WWE ਦੀ ਰਿੰਗ ''ਚ ਦਿਖੇਗੀ ''ਦਿ ਰੌਕ'' ਦੀ ਬੇਟੀ  ਸਿਮੋਨ ਜਾਨਸਨ

09/17/2018 7:29:13 PM

ਜਲੰਧਰ : ਮਸ਼ਹੂਰ ਰੈਸਲਰ 'ਦਿ ਰੌਕ' ਦੀ 17 ਸਾਲਾ ਬੇਟੀ ਸਿਮੋਨ ਜਾਨਸਨ ਜਲਦ ਹੀ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚਲਦਿਆਂ ਡਬਲਯੂ. ਡਬਲਯੂ. ਈ. ਵਿਚ ਐਂਟਰੀ ਕਰ ਸਕਦੀ ਹੈ। ਸਿਮੋਨ ਨੇ ਇਸਦੇ ਲਈ ਫਲੋਰਿਡਾ ਸਥਿਤ ਡਬਲਯੂ. ਡਬਲਯੂ. ਈ. ਪ੍ਰਫਾਰਮੈਂਸ ਸੈਂਟਰ ਵਿਚ ਟ੍ਰੇਨਿੰਗ ਲੈਣੀ ਸ਼ੁਰੂ ਵੀ ਕਰ ਦਿੱਤੀ ਹੈ। ਸਿਮੋਨਾ ਆਪਣੇ ਪਰਿਵਾਰ ਦੀ ਚੌਥੀ ਪੀੜ੍ਹੀ ਹੋਵੇਗੀ, ਜਿਹੜਾ ਡਬਲਯੂ. ਡਬਲਯੂ. ਈ. ਵਿਚ ਐਂਟਰੀ ਕਰੇਗੀ। 'ਦਿ ਰੌਕ' ਦੇ ਦਾਦਾ ਪੀਟਰ ਮੇਵੀਆ, ਫਿਰ ਪਿਤਾ ਰੌਕੀ ਜਾਨਸਨ ਵੀ ਨਾਮੀ ਰੈਸਲਰ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਸਿਮੋਨ ਨੂੰ ਪਿਤਾ 'ਦਿ ਰੌਕ' ਅਰਥਾਤ ਡਵੇਨ ਜਾਨਸਨ ਨਾਲ ਉਸਦੀਆਂ ਫਿਲਮਾਂ ਦੀਆਂ ਪ੍ਰੀਮੀਅਰ ਪਾਰਟੀਆਂ ਵਿਚ ਦੇਖਿਆ ਜਾਂਦਾ ਸੀ। ਤਦ ਕਿਆਸਾਂ ਲੱਗੀਆਂ ਸਨ ਕਿ ਸਿਮੋਨ ਹਾਲੀਵੁੱਡ ਵੱਲ ਰੁਖ ਕਰ ਸਕਦੀ ਹੈ ਪਰ ਸਿਮੋਨਾ ਨੇ ਸਾਰੇ ਸਮੀਕਰਣ ਪਲਦੇ ਹੋਏ ਡਬਲਯੂ. ਡਬਲਯੂ. ਈ. ਨੂੰ ਹੀ ਆਪਣੇ ਕਰੀਅਰ ਦੇ ਰੂਪ ਵਿਚ ਚੁਣ ਕੇ ਇਹ ਸਾਫ ਕਰ ਦਿੱਤਾ ਹੈ ਕਿ ਰੈਸਲਿੰਗ ਤਾਂ ਉਸਦੇ ਖੂਨ ਵਿਚ ਹੈ। ਇਸ ਲਈ ਉਹ ਇਸੇ ਵਿਚ ਕਰੀਅਰ ਬਣਾਏਗੀ। 

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਸਿਮੋਨ ਨੇ ਇਹ  ਇਸ਼ਾਰਾ ਕਰ ਦਿੱਤਾ ਸੀ ਕਿ ਉਹ ਸਪੋਰਟਸ ਨੂੰ ਆਪਣੇ ਕਰੀਅਰ ਦੇ ਰੂਪ ਵਿਚ ਦੇਖ ਰਹੀ ਹੈ ਹਾਲਾਂਕਿ ਉਹ ਕਿਸ ਸਪੋਰਟਸ ਵਿਚ ਜਾਵੇਗੀ, ਇਸ ਸੰਬੰਧੀ ਉਸ ਨੇ ਕੋਈ ਖੁਲਾਸਾ ਨਹੀਂ ਕੀਤਾ ਸੀ ਪਰ ਅੱਜ ਜਦੋਂ ਇਹ ਸਭ ਸਾਫ ਹੋ ਗਿਆ ਕਿ ਸਿਮੋਨ ਰੈਸਲਿੰਗ ਵਿਚ ਹੀ ਕਰੀਅਰ ਬਣਾਏਗੀ ਤਾਂ ਅਜਿਹੇ ਵਿਚ ਰੈਸਲਿੰਗ ਪ੍ਰਸ਼ੰਸਕ ਵੀ ਜਾਨਸਨ ਪਰਿਵਾਰ ਦੀ ਚੌਥੀ ਪੀੜ੍ਹੀ ਨੂੰ ਰਿੰਗ ਵਿਚ ਜਲਵਾ ਬਿਖੇਰਦੇ ਦੇਖ ਸਕਣਗੇ।