਰੀਜ਼ ਪ੍ਰਤੀਯੋਗਿਤਾ ਦੇ ਫਾਈਨਲ 'ਚ ਜਗ੍ਹਾ ਬਣਾਉਣ ਦੇ ਬਾਅਦ ਕਿਹਾ ਕਿ ਪ੍ਰਦਰਸ਼ਨ ਨਾਲ ਉਨ੍ਹਾਂ ਦਾ ਮਨੋਬਲ ਵੱਧ ਗਿਆ ਹੈ। 

ਆਪਣੇ ਤੋਂ ਬਿਹਤਰ ਰੈਂਕਿੰਗ ਵਾਲੀ ਫਰਾਂਸ ਦੀ ਅਮੇਨਡਿਨ ਹੇਸੇ ਦੇ ਖਿਲਾਫ ਕੁਆਰਟਰਫਾਈਨਲ 'ਚ ਸ਼ਨੀਵਾਰ ਨੂੰ ਹਾਰ ਦੇ ਬਾਅਦ 24 ਸਾਲਾ ਅੰਕਿਤਾ ਨੇ ਅੱਜ ਪੱਤਰਕਾਰਾਂ ਨੂੰ ਕਿਹਾ ਕਿ ਇਸ ਨਾਲ ਮੇਰੇ ਮਨੋਬਲ 'ਚ ਮਦਦ ਮਿਲੀ ਅਤੇ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਚੋਟੀ 'ਤੇ ਜਗ੍ਹਾ ਬਣਾ ਸਕਦੀ ਹਾਂ ਅਤੇ ਇਸ ਨੂੰ ਹਾਸਲ ਕਰ ਸਕਦੀ ਹਾਂ। ਦੁਨੀਆ ਦੀ 293ਵੇਂ ਨੰਬਰ ਦੀ ਖਿਡਾਰਨ ਅੰਕਿਤਾ ਦੀ ਰੈਂਕਿੰਗ 'ਚ ਅਗਲੇ ਹਫਤੇ ਸੁਧਾਰ ਹੋਣ ਦੀ ਪੂਰੀ ਸੰਭਾਵਨਾ ਹੈ।