ਚਾਹਲ ਨੇ IPL ਤੋਂ ਪਹਿਲਾਂ ਕਿਹਾ, ਮੈਂ ਇੰਨਾ ਹੀ ਕਹਿ ਸਕਦਾ ਹਾਂ ਕਿ ਪਰਤ ਆਇਆ ਹੈ ਪੁਰਾਣਾ ‘ਯੁਜੀ’

09/16/2021 1:13:37 PM

ਦੁਬਈ (ਭਾਸ਼ਾ) : ਭਾਰਤ ਦੀ ਟੀ20 ਵਿਸ਼ਵ ਕੱਪ ਵਿਚ ਜਗ੍ਹਾ ਨਹੀਂ ਬਣਾ ਸਕੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਵੀਰਵਾਰ ਨੂੰ ਕਿਹਾ ਕਿ ਇਸ ਸਾਲ ਆਈ.ਪੀ.ਐੱਲ. ਦੇ ਦੂਜੇ ਪੜਾਅ ਵਿਚ ਉਹ ਪਹਿਲਾਂ ਦੀ ਤਰ੍ਹਾਂ ਚਲਾਕ ਅਤੇ ਵਿਕਟ ਲੈਣ ਵਾਲੇ ਗੇਂਦਬਾਜ਼ ਹੋਣਗੇ। ਰਾਇਲ ਚੈਂਲੇਜਰਸ ਬੈਂਗਲੁਰੂ ਨਾਲ ਅਭਿਆਸ ਸੈਸ਼ਨ ਦੇ ਬਾਰੇ ਵਿਚ ਉਨ੍ਹਾਂ ਕਿਹਾ, ‘ਚੰਗਾ ਲੱਗ ਰਿਹਾ ਹੈ। ਮੈਂ ਆਪਣੀ ਗੇਂਦਬਾਜ਼ੀ ਤੋਂ ਖ਼ੁਸ਼ ਹਾਂ।’ ਉਨ੍ਹਾਂ ਕਿਹਾ, ‘ਜਦੋਂ ਤੁਹਾਨੂੰ ਪਤਾ ਹੈ ਕਿ ਅੰਕ ਸੂਚੀ ਵਿਚ ਤੁਹਾਡੀ ਸਥਿਤੀ ਚੰਗੀ ਹੈ ਤਾਂ ਮਨੋਬਲ ਵਧਿਆ ਹੋਇਆ ਰਹਿੰਦਾ ਹੈ। ਲੰਬੇ ਸਮੇਂ ਬਾਅਦ ਚੰਗੀ ਗੇਂਦਬਾਜ਼ੀ ਕਰਨ ਨਾਲ ਖ਼ੁਸ਼ੀ ਹੁੰਦੀ ਹੈ। ਮੈਂ ਇੰਨਾ ਹੀ ਕਹਿ ਸਕਦਾ ਹਾਂ ਕਿ ਪੁਰਾਣਾ ਯੁਜੀ ਪਰਤ ਆਇਆ ਹੈ।’

ਕੋਰੋਨਾ ਮਹਾਮਾਰੀ ਕਾਰਨ ਮਈ ਮਹੀਨੇ ਵਿਚਾਲੇ ਰੋਕਿਆ ਗਿਆ ਆਈ.ਪੀ.ਐੱਲ. ਐਤਵਾਰ ਤੋਂ ਯੂ.ਏ.ਈ. ਵਿਚ ਫਿਰ ਸ਼ੁਰੂ ਹੋਵੇਗਾ। ਚਾਹਲ ਉਨ੍ਹਾਂ ਖਿਡਾਰੀਆਂ ਵਿਚ ਹੋਣਗੇ, ਜੋ ਭਾਰਤੀ ਟੀਮ ਵਿਚ ਜਗ੍ਹਾ ਵਾਪਸ ਪਾਉਣ ਦੀ ਕੋਸ਼ਿਸ਼ ਕਰਨਗੇ। ਭਾਰਤ ਵਿਚ ਆਈ.ਪੀ.ਐੱਲ. ਦੇ ਪਹਿਲੇ ਪੜਾਅ ਵਿਚ ਉਹ ਨਾਕਾਮ ਰਹੇ ਸਨ ਅਤੇ 7 ਮੈਚਾਂ ਵਿਚ 4 ਵਿਕਟਾਂ ਲਈਆਂ ਸਨ। ਮੁੱਖ ਕੋਚ ਮਾਈਕ ਹੇਸਨ ਨੇ ਸੀਜ਼ਨ ਦੀ ਰਣਨੀਤੀ ਦੇ ਬਾਰੇ ਵਿਚ ਕਿਹਾ, ‘ਅਭਿਆਸ ਦੀ ਗੱਲ ਕਰੀਏ ਤਾਂ ਸਾਰਿਆਂ ਨੂੰ ਆਪਣੀ ਭੂਮਿਕਾ ਪਤਾ ਹੈ। ਅਸੀਂ ਬੈਠਕਾਂ ਵਿਚ ਇਸ ’ਤੇ ਗੱਲ ਕੀਤੀ ਹੈ, ਇਸ ਲਈ ਨੈੱਟ ’ਤੇ ਸਭ ਨੂੰ ਪਤਾ ਹੈ ਕਿ ਕਿਸ ਤੋਂ ਕੀ ਉਮੀਦ ਹੈ।’ ਆਰ.ਸੀ.ਬੀ. ਫਿਲਹਾਲ 7 ਵਿਚੋਂ 5 ਮੈਚ ਜਿੱਤ ਕੇ ਤੀਜੇ ਸਥਾਨ ’ਤੇ ਹੈ।

cherry

This news is Content Editor cherry