ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ 18 ਕਰੋੜ ਲੋਕਾਂ ਨੇ ਦੇਖਿਆ

08/10/2017 11:43:32 PM

ਦੁਬਈ- ਦੁਨੀਆ ਭਰ ਦੇ ਤਕਰੀਬਨ 18 ਕਰੋੜ ਦਰਸ਼ਕਾਂ ਨੇ ਹਾਲ ਹੀ ਵਿਚ ਖਤਮ ਹੋਏ ਆਈ. ਸੀ. ਸੀ. ਮਹਿਲਾ ਵਿਸ਼ਵ ਕ੍ਰਿਕਟ ਕੱਪ ਟੂਰਨਾਮੈਂਟ ਦੇ ਮੁਕਾਬਲਿਆਂ ਨੂੰ ਦੇਖਿਆ, ਜਿਸ ਵਿਚ ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਟੀਮ ਫਾਈਨਲ ਵਿਚ ਇੰਗਲੈਂਡ ਹੱਥੋਂ ਹਾਰ ਕੇ ਉਪ ਜੇਤੂ ਰਹੀ ਸੀ।
ਭਾਰਤ ਵਿਚ ਲਗਭਗ 15.6 ਕਰੋੜ ਲੋਕਾਂ ਨੇ ਟੂਰਨਾਮੈਂਟ ਦੇ ਮੁਕਾਬਲੇ ਦੇਖੇ, ਜਿਨ੍ਹਾਂ ਵਿਚ 8 ਕਰੋੜ ਦਰਸ਼ਕ ਪੇਂਡੂ ਇਲਾਕੇ ਦੇ ਸਨ, ਜਦਕਿ ਫਾਈਨਲ ਦੇਖਣ ਵਾਲੇ ਲੋਕਾਂ ਦੀ ਗਿਣਤੀ 12.6 ਕਰੋੜ ਰਹੀ। ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਵਿਚ ਮਹਿਲਾ ਕ੍ਰਿਕਟ ਮੁਕਾਬਲੇ ਦੇਖਣ ਵਾਲੇ ਲੋਕਾਂ ਦੀ ਗਿਣਤੀ 12.6 ਕਰੋੜ ਰਹੀ। ਦੇਸ਼ ਵਿਚ ਮਹਿਲਾ ਕ੍ਰਿਕਟ ਮੁਕਾਬਲੇ ਦੇਖਣ ਵਾਲੇ ਲੋਕਾਂ ਵਿਚ 500 ਫੀਸਦੀ ਦਾ ਵਾਧਾ ਹੋਇਆ ਹੈ।
ਆਈ. ਸੀ. ਸੀ. ਮੀਡੀਆ ਬਿਆਨ ਅਨੁਸਾਰ 2013 ਵਿਚ ਪਿਛਲੇ ਸੈਸ਼ਨ ਦੀ ਤੁਲਨਾ ਵਿਚ ਮੈਚ ਦੇਖਣ ਦੇ ਘੰਟਿਆਂ ਵਿਚ ਕਰੀਬ 300 ਫੀਸਦੀ ਵਾਧਾ ਹੋਇਆ ਹੈ। 
ਆਈ. ਸੀ. ਸੀ. ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਕਿਹਾ, ''ਅਸੀਂ ਮਹਿਲਾ ਵਿਸ਼ਵ ਕੱਪ ਦੇ ਅਸਰ ਨੂੰ ਦੇਖ ਕੇ ਕਾਫੀ ਖੁਸ਼ ਹਾਂ। ਸਾਨੂੰ ਲੱਗਾ ਹੈ ਕਿ ਮਹਿਲਾ ਕ੍ਰਿਕਟ ਲਈ ਇਹ ਸਮਾਂ ਸਹੀ ਸੀ, ਜਿਸ ਨਾਲ ਅਸੀਂ ਖੇਡ ਦੇ ਦਰਸ਼ਕਾਂ ਵਿਚ ਵਾਧਾ ਕਰ ਸਕਦੇ ਹਾਂ ਤੇ ਇਹ ਗਿਣਤੀ ਇਸਦੀ ਪੁਸ਼ਟੀ ਕਰਦੀ ਹੈ।