ਗਵਰਨਿੰਗ ਮੀਟਿੰਗ ਤੋਂ ਬਾਅਦ KKR ਦੇ ਮਾਲਕ ਸ਼ਾਹਰੁਖ ਖਾਨ ਨੇ ਟਵੀਟ ਕਰ ਕਹੀ ਇਹ ਗੱਲ

03/14/2020 3:45:54 PM

ਸਪੋਰਟਸ ਡੈਸਕ— ਕੋਲਕਾਤਾ ਨਾਈਟ ਰਾਈਡਰਜ਼ ਦੇ ਸਹਿ-ਮਾਲਕ ਅਤੇ ਬਾਲੀਵੁਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਉਮੀਦ ਕਰਦੇ ਹਾਂ ਕਿ ਕੋਵਿਡ-19 ਮਹਾਮਾਰੀ ਦੇ ਮਾਮਲੀਆਂ ’ਚ ਕਮੀ ਹੋਵੇਗੀ ਅਤੇ ਮੁਲਤਵੀ ਆਈ. ਪੀ. ਐੱਲ. ਜਰੂਰੀ ਸਿਹਤ ਸਬੰਧਿਤ ਸਾਵਧਾਨੀਆਂ ਦੇ ਨਾਲ ਅੱਗੇ ਵਧੇਗਾ।PunjabKesari

ਬੀ. ਸੀ. ਸੀ. ਆਈ. ਨੇ 29 ਮਾਰਚ ਤੋੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ ਨੂੰ 15 ਅਪ੍ਰੈਲ ਤਕ ਮੁਅੱਤਲ ਕਰ ਦਿੱਤਾ ਸੀ। ਇਸ ਫੈਸਲੇ ਦੇ ਇਕ ਦਿਨ ਬਾਅਦ ਫ੍ਰੈਂਚਾਇਜ਼ੀ ਦੇ ਮਾਲਕਾਂ ਨੇ ਇੱਥੇ ਆਈ. ਪੀ. ਐੱਲ. ਸੰਚਾਲਨ ਪਰਿਸ਼ਦ ਦੀ ਬੈਠਕ ਤੋਂ ਪਹਿਲਾਂ ਮੁਲਾਕਾਤ ਕੀਤੀ। ਖਾਨ ਨੇ ਟਵੀਟ ਕੀਤਾ, ‘ਸਾਰੀਆਂ ਫ੍ਰੈਚਾਇਜ਼ੀ ਦੇ ਮਾਲਕਾਂ ਨਾਲ ਮੈਦਾਨ ਦੇ ਬਾਹਰ ਮਿਲ ਕੇ ਚੰਗਾ ਲੱਗਾ। ਬੀ. ਸੀ. ਸੀ. ਆਈ. ਅਤੇ ਆਈ. ਪੀ. ਐੱਲ ਦੇ ’ਚ ਬੈਠਕ ’ਚ ਵੀ ਉਹੀ ਗੱਲ ਦੋਹਰਾਈ ਗਈ ਜਿਵੇਂ ਕਿ‌ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਕਿ ਦਰਸ਼ਕਾਂ, ਖਿਡਾਰੀ ਪ੍ਰਬੰਧਨ ਅਤੇ ਅਸੀਂ ਜਿੱਥੇ ਖੇਡਦੇ ਹਾਂ, ਉਨ੍ਹਾਂ ਸ਼ਹਿਰਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਸਿਹਤ ਏਜੰਸੀਆਂ ਅਤੇ ਸਰਕਾਰ ਦੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। 

ਸ਼ਾਹਰੁਖ ਨੇ ਅੱਗੇ ਕਿਹਾ, ‘ਉਮੀਦ ਕਰਦੇ ਹਨ ਕਿ ਵਾਇਰਸ ਦਾ ਜ਼ੋਰ ਘੱਟ ਹੋਵੇਗਾ ਤਾਂ ਕਿ ਆਈ. ਪੀ. ਐੱਲ. ਆਯੋਜਿਤ ਹੋ ਸਕੇ। ਬੀ. ਸੀ. ਸੀ. ਆਈ. ਅਤੇ ਟੀਮ ਮਾਲਕ ਸਰਕਾਰ ਦੇ ਨਾਲ ਸਪੰਰਕ ਰੱਖਣਗੇ ਅਤੇ ਹਰ ਕਿਸੇ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਫੈਸਲਾ ਕਰਨਗੇ। ਸਾਰਿਆਂ ਵਲੋਂ ਮਿਲ ਕੇ ਚੰਗਾ ਲਗਾ ਅਤੇ ਫਿਰ ਵਾਰ ਵਾਰ ਹੱਥਾਂ ਨੂੰ ਸਵੱਛ ਕੀਤਾ।


Related News