ਕ੍ਰਿਕਟ ਜਗਤ ਦਾ ਉਹ ਕਾਲਾ ਦਿਨ ਜਦੋਂ ਖਤਰਨਾਕ ਬਾਊਂਸਰ ਨੇ ਖਿਡਾਰੀ ਦੇ ਖੋਹ ਲਏ ਸੀ ਸਾਹ

05/15/2020 3:51:21 PM

ਸਪੋਰਟਸ ਡੈਸਕ : ਕ੍ਰਿਕਟ ਜਗਤ ਵਿਚ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵਿਚ ਹਰ ਦਿਨ ਬਣਨ ਵਾਲੇ ਰਿਕਾਰਡਜ਼ ਦੀ ਚਰਚਾ ਤਾਂ ਬਹੁਤ ਹੁੰਦੀ ਹੈ ਪਰ ਕਦੇ ਅਜਿਹਾ ਵੀ ਹੋ ਜਾਂਦਾ ਹੈ ਜੋ ਇਤਿਹਾਸ ਵਿਚ ਵੱਖ ਤਰ੍ਹਾਂ ਦਰਜ ਹੁੰਦਾ ਹੈ। 27 ਨਵੰਬਰ 2014 ਨੂੰ ਵੀ ਇਕ ਅਜਿਹਾ ਹੀ ਹਾਦਸਾ ਹੋਇਆ ਸੀ ਜਿਸ ਨੂੰ ਯਾਦ ਕਰ ਕੇ ਹਰ ਕ੍ਰਿਕਟ ਪ੍ਰੇਮੀ ਦੀਆਂ ਹੱਖਾਂ ਵਿਚ ਹੁੰਝੂ ਆ ਜਾਂਦੇ ਹਨ। 27 ਨਵੰਬਰ 2014 ਨੂੰ ਆਸਟਰੇਲੀਆ ਦੇ ਨੌਜਵਾਨ ਬੱਲੇਬਾਜ਼ ਫਿਲਿਪ ਹਿਊਜ਼ ਦਾ ਇਕ ਮੈਚ ਦੌਰਾਨ ਸਿਰ 'ਤੇ ਬਾਊਂਸਰ ਲੱਗਣ ਕਾਰਨ ਦਿਹਾਂਤ ਹੋ ਗਿਆ ਸੀ। ਦੁੱਖ ਦੀ ਗੱਲ ਇਹ ਹੈ ਕਿ ਉਸ ਦੀ ਉਸ ਦੌਰਾਨ ਭਾਰਤ ਨਾਲ ਹੋਣ ਵਾਲੀ ਅਗਲੀ ਹੀ ਸੀਰੀਜ਼ ਲਈ ਟੀਮ ਵਿਚ ਚੋਣ ਹੋ ਚੁੱਕੀ ਸੀ।

ਬਾਊਂਸਰ ਨੇ ਲਈ ਸੀ ਫਿਲਿਪ ਹਿਊਜ਼ ਦੀ ਜਾਨ

25 ਨਵੰਬਰ 2014 ਨੂੰ ਕ੍ਰਿਕਟ ਜਗਤ ਹਿੱਲ ਗਿਆ ਸੀ। ਸਿਡਨੀ ਵਿਚ ਦੱਖਣੀ ਆਸਟਰੇਲੀਆ ਦੇ ਨਾਲ ਘਰੇਲੂ ਮੈਚ ਦੌਰਾਨ ਨਿਊ ਸਾਊਥ ਵੇਲਸ ਦੇ ਗੇਂਦਬਾਜ਼ ਸੀਨ ਅਬਾਟ ਦੀ ਗੇਂਦ ਹਿਊਜ਼ ਦੀ ਗਰਦਨ 'ਤੇ ਜਾ ਲੱਗੀ। ਗੇਂਦ ਲੱਗਣ ਤੋਂ ਬਾਅਦ ਉਹ ਮੈਦਾਨ 'ਤੇ ਹੀ ਡਿੱਗ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਸੱਟ ਡੂੰਘੀ ਸੀ ਕਿ ਹਿਊਜ਼ ਕੌਮਾ ਵਿਚ ਚਲਾ ਗਿਆ ਅਤੇ 27 ਤਾਰੀਖ ਨੂੰ ਉਸ ਦੀ ਮੌਤ ਹੋ ਗਈ। ਇਸ ਹਾਦਸੇ ਨੇ ਪੂਰੇ ਖੇਡ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅੰਤਿਮ ਸੰਸਕਾਰ ਵਿਚ ਆਸਟਰੇਲੀਆ ਦੇ ਦਿੱਗਜ ਕ੍ਰਿਕਟਰਾਂ ਸਣੇ ਉਸ ਸਮੇਂ ਦੇ ਆਸਟਰੇਲੀਆਈ ਪ੍ਰਧਾਨ ਮੰਤਰੀ ਟੋਨੀ ਐਬੋਟ ਤਕ ਸ਼ਾਮਲ ਹੋਏ ਸੀ। 

ਕੈਮਰੇ 'ਚ ਇਕੱਲੇ ਰੋਂਦੇ ਸੀ ਕਪਤਾਨ ਕਲਾਰਕ

ਹਿਊਜ਼ ਦੀ ਮੌਤ ਨਾਲ ਉਸ ਸਮੇਂ ਦੇ ਆਸਟਰੇਲੀਆਈ ਕਪਤਾਨ ਮਾਈਕਲ ਕਲਾਰਕ ਨੂੰ ਵੀ ਧੱਕਾ ਲੱਗਾ। ਉਹ ਇੰਨੇ ਟੁੱਟ ਚੁੱਕੇ ਸੀ ਕਿ ਉਸ ਨੇ ਇਸ ਹਾਦਸੇ ਤੋਂ ਬਾਅਦ ਕ੍ਰਿਕਟ ਛੱਡਣ ਦਾ ਮੰਨ ਬਣਾ ਲਿਆ ਸੀ। ਉਸ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਮੈਨੂੰ ਅਗਲਾ ਮੈਚ ਨਹੀਂ ਖੇਡਣਾ ਚਾਹੀਦਾ ਸੀ। ਮੇਰਾ ਕਰੀਅਰ ਉੱਥੇ ਹੀ ਰੁੱਕ ਜਾਣਾ ਚਾਹੀਦਾ ਸੀ। ਮੈਂ ਲੰਬੇ ਸਮੇਂ ਤਕ ਉਸ ਦੀ ਮੌਤ ਦੇ ਸ਼ੋਕ ਵੀ ਡੁੱਬਿਆ ਰਿਹਾ। ਉਸ ਨੇ ਕਿਹਾ 2015 ਵਿਚ ਵੈਸਟਇੰਡੀਜ਼ ਦਾ ਦੌਰਾ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ ਸੀ। ਮੈਂ ਤਦ ਕਾਫੀ ਭਾਵੁਕ ਹੋਇਆ ਸੀ। ਮੈਂ 6 ਮਹੀਨੇ ਵੈਸਟਇੰਡੀਜ਼ ਵਿਚ ਰਿਹਾ। ਦਿਨ ਵਿਚ ਇਕ ਟੀਮ ਦੇ ਰੂਪ ਵਿਚ ਅਸੀਂ ਜੋ ਵੀ ਕਰਦੇ, ਪਰ ਰਾਤ ਨੂੰ ਜਦੋਂ ਮੈਂ ਕਮਰੇ ਵਿਚ ਜਾਂਦਾ ਤਾਂ ਰੋਣ ਲੱਗ ਜਾਂਦਾ ਸੀ। ਅੱਜ ਵੀ ਮੈਨੂੰ ਉਸ ਦੀ ਕਮੀ ਮਹਿਸੂਸ ਹੁੰਦੀ ਹੈ।

ਹਿਊਜ਼ ਦੇ ਸੈਂਕੜਿਆਂ ਨਾਲ ਕਦੇ ਨਹੀਂ ਹਾਰਿਆ ਆਸਟਰੇਲੀਆ

ਆਸਟਰੇਲੀਆ ਨੂੰ ਇਕ ਜ਼ਬਰਦਸਤ ਬੱਲੇਬਾਜ਼ ਹਿਊਜ਼ ਦੇ ਰੂਪ 'ਚ ਮਿਲ ਚੁੱਕਾ ਸੀ। ਉਸ ਨੇ ਆਪਣੀ ਬੱਲੇਬਾਜ਼ੀ ਨਾਲ ਸਭ ਦਾ ਧਿਆਨ ਖਿੱਚਿਆ ਸੀ। ਇਸ ਦਾ ਇਸ ਤੋਂ ਹੀ ਲਗਾਇਆ ਜਾ ਸਕਦਾ ਸੀ ਕਿ ਉਸ ਨੇ ਜਦੋਂ ਵੀ ਕੌਮਾਂਤਰੀ ਸੈਂਕੜਾ ਲਗਾਇਆ ਤਾਂ ਟੀਮ ਨੂੰ ਜਿੱਤ ਮਿਲੀ ਸੀ। ਹਿਊਜ਼ ਨੇ ਇਕ ਟੈਸਟ ਮੈਚ ਦੀਆਂ ਦੋਵਾਂ ਪਾਰੀਆਂ ਵਿਚ ਸੈਂਕੜੇ ਲਗਾਏ ਹਨ, ਤਾਂ ਉੱਥੇ ਹੀ ਇਕ ਸੈਂਕੜਾ ਸ਼੍ਰੀਲੰਕਾ ਖਿਲਾਫ ਵੀ ਲਗਾਇਆ। ਵਨਡੇ ਵਿਚਵੀ ਉਸ ਨੇ 2 ਸੈਂਕੜੇ ਲਗਾਏ।

ਟੈਸਟ ਸੈਂਕੜੇ

  • ਦੱਖਣੀ ਅਫਰੀਕਾ ਖਿਲਾਫ ਟੈਸਟ, ਸਾਲ 2009, ਪਹਿਲੀ ਪਾਰੀ ਵਿਚ ਬਤੌਰ ਸਲਾਮੀ ਬੱਲੇਬਾਜ਼ 115 ਤਾਂ ਦੂਜੀ ਪਾਰੀ ਵਿਚ 160 ਦੌੜਾਂ, ਆਸਟਰੇਲੀਆ 175 ਦੌੜਾਂ ਨਾਲ ਜਿੱਤਿਆ। 
  • ਸ਼੍ਰੀਲੰਕਾ ਖਿਲਾਫ ਟੈਸਟ, ਸਾਲ 2011, ਦੂਜੀ ਪਾਰੀ ਵਿਚ 126 ਦੌੜਾਂ, ਮੈਚ ਡਰਾਅ 'ਤੇ ਖਤਮ।
  • ਉੱਥੇ ਹੀ 2 ਵਨਡੇ ਸੈਂਕੜੇ ਵੀ ਸ਼੍ਰੀਲੰਕਾ ਖਿਲਾਫ ਰਹੇ। ਉਸ ਨੇ 11 ਜਨਵਰੀ 2013 ਵਿਚ ਹੋਏ ਮੁਕਾਬਲੇ ਵਿਚ 129 ਗੇਂਦਾਂ ਵਿਚ 112ਦੌੜਾਂ ਬਣਾਈਆਂ ਸੀ। ਆਸਟਰੇਲੀਆ ਇਹ ਮੈਚ 107 ਦੌੜਾਂ ਨਾਲ ਜਿੱਤਿਆਸੀ। ਦੂਜਾ ਸੈਂਕੜਾ 23 ਜਨਵਰੀ 2013 ਨੂੰ ਨਿਕਲਿਆ, ਜਿਸ ਵਿਚ 154 ਗੇਂਦਾਂ ਵਿਚ 138 ਦੌੜਾਂ ਬਣਾਈਆਂ। ਆਸਟਰੇਲੀਆ 32 ਦੌੜਾਂ ਨਾਲ ਮੈਚ ਜਿੱਤਣ ਵਿਚ ਕਾਮਯਾਬ ਹੋਇਆ ਸੀ। 

ਖਤਰਨਾਕ ਬਾਊਂਸਰ ਦੀ ਉਹ ਵੀਡੀਓ

 

Ranjit

This news is Content Editor Ranjit