ਪੋਲੈਂਡ ਤੇ ਕੋਲੰਬੀਆ ਵਿਚਾਲੇ ਰੋਮਾਂਚਕ ਮੁਕਾਬਲੇ ਦੀ ਉਮੀਦ

06/24/2018 3:32:31 AM

ਕਜਾਨ- ਜੇਮਸ ਰੋਡ੍ਰਿਗੇਜ਼ ਦੇ 6 ਗੋਲਾਂ ਦੀ ਬਦੌਲਤ ਕੋਲੰਬੀਆ ਨੇ ਜਦੋਂ 2014 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਸੀ ਤਾਂ ਰੇਡਾਮੇਲ ਫਲਕਾਓ ਉਸ ਟੀਮ ਦਾ ਹਿੱਸਾ ਨਹੀਂ ਸੀ।ਮੋਨਾਕੋ ਦੇ ਇਸ 32 ਸਾਲਾ ਸਟ੍ਰਾਈਕਰ ਕੋਲ ਹੁਣ ਆਪਣਾ ਅਕਸ ਛੱਡਣ ਦਾ ਮੌਕਾ ਹੈ।  ਕੋਲੰਬੀਆ ਦੇ ਕਪਤਾਨ ਫਲਕਾਓ ਦੇ ਸਾਹਮਣੇ ਹੁਣ ਸਭ ਤੋਂ ਵੱਡੀ ਚੁਣੌਤੀ ਟੀਮ ਨੂੰ ਪੋਲੈਂਡ ਵਿਰੁੱਧ ਕੱਲ ਇੱਥੇ ਹੋਣ ਵਾਲੇ ਮੈਚ ਤੋਂ ਪਹਿਲਾਂ ਜਾਪਾਨ ਵਿਰੁੱਧ ਮਿਲੀ 1-2 ਦੀ ਹਾਰ ਤੋਂ ਉਭਾਰਨ ਦੀ ਹੈ। ਕੱਲ ਦੇ ਮੈਚ ਵਿਚ ਹਾਰ ਜੋਸ ਪੇਕਰਮੈਨ ਦੀ ਟੀਮ ਨੂੰ ਵਿਸ਼ਵ ਕੱਪ 'ਤੋਂ ਬਾਹਰ ਦਾ ਰਸਤਾ ਦਿਖਾ ਦੇਵੇਗੀ। ਟੂਰਨਾਮੈਂਟ ਵਿਚ ਖਰਾਬ ਸ਼ੁਰੂਆਤ ਤੋਂ ਬਾਅਦ ਹਾਲਾਂਕਿ ਕੋਲੰਬੀਆ ਲਈ ਅੱਗੇ ਦਾ ਰਸਤਾ ਆਸਾਨ ਨਹੀਂ ਹੋਵੇਗਾ। ਕੋਲੰਬੀਆ ਦੀ ਟੀਮ ਜ਼ਿਆਦਾਤਰ ਮੈਚ ਵਿਚ 10 ਖਿਡਾਰੀਆਂ ਨਾਲ ਖੇਡੀ ਤੇ ਜਾਪਾਨ ਨੂੰ ਸਖਤ ਟੱਕਰ ਦੇਣ ਵਿਚ ਸਫਲ ਰਹੀ ਪਰ ਯੁਯਾ ਓਸਾਕਾ ਨੇ 73ਵੇਂ ਮਿੰਟ ਵਿਚ ਗੋਲ ਕਰ ਕੇ ਜਾਪਾਨ ਨੂੰ ਦੱਖਣੀ ਅਮਰੀਕੀ ਦੇਸ਼ 'ਤੇ ਪਹਿਲੀ ਜਿੱਤ ਦਿਵਾਈ ਤੇ ਚਾਰ ਸਾਲ ਪਹਿਲਾਂ ਇਸ ਟੀਮ ਵਿਰੁੱਧ 1-4 ਦੀ ਹਾਰ ਦਾ ਬਦਲਾ ਵੀ ਲੈ ਲਿਆ।