ਭਾਰਤੀ ਕ੍ਰਿਕਟਰਾਂ ਨਾਲ ਮੁਲਾਕਾਤ ਮਗਰੋਂ ਆਸਟ੍ਰੇਲੀਅਨ PM ਅਲਬਾਨੀਜ਼ ਦਾ ਅਹਿਮ ਬਿਆਨ

03/11/2023 11:50:56 AM

ਨਵੀਂ ਦਿੱਲੀ (ਭਾਸ਼ਾ)– ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਤੇ ਆਸਟਰੇਲੀਆ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਚੌਥੇ ਟੈਸਟ ਮੈਚ ਦੌਰਾਨ ਸੁਨੀਲ ਗਾਵਸਕਰ, ਵੀ. ਵੀ. ਐੱਸ. ਲਕਸ਼ਮਣ ਤੇ ਹਰਭਜਨ ਸਿੰਘ ਵਰਗੇ ਭਾਰਤ ਦੇ ਧਾਕੜ ਕ੍ਰਿਕਟਰਾਂ ਨਾਲ ਮਿਲਣਾ ਉਨ੍ਹਾਂ ਦੇ ਲਈ ਸਨਮਾਨ ਦੀ ਗੱਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਲਬਾਨੀਜ਼ ਨੇ ਭਾਰਤ ਤੇ ਆਸਟਰੇਲੀਆ ਵਿਚਾਲੇ ਅਹਿਮਦਾਬਾਦ ’ਚ ਚੱਲ ਰਹੇ ਚੌਥੇ ਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਸ਼ੁਰੂਆਤੀ ਸੈਸ਼ਨ ਦੀ ਖੇਡ ਦੇਖੀ।

ਇਹ ਵੀ ਪੜ੍ਹੋ: ਹੈਰਾਨੀਜਨਕ; ਨੇਪਾਲ ’ਚ ਡਾਕਟਰਾਂ ਨੇ ਨੌਜਵਾਨ ਦੇ ਢਿੱਡ ’ਚੋਂ ਕੱਢੀ ਵੋਡਕਾ ਦੀ ਬੋਤਲ

ਉਨ੍ਹਾਂ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਗੋਲਫ ਕਾਰਟ ’ਚ ਬੈਠ ਕੇ ਮੈਦਾਨ ਦਾ ਚੱਕਰ ਵੀ ਲਾਇਆ ਤੇ ਦਰਸ਼ਕਾਂ ਦਾ ਅਭਿਵਾਦਨ ਸਵੀਕਾਰ ਕੀਤਾ। ਮੋਦੀ ਦੇ ਨਾਲ ਇੱਥੇ ਆਪਣੀ ਗੱਲਬਾਤ ਤੋਂ ਬਾਅਦ ਅਲਬਾਨੀਜ਼ ਨੇ ਕਿਹਾ ਕਿ ਉਹ ਬਾਰਡਰ-ਗਾਵਸਕਰ ਟੈਸਟ ਲੜੀ ਦੇ ਚੌਥੇ ਮੈਚ ਦੇ ਪਹਿਲੇ ਦਿਨ ਭਾਰਤੀ ਪ੍ਰਧਾਨ ਮੰਤਰੀ ਨਾਲ ਜੁੜ ਕੇ ਸਨਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਇਹ ਵੱਡੇ ਸਨਮਾਨ ਦੀ ਗੱਲ ਹੈ ਕਿ ਮੈਨੂੰ ਸੁਨੀਲ ਗਾਵਸਕਰ, ਵੀ. ਵੀ. ਐੱਸ. ਲਕਸ਼ਮਣ ਤੇ ਹਰਭਜਨ ਸਿੰਘ ਸਮੇਤ ਕਈ ਹੋਰਨਾਂ ਧਾਕੜਾਂ ਨਾਲ ਮਿਲਣ ਦਾ ਮੌਕਾ ਮਿਲਿਆ। ਬ੍ਰਿਸਬੇਨ ਸਥਿਤ ਵਾਸਤੂਸ਼ਿਲਪ ਫਰਮ ਵਲੋਂ ਬਣਾਏ ਨਰਿੰਦਰ ਮੋਦੀ ਸਟੇਡੀਅਮ ’ਚ ਮੈਚ ਦੀ ਸ਼ੁਰੂਆਤ ਕਰਨਾ ਸ਼ਾਨਦਾਰ ਰਿਹਾ।’’

ਇਹ ਵੀ ਪੜ੍ਹੋ: ਇਟਲੀ 'ਚ ਕਲਯੁਗੀ ਪੁੱਤ ਦਾ ਕਾਰਾ, ਮਾਂ ਦੇ ਸਿਰ 'ਤੇ ਕੀਤੇ ਹਥੌੜੇ ਨਾਲ ਕਈ ਵਾਰ, ਦਿੱਤੀ ਬੇਦਰਦ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

cherry

This news is Content Editor cherry