ਉਮੀਦ ਹੈ ਅੱਗੇ ਵੀ ਅਜਿਹਾ ਪ੍ਰਦਰਸ਼ਨ ਜਾਰੀ ਰੱਖਾਂਗੇ : ਨਬੀ

10/26/2021 1:28:12 AM

ਸ਼ਾਰਜਾਹ- ਅਫਗਾਨਿਸਤਾਨ ਦੇ ਕਪਤਾਨ ਮੁਹੰਮਦ ਨਬੀ ਨੇ ਸੋਮਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਵਿਚ ਸਕਾਟਲੈਂਡ 'ਤੇ ਵੱਡੀ ਜਿੱਤ ਦਾ ਸਿਹਰਾ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਤੇ ਸਪਿਨਰਾਂ ਨੂੰ ਦਿੱਤਾ ਤੇ ਉਮੀਦ ਜਤਾਈ ਕਿ ਅੱਗੇ ਵੀ ਸਾਡੀ ਟੀਮ ਅਜਿਹਾ ਪ੍ਰਦਰਸ਼ਨ ਜਾਰੀ ਰੱਖੇਗੀ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 'ਤੇ 190 ਦੌੜਾਂ ਬਣਾਈਆਂ ਤੇ ਫਿਰ ਮੁਜੀਬ ਉਰ ਰਹਿਮਾਨ ਨੇ ਪੰਜ ਤੇ ਰਾਸ਼ਿਦ ਖਾਨ ਨੇ ਚਾਰ ਵਿਕਟਾਂ ਦੀ ਮਦਦ ਨਾਲ ਸਕਾਟਲੈਂਡ ਨੂੰ 10.2 ਓਵਰਾਂ ਵਿਚ 60 ਦੌੜਾਂ 'ਤੇ ਢੇਰ ਕਰ ਦਿੱਤਾ। 

ਇਹ ਖ਼ਬਰ ਪੜ੍ਹੋ- ਘੁੜਸਵਾਰੀ : ਮੇਜਰ ਦੀਪਾਂਸ਼ੂ ਨੇ ਟ੍ਰਾਇਲ ਜਿੱਤ ਕੇ ਏਸ਼ੀਆਈ ਖੇਡਾਂ ਲਈ ਕੀਤਾ ਕੁਆਲੀਫਾਈ

PunjabKesari


ਨਬੀ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਸਾਡੀ ਰਣਨੀਤੀ ਸੀ। ਪਹਿਲਾਂ ਬੱਲੇਬਾਜ਼ੀ ਕਰਕੇ ਵੱਡਾ ਸਕੋਰ ਬਣਾਇਆ। ਸਾਡੇ ਸਲਾਮੀ ਬੱਲੇਬਾਜ਼ਾਂ ਤੇ ਵਧੀਆ ਸ਼ੁਰੂਆਤ ਕੀਤੀ ਤੇ ਫਿਰ ਨਜੀਬੁੱਲਾਹ ਜ਼ਾਦਰਾਨ ਨੇ ਵਧੀਆ ਤਰ੍ਹਾਂ ਨਾਲ ਸਟ੍ਰਾਈਕ ਰੋਟੇਟ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਰਾਸ਼ਿਦ ਅਤੇ ਮੁਜੀਬ ਦੁਨੀਆ ਦੇ ਸਰਵਸ੍ਰੇਸ਼ਠ ਸਪਿਨਰਾਂ ਵਿਚ ਸ਼ਾਮਲ ਹਨ। ਇਹ ਅਸਲ 'ਚ ਬਹੁਤ ਵਧੀਆ ਟੀਮ ਹੈ ਅਤੇ ਉਮੀਦ ਹੈ ਕਿ ਅੱਗੇ ਵੀ ਵਧੀਆ ਪ੍ਰਦਰਸ਼ਨ ਜਾਰੀ ਰੱਖਾਂਗੇ। ਸਕਾਟਲੈਂਡ ਦੇ ਕਪਤਾਨ ਕਾਈਲ ਨੇ ਕਿਹਾ ਕਿ ਉਸਦੀ ਟੀਮ ਨੂੰ ਜਲਦ ਤੋਂ ਜਲਦ ਆਪਣੀਆਂ ਕਮਜ਼ੋਰੀਆਂ ਠੀਕ ਕਰਨੀਆਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਅਸੀਂ ਇੱਥੇ ਕੁਝ ਵਧੀਆ ਕ੍ਰਿਕਟ ਖੇਡੀ ਹੈ ਪਰ ਕਈ ਵਾਰ ਚੀਜ਼ਾਂ ਰਣਨੀਤੀ ਦੇ ਅਨੁਸਾਰ ਨਹੀਂ ਹੁੰਦੀਆਂ ਹਨ। ਸਿਹਰਾ ਅਫਗਾਨਿਸਤਾਨ ਨੂੰ ਜਾਂਦਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਟੀਮ ਅਗਲੇ ਮੈਚ ਵਿਚ ਵਧੀਆ ਪ੍ਰਦਰਸ਼ਨ ਕਰੇਗੀ। ਮੁਜੀਬ ਨੂੰ ਉਸਦੀ ਸ਼ਾਨਦਾਰ ਗੇਂਦਬਾਜ਼ੀ ਦੇ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ।

ਇਹ ਖ਼ਬਰ ਪੜ੍ਹੋ- ਲਖਨਊ ਤੇ ਅਹਿਮਦਾਬਾਦ ਹੋਣਗੀਆਂ IPL ਦੀਆਂ 2 ਨਵੀਂਆਂ ਟੀਮਾਂ, ਇੰਨੇ ਕਰੋੜ 'ਚ ਵਿਕੀਆਂ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News