ਤਾਲਾਬੰਦੀ ’ਚ ਛੋਟ ਤੋਂ ਬਾਅਦ ਹੰਗਰੀ ’ਚ ਫੁੱਟਬਾਲ ਪ੍ਰਸ਼ੰਸਕ ਸਟੇਡੀਅਮ ’ਚ ਪਰਤੇ

05/31/2020 3:44:41 PM

ਸਪੋਰਟਸ ਡੈਸਕ— ਕੋਵਿਡ-19 ਮਹਾਮਾਰੀ ਦੇ ਕਾਰਨ ਦੋ ਮਹੀਨਿਆਂ ਤੱਕ ਮੈਦਾਨ ਤੋਂ ਦੂਰ ਰਹਿਣ ਤੋਂ ਬਾਅਦ ਹੰਗਰੀ ਦੇ ਫੁੱਟਬਾਲ ਪ੍ਰਸ਼ੰਸਕ ਇਸ ਹਫਤੇ ਦੇ ਮੈਚ ਦਾ ਅਨੰਦ ਲੈਣ ਲਈ ਸਟੇਡੀਅਮ ਪੁੱਜੇ। ਹੰਗਰੀ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਤਾਲਾਬੰਦੀ ਤੋਂ ਬਾਅਦ ਦਰਸ਼ਕਾਂ ਨੂੰ ਸਟੇਡੀਅਮ ’ਚ ਆਉਣ ਦੀ ਇਜਾਜ਼ਤ ਦੇਣ ਵਾਲਾ ਪਹਿਲਾ ਯੂਰਪੀ ਦੇਸ਼ ਬਣ ਗਿਆ ਹੈ।

ਯੂਰਪ ’ਚ ਹੋਰ ਲੀਗ ਸੈਸ਼ਨ ਨੂੰ ਫਿਰ ਤੋੋਂ ਸ਼ੁਰੂ ਕਰਨ ਲਈ ਸੰਘਰਸ਼ ਕਰ ਰਹੇ ਹਨ ਅਤੇ ਜੋ ਸ਼ੁਰੂ ਹੋਏ ਹਨ ਉਸਨੂੰ ਦਰਸ਼ਕਾਂ ਦੇ ਬਿਨਾਂ ਖੇਡਿਆ ਜਾ ਰਿਹਾ ਹੈ। ਹੰਗਰੀ ਫੁੱਟਬਾਲ ਸੰਘ ਨੇ ਵੀਰਵਾਰ ਨੂੰ ਕਲੱਬਾਂ ਨੂੰ ਮਾਰਚ ਤੋਂ ਬਾਅਦ ਪਹਿਲੀ ਵਾਰ ਸ਼ਰਤਾਂ ਦੇ ਨਾਲ ਸਟੇਡੀਅਮ ਨੂੰ ਪ੍ਰਸ਼ੰਸਕਾਂ ਲਈ ਖੋਲ੍ਹਣ ਦੀ ਛੋਟ ਦਿੱਤੀ ਸੀ। ਇਨ੍ਹਾਂ ਸ਼ਰਤਾਂ ’ਚ ਸਟੇਡੀਅਮ ’ਚ ਹਰ ਦੂਜੀ ਕਤਾਰ ਨੂੰ ਖਾਲੀ ਅਤੇ ਦਰਸ਼ਕ ਵਾਲੀ ਹਰ ਸੀਟ ਤੋਂ ਬਾਅਦ ਤਿੰਨ ਸੀਟ ਖਾਲੀ ਛੱਡਣਾ ਸ਼ਾਮਲ ਹੈ।

ਪ੍ਰਸ਼ੰਸਕ ਰਿਚਰਡ ਕੋਵਾਸ ਨੇ ਕਿਹਾ, ‘‘ਅਸੀਂ ਨਿਯਮਾਂ ਦੀ ਪਾਲਣ ਕਰਾਂਗੇ ਕਿਉਂਕਿ ਅਜਿਹਾ ਨਾ ਕਰਨ ’ਤੇ ਹੋ ਸਕਦਾ ਹੈ ਮੈਚ ਫਿਰ ਤੋਂ ਦਰਸ਼ਕਾਂ ਦੇ ਬਿਨਾਂ ਖੇਡਿਆ ਜਾਵੇ। ਇਸ ਮੈਚ ਨੂੰ ਦੇਖਣ ਲਈ ਸਟੇਡੀਅਮ ’ਚ 2,255 ਦਰਸ਼ਕ ਮੌਜੂਦ ਸਨ। 18 ਸਾਲ ਦੇ ਇਕ ਵਿਦਿਆਰਥੀ ਪ੍ਰਸ਼ੰਸਕ ਨੇ ਕਿਹਾ, ‘‘ਵਾਇਰਸ ਅਜੇ ਖਤਮ ਨਹੀਂ ਹੋਇਆ ਹੈ, ਇਸ ਲਈ ਸਾਨੂੰ ਦੂਰੀ ਬਣਾਏ ਰੱਖ਼ਣੀ ਚਾਹੀਦੀ ਹੈ।

Davinder Singh

This news is Content Editor Davinder Singh